ਨਵੀਂ ਦਿੱਲੀ – ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ, ਸ਼ਿਰੋਮਣੀ ਅਕਾਲੀ ਦਲ ਦਿੱਲੀ ਨੇ ਅੱਜ ਇਥੇ ਪ੍ਰੈਸ ਮਿਲਣੀ ਦੌਰਾਨ ਦੱਸਿਆ ਕਿ ਮਨਜੀਤ ਸਿੰਘ ਜੀ.ਕੇ. ਤੇ ਬਾਦਲ ਦਲ 1984 ਦੀ ਸਿੱਖ ਨਸਲਕੁਸ਼ੀ ਦੇ ਨਾਂ ਤੇ ਵਰ੍ਹਿਆਂ ਤੇ ਸਿਖਾਂ ਦੀਆਂ ਭਾਵਨਾਵਾਂ ਨਾਲ ਖੇਡਦੇ ਆ ਰਹੇ ਹਨ। ਜਿਸਦਾ ਮੱਕਸਦ ਕੇਵਲ ਚੋਣਾਂ ਤੋਂ ਪਹਿਲਾ ਸਿੱਖਾਂ ਦੀਆਂ ਵੋਟਾਂ ਦਾ ਧਰੁਵੀਕਰਣ ਕਰਨਾ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਸ. ਮਨਜੀਤ ਸਿੰਘ ਜੀ.ਕੇ. ਵਲੋਂ 1984 ਦੀ ਸਿੱਖ ਨਸਲਕੁਸ਼ੀ ਦੌਰਾਨ ਨੁਕਸਾਨੀਆਂ ਸਿੱਖਾਂ ਦੀਆਂ ਜਾਇਦਾਦਾਂ ਦੇ ਬਦਲੇ ਇਕ ਹਾਜ਼ਰ ਕਰੋੜ ਰੁਪਏ ਦੇ ਮੁਆਵਜ਼ੇ ਦੀ ਕੇਂਦਰ ਸਰਕਾਰ ਤੋਂ ਮੰਗ ਕਰਨੀ ਚੋਣਾਂ ਤੋਂ ਪਹਿਲਾ ਛੱਡੇ ਖੋਖਲੇ ਜੁਮਲਿਆਂ ਤੋਂ ਵੱਧ ਹੋਰ ਕੁਝ ਵੀ ਨਹੀਂ ਹੈ ਤੇ ਅਜਿਹੇ ਜੁਮਲੇ ਛੱਡਣ ਵਿਚ ਬੀ.ਜੇ.ਪੀ. ਤੇ ਬਾਦਲ ਦਲ ਦੇ ਆਗੂਆਂ ਨੂੰ ਮਹਾਰਤ ਹਾਸਿਲ ਹੈ। ਉਹਨਾਂ ਨੇ ਕਿਹਾ ਕਿ ਜੀ.ਕੇ. ਅਜਿਹੇ ਜੁਮਲਿਆਂ ਦੇ ਸਹਾਰੇ ਦਿੱਲੀ ਕਮੇਟੀ ਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸਿੱਖ ਵੋਟਾਂ ਦਾ ਧਰੁਵੀਕਰਣ ਕਰਨ ਦੀ ਸਾਜ਼ਿਸ਼ ਕਰ ਰਹੇ ਹੈ।
ਸ. ਸਰਨਾ ਨੇ ਕਿਹਾ ਕਿ ਬਾਦਲ ਦਲ ਕੇਂਦਰ ਦੀ ਬੀ. ਜੇ. ਪੀ. ਸਰਕਾਰ ਦੀ ਭਾਈਵਾਲ ਪਾਰਟੀ ਹੈ , ਫਿਰ ਕੇਂਦਰ ਸਰਕਾਰ ਨੂੰ 1984 ਦੀ ਸਿੱਖ ਨਸਲਕੁਸ਼ੀ ਦੌਰਾਨ ਨੁਕਸਾਨੀਆਂ ਸਿੱਖਾਂ ਦੀਆਂ ਜਾਇਦਾਦਾਂ ਦੇ ਬਦਲੇ ਮੁਆਵਜ਼ੇ ਦੇਣ ਦੀ ਦੋ ਸਾਲ ਰਾਜ ਭੋਗਣ ਤੋਂ ਬਾਅਦ ਵੀ ਸੁੱਧ ਕਿਉਂ ਨਹੀਂ ਆਈ ? ਤੇ ਅੱਜ ਜੀ.ਕੇ. ਨੂੰ ਕੇਂਦਰ ਸਰਕਾਰ ਤੋਂ ਹੱਥ ਅੱਡ ਕੇ ਇਹ ਮੁਆਵਜ਼ਾ ਕਿਉਂ ਮੰਗਣਾ ਪੈ ਰਿਹਾ ਹੈ ? ਕਿ ਬਾਦਲ ਦਲ ਤੇ ਬੀ.ਜੇ.ਪੀ. ਨੂੰ ਚੋਣਾਂ ਸਮੇਂ ਹੀ 1984 ਦੀ ਸਿੱਖ ਨਸਲਕੁਸ਼ੀ ਦੀ ਯਾਦ ਆਉਂਦੀ ਹੈ ? ਕਿ 1984 ਦੀ ਸਿੱਖ ਨਸਲਕੁਸ਼ੀ ਬਾਦਲ ਦਲ ਤੇ ਬੀ.ਜੇ.ਪੀ. ਲਈ ਸਿੱਖ ਵੋਟਾਂ ਦਾ ਧਰੁਵੀਕਰਣ ਕਾਰਨ ਦਾ ਇਕ ਹੱਥਿਆਰ ਮਾਤਰ ਤਾਂ ਨਹੀਂ ? ਸਿਖਾਂ ਨੂੰ ਸੋਚਣ ਦੀ ਲੋੜ ਹੈ ?
ਸ. ਸਰਨਾ ਨੇ ਮਨਜੀਤ ਸਿੰਘ ਜੀ.ਕੇ. ਨੂੰ ਯਾਦ ਕਰਵਾਉਂਦੀਆਂ ਕਿਹਾ ਕਿ 750 ਕਰੋੜ ਰੁਪਏ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸਮੇਂ ਪੰਜਾਬ ਨੂੰ 1984 ਦੀ ਸਿੱਖ ਨਸਲਕੁਸ਼ੀ ਦੇ ਪੀੜਤਾਂ ਵਿਚ ਵੰਡਣ ਲਈ ਦਿਤੇ ਗਏ ਸਨ , ਪਰੰਤੂ ਬਾਦਲ ਸਰਕਾਰ ਨੇ 250 ਕਰੋੜ ਰੁਪਏ ਵਾਪਿਸ ਕੇਂਦਰ ਸਰਕਾਰ ਨੂੰ ਮੋਡ ਦਿਤੇ ਸੀ। ਤੇ ਜੋ ਮੁਆਵਜ਼ੇ ਦੀ ਰਕਮ ਵੰਡੀ ਵੀ ਗਈ ਸੀ ਉਹ ਬਾਦਲ ਦਲ ਦੇ ਕਾਰਕੁਨਾਂ ਨੇ ਜਾਅਲੀ ਦਸਤਾਵੇਜ਼ ਦੇ ਆਧਾਰ ਤੇ ਲੁੱਟ ਲਈ ਸੀ , ਤੇ ਅਸਲੀ ਪੀੜਤ ਪਰਿਵਾਰ ਆਪਣੇ ਹੱਕ ਤੋਂ ਵਾਂਝੇ ਰਹਿ ਗਏ ਸਨ। ਇਹਨਾਂ ਗੜਬੜ ਘੋਟਾਲਿਆਂ ਦੀ ਚਰਚਾ ਉਸ ਸਮੇ ਖੁਲ ਕੇ ਅਖਬਾਰਾਂ ਵਿਚ ਵੀ ਛਪੀ ਸੀ। ਉਹਨਾਂ ਨੇ ਕਿਹਾ ਕਿ ਬਾਦਲ ਦਲ ਨੇ ਜਾਣ ਬੁਝ ਕੇ ਉਹਨਾਂ ਪੀੜਤਾਂ ਨੂੰ ਮੁਆਵਜ਼ੇ ਤੋਂ ਸੱਖਣੇ ਰੱਖਿਆ ਜੋ ਪਰਿਵਾਰ ਬਾਦਲ ਦੀਆਂ ਸਿੱਖ ਤੇ ਪੰਥ ਵਿਰੋਧੀ ਨੀਤੀਆਂ ਦਾ ਵਿਰੋਧ ਕਰਦੇ ਸਨ।
ਸ. ਸਰਨਾ ਨੇ ਜੀ.ਕੇ. ਸਣੇ ਉਸ ਦੇ ਰਾਜਨੀਤਿਕ ਆਕਾ ਸ. ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੂੰ ਪੁੱਛਿਆ ਕਿ :
ਕਿਉਂ ਪੰਜਾਬ ਦੀ ਬਾਦਲ ਸਰਕਾਰ ਨੇ 250 ਕਰੋੜ ਰੁਪਏ ਪੀੜਤਾਂ ਨੂੰ ਮੁਆਵਜ਼ਾ ਦੇਣ ਦੀ ਥਾਂ ਕੇਂਦਰ ਸਰਕਾਰ ਨੂੰ ਵਾਪਿਸ ਘਲੇ? ਕਿ ਬਾਦਲ ਸਰਕਾਰ ਇਸਦਾ ਉੱਤਰ ਦੇ ਸਕਦੀ ਹੈ ?
ਕਿਉਂ ਬਾਦਲ ਸਰਕਾਰ ਨੇ ਆਪਣੇ ਕਾਰਕੁਨਾਂ ਵਿਰੁੱਧ ਕਾਨੂੰਨੀ ਕਾਰਵਾਹੀ ਨਹੀਂ ਕੀਤੀ? ਜਿਨ੍ਹਾਂ ਨੇ ਫ਼ਰਜ਼ੀ ਦਸਤਾਵੇਜ਼ ਦੇ ਆਧਾਰ ਤੇ ਅਸਲੀ ਪੀੜਤ ਪਰਿਵਾਰਾਂ ਦੇ ਕਰੋੜਾਂ ਰੁਪਏ ਮੁਆਵਜ਼ੇ ਦੇ ਲੁੱਟ ਲਾਏ ਸਨ ? ਕਿਉਂ ਇਸ ਘੁਟਾਲੇ ਦੀ ਜਾਂਚ ਨਹੀਂ ਕਾਰਵਾਈ ਗਈ ?
ਕਿਉਂ ਬਾਦਲ ਦਲ ਤੇ ਬੀ.ਜੇ.ਪੀ. ਦੇ ਮਨਾਂ ਵਿਚ ਚੋਣਾਂ ਤੋਂ ਪਹਿਲਾ 1984 ਦੀ ਸਿੱਖ ਨਸਲਕੁਸ਼ੀ ਪੀੜਤਾਂ ਦੇ ਲਈ ਪਿਆਰ ਦਾ ਸੋਮਾਂ ਫੁੱਟ ਪੈਂਦਾ ਹੈ ? ਤੇ ਕਿਉਂ ਪੰਜ ਸਾਲਾਂ ਦੇ ਰਾਜਸੀ ਸੁਖ ਭੋਗਦੇ ਸਮੇ ਇਨ੍ਹਾਂ ਪੀੜਤਾਂ ਨੂੰ ਮੂਲੋਂ ਵਿਸਾਰ ਦਿੱਤਾ ਜਾਂਦਾ ਹੋ ?
ਬਾਦਲ ਦਲ ਤੇ ਬੀ.ਜੇ.ਪੀ ਵਲੋਂ ਕਿਹੜੇ ਕੱਦਮ ਚੁੱਕੇ ਗਏ ਹਨ ਜਿਸ ਨਾਲ 1984 ਦੀ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜਾਵਾਂ ਮਿਲ ਸਕਣ ?
ਕਿਉਂ ਜੀ.ਕੇ. ਵਲੋਂ 1984 ਦੇ ਸਿੱਖ ਨਸਲਕੁਸ਼ੀ ਦੌਰਾਨ ਨੁਕਸਾਨੀਆਂ ਸਿੱਖਾਂ ਦੀਆਂ ਜਾਇਦਾਦਾਂ ਦੇ ਬਦਲੇ ਇਕ ਹਾਜ਼ਰ ਕਰੋੜ ਰੁਪਏ ਦੇ ਮੁਆਵਜ਼ੇ ਦੀ ਕੇਂਦਰ ਸਰਕਾਰ ਤੋਂ ਦਿੱਲੀ ਕਮੇਟੀ ਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਮੰਗ ਕੀਤੀ ਜਾ ਰਹੀ ਹੈ ? ਕਿ ਇਸ ਮੰਗ ਦਾ ਸਮਾਂ ਬਾਦਲ ਦਲ ਤੇ ਬੀ.ਜੇ.ਪੀ ਨੂੰ ਫਾਇਦਾ ਦੇਣ ਦੇ ਮਸਕਸਦ ਨਾਲ ਨਹੀਂ ਚੁਣਿਆ ਗਿਆ ਹੈ ?
ਜੇਕਰ ਬੀ.ਜੇ.ਪੀ. ਨੇ ਜੀ.ਕੇ. ਦੇ ਇਕ ਹਾਜ਼ਰ ਕਰੋੜ ਦੇ ਮੁਵਾਜ਼ੇ ਦੀ ਮੰਗ ਨੂੰ ਨਾ ਮੰਨਿਆ ਤਾਂ ਕਿ ਬੀਬੀ ਹਰਸਿਮਰਤ ਬਾਦਲ ਆਪਣੇ ਮੰਤਰੀ ਦੇ ਉਹਦੇ ਤੋਂ ਇਸਤੀਫ਼ਾ ਦੇਵੇਗੀ ?
ਕਿਉਂ ਬੀ.ਜੇ.ਪੀ. ਨੂੰ ਪਹਿਲਾਂ 1984 ਦੇ ਸਿੱਖ ਨਸਲਕੁਸ਼ੀ ਦੌਰਾਨ ਨੁਕਸਾਨੀਆਂ ਸਿੱਖਾਂ ਦੀਆਂ ਜਾਇਦਾਦਾਂ ਦੇ ਬਦਲੇ ਮੁਆਵਜ਼ੇ ਦੇਣ ਦੀ ਸੁੱਧ ਨਹੀਂ ਆਈ ? ਕਿ ਹੁਣ ਚੋਣਾਂ ਸਮੇ ਨਵੇਂ ਜੁਮਲੇ ਸੁੱਟ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਵਲੂੰਦਰਯਾ ਨਹੀਂ ਜਾ ਰਿਹਾ ਹੈ ?
ਕਿਉਂ ਜੀ. ਕੇ. ਤੇ ਬਾਦਲ ਦਲੀਏ ਚਾਰ ਸਾਲਾਂ ਤੋਂ ਗ਼ਫ਼ਲਤ ਦੀ ਨੀਂਦ ਸੁਤੇ ਰਹੇ ਤੇ ਅਚਾਨਕ ਗੁਰਦਵਾਰਾ ਕਮੇਟੀ ਤੇ ਪੰਜਾਬ ਦੀ ਸਰਕਾਰ ਹੱਥੋਂ ਜਾਂਦੀਆਂ ਵੇਖ ਕੇ ਚੋਣਾਂ ਤੋਂ ਪਹਿਲਾਂ ਨਵਾਂ ਜੁਮਲਾ ਛੱਡ ਕੇ ਤੇ ਮਗਰਮੱਛੀ ਅਥਰੂ ਵਾਹ ਕੇ ਪੀੜਤਾਂ ਦੀਆਂ ਭਾਵਨਾਵਾਂ ਨਾਲ ਖੇਡਣਾਂ ਸ਼ੁਰੂ ਕਰ ਦਿੱਤਾ ਹੈ ?
ਸ. ਸਰਨਾ ਨੇ ਕਿਹਾ ਕਿ ਸ਼ਿਰੋਮਣੀ ਅਕਾਲੀ ਦਲ ਦਿੱਲੀ ਵਲੋਂ ਅੰਕੜਿਆਂ ਤੇ ਸਬੂਤਾਂ ਸਹਿਤ ਜੀ. ਕੇ. ਵਲੋਂ ਗੁਰੂ ਦੀ ਗੋਲਕ ਚੋਂ ਕੀਤੇ ਗਏ ਕਰੋੜਾਂ ਦੇ ਘਪਲਿਆਂ ਦਾ ਪਰਦਾਫਾਸ਼ ਹੋਣ ਤੋਂ ਬਾਅਦ ਜੀ. ਕੇ. ਦਿੱਲੀ ਦੀਆਂ ਸੰਗਤਾਂ ਨੂੰ ਆਪਣਾ ਸਪਸਟੀਕਰਣ ਕਿਉਂ ਨਹੀਂ ਦੇ ਰਿਹਾ? ਆਪਣਾ ਮੂੰਹ ਸੰਗਤਾਂ ਤੋਂ ਕਿਉਂ ਛੁਪਾ ਰਿਹਾ ਹੈ ? ਹਾਲਾਂਕਿ ਦਿੱਲੀ ਦੀਆਂ ਸੰਗਤਾਂ ਕੋਲ ਜੀ. ਕੇ. ਦੇ ਘੋਟਾਲਿਆਂ ਦੇ ਪੁਖਤਾ ਸਬੂਤ ਮੌਜ਼ੂਦ ਹਨ ਫਿਰ ਵੀ ਸੰਗਤਾਂ ਉਸਦਾ ਸਪਸਟੀਕਰਣ ਜਾਨਣਾ ਚੌਂਦਿਆ ਹਨ ਕਿ ਲੱਖਾਂ ਰੁਪਏ ਬਾਊਂਸਰਾ ਨੂੰ ਦੇਣ ਕੀ ਲੋੜ ਸੀ ? 57 ਲੱਖ ਰੁਪਏ ਦੀਆਂ ਸਟੇਜਾਂ ਦੇ ਬਿੱਲ ਕਿਵੇਂ ਆ ਗਏ ? ਕਮੇਟੀ ਦੇ ਸੇਵਾਦਾਰਾਂ ਦੇ ਹੁੰਦੀਆਂ ਲੱਖਾਂ ਰੁਪਏ ਦੀ ਟਾਸਕ ਫੋਰਸ ਕਿਉਂ ਮੰਗਵਾਉਣੀ ਪਈ ? ਲੱਖਾਂ ਰੁਪਏ ਦੇ ਪਾਰਕ ਕਿਓਂ ਬੁਕ ਕਰਨੇ ਪਾਏ ? ਉਹਨਾਂ ਨੇ ਕਿਹਾ ਕਿ ਦਿੱਲੀ ਦੀਆਂ ਸੰਗਤਾਂ ਨੇ ਜੀ. ਕੇ. ਨੂੰ ਗੁਰੂ ਦੀ ਗੋਲਕ ਦੀ ਰਾਖੀ ਲਈ ਚੁਣ ਕੇ ਭੇਜਿਆ ਸੀ ਨਾਕਿ ਗੋਲਕ ਦੀ ਲੁਤਖਸੋਟ ਕਰਨ ਵਾਸਤੇ ? ਉਹਨਾਂ ਨੇ ਕਿਹਾ ਗੋਲਕ ਦਾ ਪੈਸੇ ਸੰਗਤਾਂ ਦੀ ਅਮਾਨਤ ਹੈ ਤੇ ਉਸ ਨੂੰ ਕਿਸੇ ਵੀ ਕੀਮਤ ਤੇ ਲੁੱਟਣ ਨਹੀਂ ਦਿੱਤੋ ਜਾਵੇਗਾ ?
ਬਾਦਲ ਦਲ ਦੇ ਇਕ ਹੋਰ ਦਿੱਲੀ ਕਮੇਟੀ ਮੈਂਬਰ ਵਲੋਂ ਸ਼ਿਰੋਮਣੀ ਅਕਾਲੀ ਦਲ ਦਿੱਲੀ ਵਿਚ ਸ਼ਾਮਲ ਹੋਣਾ : ਸ. ਸਰਨਾ ਨੇ ਦੱਸਿਆ ਕਿ ਬਾਦਲ ਦਲ ਦੀਆਂ ਸਿੱਖ ਤੇ ਪੰਥ ਵਿਰੋਧੀ ਨੀਤੀਆਂ ਤੋਂ ਤੰਗ ਆਕੇ ਦਿੱਲੀ ਕਮੇਟੀ ਦੇ ਇਕ ਹੋਰ ਮੈਂਬਰ ਸ. ਗੁਰਬਖਸ਼ ਸਿੰਘ ÷ਮੋਂਟੂ ਸ਼ਾਹ÷ ਅੱਜ ਆਪਣੇ ਸੈਕੜੇ ਸਾਥੀਆਂ ਨਾਲ ਸ਼ਿਰੋਮਣੀ ਅਕਾਲੀ ਦਲ ਦਿੱਲੀ ਵਿਚ ਸ਼ਾਮਿਲ ਹੋ ਗਏ ਹਨ। ਸ. ਸਰਨਾ ਨੇ ਕਿਹਾ ਕਿ ਸਾਡੀ ਪਾਰਟੀ ਸੰਗਤ ਅਤੇ ਪੰਥ ਦੀ ਸੇਵਾ ਕਰਨ ਵਾਲੇ ਇਹਨਾਂ ਮੈਂਬਰਾਂ ਨੂੰ ਮੌਕੇ ਪ੍ਰਦਾਨ ਕਰੇਗੀ ਜਿਨ੍ਹਾਂ ਨੂੰ ਬਾਦਲ ਦਲੀਆਂ ਨੇ ਹਮੇਸ਼ਾਂ ਹਾਸ਼ੀਏ ਤੇ ਰੱਖਿਆ ਹੈ। ਉਹਨਾਂ ਨੇ ਕਿਹਾ ਕਿ ਸ. ਗੁਰਬਖਸ਼ ਸਿੰਘ “ਮੋਂਟੂ ਸ਼ਾਹ” ਆਪਣੇ ਇਲਾਕੇ ਦੀ ਮਨੀਪਰਮਨੀ ਹਸਤੀ ਹਨ ਤੇ ਉਹਨਾਂ ਦੇ ਸਾਡੀ ਪਾਰਟੀ ਵਿਚ ਆਉਣ ਨਾਲ ਉਹਨਾਂ ਦੇ ਇਲਾਕੇ ਵਿਚ ਸ਼ਿਰੋਮਣੀ ਅਕਾਲੀ ਦਲ ਦਿੱਲੀ ਦਾ ਆਧਾਰ ਹੋਰ ਮਜ਼ਬੂਤ ਹੋਵੇਗਾ।