ਓਕਲੈਂਡ- ਕੈਲੇਫੋਰਨੀਆਂ ਦੇ ਸ਼ਹਿਰ ਓਕਲੈਂਡ ਵਿੱਚ ਵੇਅਰਹਾਊਸ ਦੀ ਇੱਕ ਦੋ ਮੰਜ਼ਲੀ ਇਮਾਰਤ ਵਿੱਚ ਸ਼ੁਕਰਵਾਰ ਰਾਤ ਨੂੰ ਚੱਲ ਰਹੀ ਇੱਕ ਪਾਰਟੀ ਦੌਰਾਨ ਅੱਗ ਲਗਣ ਨਾਲ ਘੱਟ ਤੋਂ ਘੱਟ 9 ਲੋਕਾਂ ਦੀ ਮੌਤ ਹੋ ਗਈ ਹੈ ਅਤੇ 25 ਦੇ ਕਰੀਬ ਲੋਕ ਲਾਪਤਾ ਹਨ।
ਫਾਇਰ ਡੀਪਾਰਟਮੈਂਟ ਦੀ ਚੀਫ਼ ਟੈਰੇਸ ਰੀਡ ਨੇ ਸ਼ਨਿਚਰਵਾਰ ਸਵੇਰੇ ਦੱਸਿਆ ਕਿ ਇਸ ਦੁਰਘਟਨਾ ਵਿੱਚ ਮਰਨ ਵਾਲਿਆਂ ਦੀ ਸੰਖਿਆ ਵੱਧ ਸਕਦੀ ਹੈ ਕਿਉਂਕਿ ਇਸ ਸਮੇਂ ਇੱਥੇ ਮੌਜੂਦ ਲੋਕ 100 ਦੇ ਕਰੀਬ ਸਨ। ਅਜੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਕਿ ਅੱਗ ਕਿਸ ਕਾਰਣ ਲਗੀ। ਇਹ ਬਿਲਡਿੰਗ ਕਾਫ਼ੀ ਵੱਡੀ ਸੀ ਅਤੇ ਅੱਗ ਲਗਣ ਨਾਲ ਇਸ ਦੀ ਛੱਤ ਡਿੱਗ ਪਈ ਹੈ। ਫਾਇਰ ਵਿਭਾਗ ਵੱਲੋਂ ਇਮਾਰਤ ਦੀ ਤਲਾਸ਼ੀ ਲਈ ਜਾ ਰਹੀ ਹੈ। ਦੂਸਰੀ ਮੰਜਿ਼ਲ ਤੇ ਮਰਨ ਵਾਲਿਆਂ ਦੀ ਗਿਣਤੀ ਜਿਆਦਾ ਸੀ।