ਨਵੀਂ ਦਿੱਲੀ- ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ, ਸ਼ਿਰੋਮਣੀ ਅਕਾਲੀ ਦਲ ਦਿੱਲੀ ਨੇ ਅੱਜ ਇਥੇ ਪੱਤਰਕਾਰਾਂ ਨਾਲ ਮਿਲਣੀ ਦੌਰਾਨ ਦੱਸਿਆ ਕਿ ਬਾਦਲ ਦਲੀਆ ਵਲੋਂ ਕੋਰਟਾਂ ਵਿਚ ਪਟੀਸ਼ਨਾਂ ਪਾਕੇ ਦਿੱਲੀ ਕਮੇਟੀ ਦੀਆ ਚੋਣਾਂ ਨੂੰ ਲਮਕਾਉਣ ਲਈ ਕੀਤੇ ਜਾ ਰਹੇ ਜਤਨ ਇਸ ਗੱਲ ਦਾ ਪ੍ਰਮਾਣ ਹਨ ਕਿ ਇਹ ਪਿਓ-ਪੁੱਤ ਆਪਣੇ ਜਾਤੀ ਫਾਇਦੇ ਲਈ ਧਾਰਮਿਕ ਸੰਸਥਾਵਾਂ ਦੇ ਪੈਸੇ ਤੇ ਸਾਧਨਾ ਨੂੰ ਵਧੇਰੇ ਲੁੱਟਣ ਦੀਆਂ ਸਕੀਮਾਂ ਬਣਾ ਰਹੇ ਹਨ।
ਸ. ਸਰਨਾ ਨੇ ਕਿਹਾ ਕਿ ਬਾਦਲ ਦਲ ਦੇ ਮੈਬਰ ਕੁਲਵੰਤ ਸਿੰਘ ਬਾਠ, ਬਾਦਲ ਦੀ ਕਠਪੁਤਲੀ ਤਰਵਿੰਦਰ ਸਿੰਘ ਮਰਵਾਹ ਅਤੇ ਬਾਦਲ ਦਲ ਦੀ ਹਮਾਇਤੀ ਸਿੱਖ ਫੋਰਮ ਫਾਰ ਸਰਵਿਸ ਐਂਡ ਜਸਟਿਸ ਵਲੋਂ ਚੋਣਾਂ ਲਮਕਾਉਣ ਦੇ ਮੰਤਵ ਨਾਲ ਮਾਨਯੋਗ ਦਿੱਲੀ ਹਾਈ ਕੋਰਟ ਵਿਚ ਦਾਇਰ ਕੀਤੀਆਂ ਪਟੀਸ਼ਨਾਂ ਨੂੰ ਕੋਰਟ ਵਲੋਂ ਬੁਧਵਾਰ 7 ਦਸੰਬਰ 2016 ਨੂੰ ਪਹਿਲੀ ਸੁਣਵਾਈ ਤੋਂ ਬਾਅਦ ਹੀ ਖਾਰਜ ਕਰ ਦਿੱਤਾ ਗਿਆ ਹੈ। ਜਿਸ ਨਾਲ ਬਾਦਲ ਦਲ ਦਾ ਵਧੇਰੇ ਗੋਲਕ ਲੁੱਟਣ ਦਾ ਖੁਆਬ ਚਕਨਾਚੂਰ ਹੋ ਗਿਆ ਹੈ। ਉਹਨਾਂ ਨੇ ਕਿਹਾ ਕਿ ਹੁਣ ਇਹ ਸਾਫ ਹੋ ਗਿਆ ਹੈ ਕਿ ਬਾਦਲ ਪਰਿਵਾਰ ਕਿਵੇਂ ਵੱਡੇ ਪੱਧਰ ਤੇ ਗੁਰੂ ਦੀ ਗੋਲਕ ਦੀ ਮਾਇਆ ਦੀ ਦੁਰਵਰਤੋਂ ਕਰਕੇ ਹਰ ਕੀਮਤ ਤੇ ਦਿੱਲੀ ਕਮੇਟੀ ਉਪਰ ਆਪਣਾ ਕਬਜ਼ਾ ਜਮਾਈ ਰੱਖਣਾ ਚਾਹੁੰਦਾ ਹੈ।
ਸਰਨਾ ਨੇ ਕਿਹਾ ਕਿ ਬਾਦਲ ਅਤੇ ਉਸ ਦੀਆਂ ਕਠਪੁਤਲੀਆਂ ਨੂੰ ਸਮਝ ਆ ਚੁਕੀ ਹੈ ਕਿ ਦਿੱਲੀ ਦੀਆਂ ਸਿੱਖ ਸੰਗਤਾਂ ਚੋਣਾਂ ਵਿਚ ਬਾਦਲ ਦਲੀਆਂ ਦਾ ਸਫ਼ਾਇਆ ਕਰ ਦੇਣਗੀਆਂ ਕਿਉਂਕਿ ਸੰਗਤਾਂ ਜਾਣ ਚੁਕੀਆਂ ਹਨ ਕਿ ਕਿਵੇਂ ਬਾਦਲ ਦਲੀਆ ਨੇ ਗੁਰੂ ਦੀ ਗੋਲਕ ਅਤੇ ਸਾਧਨਾ ਨੂੰ ਰਜ਼-ਰਜ਼ ਕੇ ਲੁਟਿਆ ਹੈ। ਇਹ ਲੁੱਟ-ਖਸੋਟ ਨੂੰ ਜਾਰੀ ਰੱਖਣ ਲਈ ਬਾਦਲ ਦਲੀਏ ਕੋਰਟਾਂ ਵਿਚ ਮਹਿੰਗੇ ਸੀਨੀਅਰ ਵਕੀਲਾਂ ਨੂੰ ਪੇਸ਼ ਕਰਕੇ ਚੋਣਾਂ ਨੂੰ ਲੰਕਾਉਣਾ ਚਾਹੁੰਦੇ ਹਨ ਜੋਕਿ ਨਿਯਮਾ ਅਨੁਸਾਰ ਜਨਵਰੀ-2017 ਵਿਚ ਹੋਣੀ ਨੀਯਤ ਹੈ।
ਸ. ਸਰਨਾ ਨੇ ਕਿਹਾ ਕਿ ਇਹ ਵੀ ਆਮ ਚਰਚਾ ਹੈ ਕਿ ਬਾਦਲ ਪਰਿਵਾਰ ਨੇ ਗੁਰਦਵਾਰਿਆਂ ਦੇ ਪ੍ਰਬੰਧ ਦੀ ਦੁਰਵਰਤੋਂ ਕਰਕੇ 8 ਨਵੰਬਰ 2016 ਨੂੰ ਹੋਈ ਨੋਟਬੰਦੀ ਤੋਂ ਬਾਅਦ ਆਪਣੇ ਕਾਲੇ ਧਨ ਨੂੰ ਬਚਾਇਆ ਹੈ ਤੇ ਇਸੇ ਕਰਕੇ ਉਹ ਹਰ ਹੀਲੇ ਦਿੱਲੀ ਕਮੇਟੀ ਅਤੇ ਉਸਦੇ ਸਾਧਨਾ ਤੇ ਪੰਜਾਬ ਵਿਧਾਨ ਸਭ ਦੀਆ ਚੋਣਾਂ ਜੋ 2017 ਵਿਚ ਹੋਣੀਆਂ ਨੇ ਤਕ ਆਪਣੇ ਨਿੱਜੀ ਰਾਜਸੀ ਮੁਫ਼ਾਦ ਲਈ ਕਬਜ਼ਾ ਜਾਰੀ ਰੱਖਣਾ ਚਾਹੁੰਦਾ ਹੈ।
ਉਹਨਾਂ ਨੇ ਕਿਹਾ ਕਿ ਉਹ ਮੰਗ ਕਰਦੇ ਹਨ ਕਿ ਬਾਦਲ ਦਲੀਆ ਨੂੰ ਨੈਤਿਕਤਾ ਦੇ ਆਧਾਰ ਤੇ ਦਿੱਲੀ ਕਮੇਟੀ ਦੇ ਪ੍ਰਬੰਧ ਤੋਂ ਵਾਂਝੇ ਹੋ ਜਾਣਾ ਚਾਹੀਦਾ ਹੈ ਤੇ ਬੇਲੋੜੇ ਕਾਨੂੰਨੀ ਦਾਪੇਚਾਂ ਨੂੰ ਛੱਡ ਕੇ ਚੋਣਾਂ ਨਿਯਮਾਂ ਅਨੁਸਾਰ ਸਮੇ ਸਿਰ ਹੋਣ ਦੇਣੀਆਂ ਚਾਹੀਦੀਆਂ ਹਨ। ਉਹਨਾਂ ਨੇ ਕਿਹਾ ਕਿ ਬਾਦਲ ਪਰਿਵਾਰ ਦੇ ਜਾਤੀ ਰਾਜਸੀ ਮੁਫ਼ਾਦ ਕਰਕੇ ਉਹ ਬਰਾਬਰ ਦੀ ਤਾਕਤ ਰੱਖਣ ਵਾਲੀ ਦਿੱਲੀ ਕਮੇਟੀ ਤੇ ਕਾਰਜ਼ਕਾਲ ਪੂਰਾ ਹੋਣ ਤੋਂ ਬਾਅਦ ਵੀ ਕਬਜ਼ਾ ਬਣਾਈ ਰੱਖਣਾ ਚਾਹੁੰਦਾ ਹੈ ਤਾਂਕਿ ਪੰਜਾਬ ਦੀਆਂ ਚੋਣਾਂ ਵਿਚ ਗੁਰੂ ਦੀ ਗੋਲਕ ਤੇ ਸਾਧਨਾ ਨੂੰ ਰੱਜ ਕੇ ਲੁਟਿਆ ਜਾ ਸਕੇ।
ਉਹਨਾਂ ਨੇ ਕਿਹਾ ਕਿ 8 ਨਵੰਬਰ 2016 ਦੀ ਨੋਤਬੰਦੀ ਤੋਂ ਬਾਅਦ ਬਾਦਲ ਵਾਰੀਵਾਰ ਤੇ ਉਸਦੇ ਵਫ਼ਾਦਾਰਾਂ ਪਾਸ ਧਨ ਕਿ ਭਾਰੀ ਤੋਟ ਆ ਗਈ ਹੈ ਇਹਨਾਂ ਨੂੰ ਪੰਜਾਬ ਵਿਧਾਨ ਸਭ ਦੀਆਂ ਚੋਣਾਂ ਵਿਚ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਸ਼ਿਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਦੀਆਂ ਗੋਲਕ ਤੇ ਸਾਧਨਾਂ ਦੀ ਬੇਹੱਦ ਜ਼ਰੂਰਤ ਹੈ ਤਾਂਕਿ ਇਹ ਚੋਣਾਂ ਵਿਚ ਅਾਪਣੇ ਘਟੀਆ ਮਨਸੂਬੇ ਪੂਰੇ ਕਰ ਸਕਣ।
ਉਹਨਾਂ ਅਨੁਸਾਰ ਬਾਦਲ ਤੇ ਇਸ ਦੀਆਂ ਕਠਪੁਤਲੀਆਂ ਨੂੰ ਆਖ਼ਰ ਚੋਣਾਂ ਵਿਚ ਉਤਰਨਾ ਹੀ ਪਵੇਗਾ ਉਹ ਗੋਲਕ ਦੇ ਪੈਸੇ ਦੀ ਦੁਰਵਾਤੋਂ ਕਰਕੇ ਵੀ ਆਪਣੇ ਕਾਰਜ਼ਕਾਲ ਨੂੰ ਵਧਾ ਨਹੀਂ ਸਕਦੇ ਤੇ ਉਦੋਂ ਦਿੱਲੀ ਦੀਆਂ ਸੰਗਤਾਂ ਇਹਨੂੰ ਗੁਰਦਵਾਰਿਆਂ ਦੇ ਪ੍ਰਬੰਧ ਤੋਂ ਲਾਂਬੇ ਕਰ ਦੇਣਗੀਆਂ ।