ਟਰਾਂਟੋ – ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਨੇ ਅੱਜ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪੱਤਰ ਲਿਖ ਕੇ “ਕਨੇਡੀਅਨ ਚਾਰਟਰ” ਅਤੇ ਯੂ ਐਨ ਓ ਦੇ “ਯੂਨੀਵਰਸਲ ਡੈਕਲਰੇਸ਼ਨ ਆਫ ਹਿਊਮਨ ਰਾਈਟਸ” ਦੀਆਂ ਧਾਰਾਵਾਂ ਅਨੁਸਾਰ ਪੰਜਾਬ ਅੰਦਰ ਲੋਕਾਂ ਦੀ ਮੁੱਢਲੀ ਆਜ਼ਾਦੀ ਬਹਾਲ ਕਰਵਾਉਣ ਲਈ ਕੈਨੇਡਾ ਸਰਕਾਰ ਕੋਸ਼ਿਸ ਕਰੇ। ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਕਿ ਪੰਜਾਬ ਸਰਕਾਰ ਵਲੋਂ ਹੁਕਮ ਚਾੜ ਕੇ 10 ਨਵੰਬਰ 2016 ਨੂੰ ਹੋਣ ਵਾਲੇ ਸਰਬੱਤ ਖਾਲਸਾ ਤੇ ਪਾਬੰਦੀ ਲਾ ਦਿੱਤੀ ਸੀ ਅਤੇ 2000 ਦੇ ਕਰੀਬ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਇਸ ਕਾਰਵਾਈ ਨੂੰ ਸਿੱਧੇ ਤੌਰ ਤੇ ਯੁਨਾਈਟਡ ਨੇਸ਼ਨ ਅਤੇ ਕੈਨੇਡਾ ਦੇ ਚਾਰਟਰ ਵਿੱਚ ਦਰਜ ਮੱਦਾਂ ““Everyone has the right to freedom of thought conscience and religion”, “Everyone has the right to freedom of opinion and expression”, “Everyone has the right to freedom of peaceful assembly and association” ਅਤੇ ਕਨੇਡੀਅਨ ਚਾਰਟਰ ਵਿੱਚ ਦੇ Fundamental freedoms ਸਿਰਲੇਖ ਹੇਠ “freedom of conscience”, “freedom of religion”, “freedom of thought”, “freedom of belief”,”freedom of expression”, “freedom of the press and of other media of communication”, “freedom of peaceful assembly” and “freedom of association” ਦੀ ਉਲੰਘਣਾ ਘੋਸ਼ਿਤ ਕੀਤਾ ਜਾਵੇ ਅਤੇ ਭਾਰਤ ਅਤੇ ਪੰਜਾਬ ਸਰਕਾਰ ਨਾਲ ਵਪਾਰਕ ਸੰਧੀਆਂ ਦੇ ਨਾਲ ਨਾਲ ਇਨ੍ਹਾਂ ਮੁੱਦਿਆਂ ਤੇ ਸੁਆਲ-ਜੁਆਬ ਕੀਤੇ ਜਾਣ।
ਸਰਬੱਤ ਖਾਲਸਾ, ਖਾਲਸਾ ਪੰਥ ਦੀ ਉਹ ਪ੍ਰਕ੍ਰਿਆ ਹੈ ਜਿਸ ਦੀ ਸ਼ੁਰੂਆਤ 18ਵੀਂ ਸਦੀ ਦੇ ਪਹਿਲੇ ਹਿੱਸੇ ਵਿੱਚ ਹੋਈ ਸੀ। ਬੀਤੇ ਸਾਢੇ ਤਿੰਨ ਸੌ ਸਾਲ ਵਿੱਚ ਸਰਬੱਤ ਖਾਲਸਾ 6-7 ਵਾਰ ਹੀ ਹੋਇਆ ਹੈ। ਸਰਬੱਤ ਖਾਲਸਾ ਦਾ ਮੂਲ ਭਾਵ ਇਹ ਹੈ ਕਿ ਜਦੋਂ ਖਾਲਸਾ ਪੰਥ ਦਰਪੇਸ਼ ਮੁਸ਼ਕਲਾਂ ਦਾ ਪਹਾੜ ਟੁੱਟ ਪੈਂਦਾ ਹੈ ਤਾਂ ਸਮੁੱਚਾ ਖਾਲਸਾ ਪੰਥ ਜੁੜ ਬੈਠ ਕੇ ਉਸਦਾ ਹੱਲ ਲੱਭਣ ਲਈ ਫੈਸਲੇ ਕਰਦਾ ਹੈ। ਇਤਹਾਸ ਗਵਾਹ ਹੈ ਕਿ ਸਰਬੱਤ ਖਾਲਸਾ ਵਿੱਚ ਕਦੇ ਵੀ ਕੋਈ ਮਾਰਧਾੜ ਦੀ ਵਾਰਦਾਤ ਨਹੀਂ ਵਾਪਰੀ ਬਲਕਿ ਇਹ ਤਾਂ ਇੱਕ ਸੋਚ ਨੂੰ ਪ੍ਰਣਾਏ ਲੋਕਾ ਦਾ ਸਮੂਹ ਹੁੰਦਾ ਹੈ ਜਿਥੇ ਭਵਿੱਖ ਦੀ ਰਣਨੀਤੀ ਤਹਿ ਕੀਤੀ ਜਾਂਦੀ ਹੈ, ਜਿਸ ਨੂੰ ਦੁਨੀਆਂ ਭਰ ਦੀਆਂ ਇਨਸਾਫ ਪਸੰਦ ਸਰਕਾਰਾਂ ਪਹਿਲ ਦੇ ਆਦਾਰ ਤੇ ਸਵਿਕਾਰ ਕਰਦੀਆਂ ਹਨ।
ਹੰਸਰਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਸਰਬੱਤ ਖਾਲਸਾ ਹੋਣ ਤੋਂ ਇਨਕਾਰ ਕਰਨ ਦਾ ਮਤਲਬ ਇਹ ਹੈ ਕਿ ਇਹ ਦੁਨੀਆਂ ਭਰ ਵਿੱਚ ਖੁਦ ਨੂੰ ਸਭ ਤੋਂ ਵੱਡਾ ਲੋਕਤੰਤਰ ਵੀ ਕਹੀ ਜਾ ਰਹੇ ਹਨ ਅਤੇ ਘੱਟ ਗਿਣਤੀਆਂ ਨੂੰ ਕੁਸਕਣ ਵੀ ਨਹੀਂ ਦੇ ਰਹੇ। ਊਨ੍ਹਾਂ ਕਿਹਾ ਕਿ ਕਨੇਡੀਅਨ ਕੈਬਨਿਟ ਵਿੱਚ ਬੈਠੇ ਚਾਰ ਮੰਤਰੀ ਅਤੇ ਕਾਕਸ ਵਿੱਚ ਬੈਠੇ ਡੇਢ ਦਰਜਨ ਸਿੱਖ ਐਮ ਪੀ ਇਨ੍ਹਾਂ ਹਾਲਾਤਾਂ ਤੋਂ ਭਲੀਭਾਂਤ ਜਾਣੂ ਹਨ ਉਨ੍ਹਾਂ ਨੂੰ ਵੀ ਅਪੀਲ ਹੈ ਕਿ ਉਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪੰਜਾਬ ਦੇ ਸਹੀ ਹਾਲਾਤਾਂ ਤੋਂ ਜਾਣੂੰ ਕਰਵਾਉਣ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ 20 ਦੇਸ਼ਾਂ ਦੇ ਆਧਾਰ ਤੇ ਬਣੀ ਕੋਆਰਡੀਨੇਸ਼ਨ ਕਮੇਟੀ ਦੀ ਮੀਡੀਆ ਕਮੇਟੀ ਦੇ ਮੈਂਬਰ ਰੇਸ਼ਮ ਸਿੰਘ ਕੈਲੇਫੋਰਨੀਆ (ਗੈਰ ਹਾਜ਼ਿਰ), ਸੁਖਮਿੰਦਰ ਸਿੰਘ ਹੰਸਰਾ ਕੈਨੇਡਾ, ਸੋਹਣ ਸਿੰਘ ਕੰਗ ਜਰਮਨੀ, ਅਮਰੀਕ ਸਿੰਘ ਬੱਲੋਵਾਲ ਬਹਿਰੀਨ, ਜਸਪਾਲ ਸਿੰਘ ਬੈਂਸ ਯੂ ਕੇ, ਸਰਬਜੀਤ ਸਿੰਘ ਯੂ਼ਕੇ ਅਮਨਦੀਪ ਸਿੰਘ ਨਿਊਯਾਰਕ, ਹਰਦੀਪ ਸਿੰਘ ਲੋਹਾਖੇੜਾ ਅਸਟਰੇਲੀਆ, ਜਗਰਾਜ ਸਿੰਘ ਮੱਦੋਕੇ ਅਤੇ ਦਲਵਿੰਦਰ ਸਿੰਘ ਘੁੰਮਣ ਨੇ “ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇੰਟਰਨੈਸ਼ਨਲ ਕੋਰਡੀਨੇਸ਼ਨ ਕਮੇਟੀ” ਦੀ ਟੈਲੀ ਕਾਨਫਰੰਸ ਵਿੱਚ ਇਹ ਵਿਚਾਰਾਂ ਕੀਤੀਆਂ ਅਤੇ ਹਰ ਮੈਂਬਰ ਨੇ ਕੈਨੇਡਾ ਦੀ ਤਰਜ਼ ਤੇ ਆਪੋ ਆਪਣੇ ਦੇਸ਼ ਦੀ ਸਰਕਾਰ ਨੂੰ ਪੰਜਾਬ ਸਰਕਾਰ ਦੀ ਬੁਰਛਾਗਰਦੀ ਤੋਂ ਜਾਣੂ ਕਰਵਾਉਣ ਦਾ ਅਹਿਦ ਲਿਆ।