ਅਜੈ ਦੇਵਗਨ ਦੀ ‘ਆਲ ਦਾ ਬੈਸਟ’ ਲਈ ਬਿਪਾਸ਼ਾ ਬਾਸੂ ਤੋਂ ਪਹਿਲਾਂ ਵਿਦਿਆ ਬਾਲਾ ਨੂੰ ਸਾਈਨ ਕੀਤਾ ਜਾ ਰਿਹਾ ਸੀ। ਵਿਦਿਆ ਨੇ ਕਹਾਣੀ ਵੀ ਸੁਣੀ ਸੀ ਅਤੇ ਸੁਣਦੇ ਸੁਣਦੇ ਕਾਫ਼ੀ ਹੱਸੀ ਵੀ ਸੀ ਪਰ ਉਸ ਲਈ ਰੋਣ ਵਾਲੀ ਗੱਲ ਇਹ ਹੈ ਕਿ ਕਹਾਣੀ ਬੇਹੱਦ ਪਸੰਦ ਆਉਣ ਤੋਂ ਬਾਅਦ ਵੀ ਉਹ ਫਿਲਮ ਦਾ ਹਿੱਸਾ ਨਾ ਬਣ ਸਕੀ ਕਿਉਂਕਿ ਉਸ ਦੇ ਕੋਲ ਡੇਟਸ ਨਹੀਂ ਸਨ।
ਫਿਲਮ ਦੇ ਨਿਰਦੇਸ਼ਕ ਰੋਹਿਤ ਸ਼ੇਟੀ ਪੂਰੀ ਫਿਲਮ ਦੀ ਸ਼ੂਟਿੰਗ ਇਕੱਠਿਆਂ ਕਰਨਾ ਚਾਹੁੰਦੇ ਸਨ। ਵਿਦਿਆ ਉਨ੍ਹਾਂ ਨੂੰ ਇੰਨੀਆਂ ਸਾਰੀਆਂ ਤਰੀਕਾਂ ਇੱਕਠੀਆਂ ਨਾ ਦੇ ਸਕੀ। ਇਵੇਂ ਵਿਦਿਆ ਦੀ ਹਾਰ ਹੋਈ ਅਤੇ ਬਿਪਾਸ਼ਾ ਦੀ ਜਿੱਤ।
ਬਿਪਾਸ਼ਾ ਦੀ ਜਿੱਤ- ਵਿਦਿਆ ਹੋਈ ਚਿੱਤ
This entry was posted in ਫ਼ਿਲਮਾਂ.