ਅਦਾਕਾਰ ਸ਼ਾਹਰੁੱਖ ਖਾਨ ਪਾਸੋਂ ਅਮਰੀਕੀ ਏਅਰਪੋਰਟ ‘ਤੇ ਕੀਤੀ ਗਈ ਪੁੱਛਗਿੱਛ ਤੋਂ ਭਾਰਤ ਵਿਚ ਕਾਫ਼ੀ ਨਰਾਜ਼ਗੀ ਹੈ। ਕਾਂਗਰਸ ਦੇ ਨਾਲ ਨਾਲ ਭਾਰਤੀ ਜਨਤਾ ਪਾਰਟੀ ਨੇ ਵੀ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਬੀਜੇਪੀ ਦਾ ਕਹਿਣਾ ਹੈ ਕਿ ਅਮਰੀਕਾ ਇਹ ਪੱਕਿਆਂ ਕਰੇ ਕਿ ਆਮ ਭਾਰਤੀ ਨਾਗਰਿਕਾਂ ਨੂੰ ਸੁਰੱਖਿਆ ਦੇ ਨਾਮ ‘ਤੇ ਬਿਨਾਂ ਵਜ੍ਹਾ ਅਪਮਾਨਿਤ ਨਾ ਕੀਤਾ ਜਾਵੇ। ਇਸਦੇ ਨਾਲ ਹੀ ਕਈ ਲੋਕਾਂ ਦੀ ਸੋਚ ਇਹ ਵੀ ਹੈ ਕਿ ਜੇਕਰ ਲੋਕਾਂ ਦੀ ਜਾਨ ਬਚਾਉਣ ਲਈ ਸੁਰੱਖਿਆ ਲਈ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਹ ਗੱਲ ਨਹੀਂ ਹੈ।
ਇਸ ਘਟਨਾ ਕਰਕੇ ਨਵੀਂ ਦਿੱਲੀ ਵਿਖੇ ਅਮਰੀਕੀ ਅੰਬੈਂਸੀ ਦਾ ਕਹਿਣਾ ਹੈ ਕਿ ਤੱਥਾਂ ਬਾਰੇ ਪਤਾ ਲਾਇਆ ਜਾ ਰਿਹਾ ਹੈ, ਅਤੇ ਇਸ ਸਬੰਧ ਵਿਚ ਜਾਣਕਾਰੀ ਮਿਲਣ ‘ਤੇ ਕਾਰਵਾਈ ਕੀਤੀ ਜਾਵੇਗੀ। ਉਧਰ ਸ਼ਾਹਰੁੱਖ ਖਾਨ ਇਸ ਘਟਨਾਂ ਤੋਂ ਕਾਫ਼ੀ ਦੁਖੀ ਹੈ। ਉਸਦਾ ਕਹਿਣਾ ਹੈ ਕਿ ਅਜਿਹਾ ਲਗਦਾ ਹੈ ਕਿ ਨਾਮ ਵਿਚ ਖਾਨ ਹੋਣ ਕਰਕੇ ਉਨ੍ਹਾਂ ਨੂੰ ਸ਼ੱਕ ਦੇ ਘੇਰੇ ਵਿਚ ਲਿਆ ਗਿਆ। ਸ਼ਾਹਰੁਖ ਨੇ ਕਿਹਾ ਕਿ ਉਨ੍ਹਾਂ ਦੇ ਨਾਲ ਪਹਿਲਾਂ ਵੀ ਅਜਿਹਾ ਹੋ ਚੁਕਿਆ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਦੇਸਲਾਂ ਦੇ ਲਈ ਨਾਮ ਇਕ ਮੁੱਦਾ ਹੈ ਪਰ ਮੈਨੂੰ ਆਪਣੇ ਨਾਮ ‘ਤੇ ਮਾਣ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅੰਬਿਕਾ ਸੋਨੀ ਨੇ ਵੀ ਇਸ ਮਾਮਲੇ ਬਾਰੇ ਸਖ਼ਤ ਪ੍ਰਤੀਕਿਰਿਆ ਪ੍ਰਗਟਾਈ ਹੈ।
ਪੁੱਛਗਿੱਛ ਦਾ ਕਾਰਨ ਮੁਸਲਿਮ ਹੋਣਾ ਹੈ -ਸ਼ਾਹਰੁੱਖ
This entry was posted in ਫ਼ਿਲਮਾਂ.