ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਣੀ ਕਲਾਂ ਵੱਲੋਂ ਮਨੁੱਖੀ ਅਧਿਕਾਰ ਦਿਵਸ ਮੌਕੇ ਤੇ ਕਾਲਜ ਦੇ ਆਡੀਟੋਰੀਅਮ ਵਿਚ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਮਨੁੱਖੀ ਅਧਿਕਾਰਾਂ ਸਬੰਧੀ ਜਾਣਕਾਰੀ ਦਿਤੀ ਗਈ ਅਤੇ ਇਸ ਦੇ ਨਾਲ ਹੀ ਵਿਸ਼ਵ ਪੱਧਰ ਤੇ ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਇਸ ਦੇ ਬਚਾਓ ਲਈ ਉਪਰਾਲਿਆਂ ਸਬੰਧੀ ਵੀ ਚਰਚਾ ਕੀਤੀ ਗਈ । ਇਸ ਦੇ ਇਲਾਵਾ ਵਿਦਿਆਰਥੀਆਂ ਨੇ ਮਨੁੱਖੀ ਕਦਰਾਂ ਕੀਮਤਾਂ ਸਬੰਧੀ ਆਪਣੇ ਵਿਚਾਰ ਸਾਰਿਆਂ ਨਾਲ ਸਾਂਝ ਕਰਦੇ ਹੋਏ ਉਨ੍ਹਾਂ ਵਿਚਾਰਾਂ ਤੇ ਵਿਦਿਆਰਥੀਆਂ ਨੇ ਬਹਿਸ ਵਿਚ ਵੀ ਹਿੱਸਾ ਲਿਆ। ਇਸ ਦੇ ਨਾਲ ਹੀ ਔਰਤਾਂ ਦੀ ਸੁਰੱਖਿਆ, ਲਗਾਤਾਰ ਵੱਧ ਰਹੇ ਬਲਾਤਕਾਰ ਦੇ ਮਾਮਲੇ ਅਤੇ ਔਰਤਾਂ ਪ੍ਰਤੀ ਸੋਚ ਬਦਲਣ ਵਾਲੇ ਸੰਜੀਦਾ ਮੁੱਦੇ ਵੀ ਸਾਂਝੇ ਕੀਤੇ ਗਏ ਜਿਸ ਵਿਚ ਲੜਕੀਆਂ ਨੇ ਵੀ ਹਿੱਸਾ ਲੈਦੇ ਹੋਏ ਆਪਣੇ ਵਿਚਾਰ ਸਾਂਝੇ ਕੀਤੇ ਗਏ।
ਇਸ ਮੌਕੇ ਤੇ ਚੇਅਰਮੈਨ ਵਿਜੇ ਗੁਪਤਾ ਆਪਣੇ ਸੰਬੋਧਨ ਵਿਚ ਕਿਹਾ ਕਿ ਬੇਸ਼ੱਕ ਵਿਸ਼ਵ ਪੱਧਰ ਤੇ ਮਨੁੱਖੀ ਅਧਿਕਾਰਾਂ ਦਾ ਐਲਾਨ ਯੂ.ਐਨ.ੳ ਵ¤ਲੋਂ ਸਾਲ 1948 ਵਿਚ ਕੀਤਾ ਗਿਆ ਅਤੇ ਜਿਸ ਤੋਂ ਬਾਦ ਹੀ ਦੁਨੀਆਂ ਭਰ ਵਿਚ ਮਨੁੱਖੀ ਅਧਿਕਾਰਾਂ ਦਾ ਕਨਸੈ¤ਪਟ ਉ¤ਭਰ ਕੇ ਸਾਹਮਣੇ ਆਇਆ। ਪਰ ਸਾਡੇ ਦੇਸ਼ ਭਾਰਤ ਵਿਚ ਮਨੁੱਖੀ ਅਧਿਕਾਰਾਂ ਦੀ ਗੱਲ ਸਦੀਆਂ ਤੋਂ ਕੀਤੀ ਜਾਂਦੀ ਰਹੀ ਹੈ ਜਿਸ ਦੀ ਮਿਸਾਲ ਸਾਡੀ ਸੰਸਕ੍ਰਿਤੀ ਵਿਚ ਰਾਜ ਧਰਮ ਜਿਹੇ ਗ੍ਰੰਥਾਂ ਵਿਚ ਵੇਖਣ ਨੂੰ ਮਿਲ ਜਾਂਦੀ ਹੈ। ਜਿਸ ਵਿਚ ਅੱਜ ਦੇ ਮੰਨੇ ਜਾ ਰਹੇ ਮਨੁੱਖੀ ਅਧਿਕਾਰਾਂ ਤੇ ਕਾਨੂੰਨ ਵੀ ਬਣਾਏ ਗਏ। ਉਨ੍ਹਾਂ ਅੱਗੇ ਕਿਹਾ ਕਿ ਪਰ ਇਸ ਦੇ ਨਾਲ ਹੀ ਇਹ ਸਾਡੇ ਲਈ ਇਹ ਵੀ ਸ਼ਰਮ ਦੀ ਗੱਲ ਹੈ ਕਿ ਜਿਨ੍ਹਾਂ ਮਨੁੱਖੀ ਅਧਿਕਾਰਾਂ ਦੀ ਗੱਲ ਅਸੀ ਸਦੀਆਂ ਤੋਂ ਕਰ ਰਹੇ ਹਾਂ ਉਸ ਲਈ ਅੱਜ ਵੀ ਕਈ ਵਾਰ ਸਾਨੂੰ ਸਮੂਹ ਸੰਸਾਰ ਸਾਹਮਣੇ ਸ਼ਰਮਿੰਦਾ ਹੋਣਾ ਪੈਂਦਾ ਹੈ । ਇਸ ਦੇ ਨਾਲ ਹੀ ਉਨ੍ਹਾਂ ਸਮੂਹ ਵਿਦਿਆਰਥੀਆਂ ਨੂੰ ਭਰੂਣ ਹੱਤਿਆ ਤੇ ਨਕੇਲ ਪਾਉਣ ਅਤੇ ਇਸ ਲਈ ਅੱਗੇ ਆਉਣ ਦੀ ਪ੍ਰੇਰਨਾ ਦਿਤੀ ।
ਐਲ ਸੀ ਈ ਟੀ ਦੇ ਐਸੋਸੇਟ ਪ੍ਰੋਫੈਸਰ ਅਤੇ ਕਾਰਪੋਰੇਟ ਰਿਲੇਸ਼ਨ ਹੈੱਡ ਪ੍ਰਤੀਕ ਕਾਲੀਆ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਬੇਸ਼ੱਕ ਅੱਜ ਮਨੁੱਖੀ ਅਧਿਕਾਰਾਂ ਦੀ ਜਾਣਕਾਰੀ ਲਈ ਵਿਸ਼ਵ ਪੱਧਰ ਤੇ ਸੈਮੀਨਾਰ ਕਰਵਾਏ ਜਾਂਦੇ ਹਨ ਪਰ ਫਿਰ ਵੀ ਸਮਾਜ ਵਿਚ ਹਾਲੇ ਇਨ੍ਹਾਂ ਪ੍ਰਤੀ ਜਾਣਕਾਰੀ ਦੀ ਕਮੀ ਹੈ ਅਤੇ ਇਸ ਲਈ ਵਿਸ਼ਵ ਪੱਧਰ ਤੇ ਸਭ ਨੂੰ ਇਕ ਪਲੇਟਫ਼ਾਰਮ ਤੇ ਇਕਠੇ ਹੋਣਾ ਜ਼ਰੂਰੀ ਹੈ । ਸੈਮੀਨਾਰ ਦੌਰਾਨ ਵਿਸ਼ਵ ਪੱਧਰ ਤੇ ਮਨੁੱਖੀ ਅਧਿਕਾਰਾਂ ਵਿਚ ਹੋ ਰਹੀ ਘਾਣ ਅਤੇ ਸਮੇਂ ਨਾਲ ਇਨ੍ਹਾਂ ਅਧਿਕਾਰਾਂ ਵਿਚ ਆ ਰਹੇ ਬਦਲਾਅ ਤੇ ਵੀ ਚਰਚਾ ਕੀਤੀ ਗਈ । ਸੈਮੀਨਾਰ ਦੇ ਅੰਤ ਵਿਚ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਮਨੁੱਖੀ ਅਧਿਕਾਰਾਂ ਨੂੰ ਮੰਨਣ ਦੀ ਸੌਹ ਖਾਧੀ ਅਤੇ ਇਨ੍ਹਾਂ ਅਧਿਕਾਰਾਂ ਨੂੰ ਅੱਗੇ ਤੋਰਦੇ ਹੋਏ ਆਪਣੇ ਆਂਢ-ਗੁਆਂਢ ਅਤੇ ਦੋਸਤਾਂ ਵਿਚ ਫੈਲਾਉਣ ਦਾ ਪ੍ਰਣ ਵੀ ਲਿਆ ।