ਪਟਨਾ – ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਸ੍ਰੀ ਲਾਲੂ ਪ੍ਰਸਾਦ ਯਾਦਵ ਨੇ ਸੋਮਵਾਰ ਨੂੰ ਨੋਟਬੰਦੀ ਨੂੰ ਲੈ ਕੇ ਪ੍ਰਧਾਨਮੰਤਰੀ ਮੋਦੀ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਮੋਦੀ ਇਹ ਖੁਦ ਤੈਅ ਕਰਨ ਕਿ ਉਨ੍ਹਾਂ ਨੇ ਕਿਹੜੇ ਚੌਰਾਹੇ ਤੇ ਖੜੇ ਹੋ ਕੇ ਸਜ਼ਾ ਪ੍ਰਾਪਤ ਕਰਨੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬਿਹਾਰ ਵਿੱਚ ਭਾਜਪਾ ਦਾ ਉਤਰ ਪ੍ਰਦੇਸ਼ ਵਿੱਚ ਬਿਹਾਰ ਤੋਂ ਵੀ ਜਿਆਦਾ ਬੁਰਾ ਹਾਲ ਹੋਵੇਗਾ।
ਨੋਟਬੰਦੀ ਦੇ ਖਿਲਾਫ਼ 28 ਦਸੰਬਰ ਨੂੰ ਆਰਜੇਡੀ ਦੇ ਮਹਾਂਧਰਨਾ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਪ੍ਰਚਾਰ ਵਾਹਣਾਂ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਨ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋੲ ਲਾਲੂ ਨੇ ਕਿਹਾ, ‘ ਨੋਟਬੰਦੀ ਦੇ ਬਾਅਦ ਪ੍ਰਧਾਨਮੰਤਰੀ ਮੋਦੀ ਨੇ ਕਿਹਾ ਸੀ ਕਿ 50 ਦਿਨਾਂ ਵਿੱਚ ਸਥਿਤੀ ਨਾ ਸੁਧਰੀ ਤਾਂ ਚੌਰਾਹੇ ਤੇ ਉਨ੍ਹਾਂ ਨੂੰ ਜੋ ਵੀ ਸਜ਼ਾ ਦਿੱਤੀ ਜਾਵੇਗੀ ਉਹ ਕਬੂਲ ਕਰਨਗੇ।’
ਇੱਥੇ ਵਰਨਣਯੋਗ ਹੈ ਕਿ ਮੋਦੀ ਨੇ 13 ਨਵੰਬਰ ਨੂੰ ਗੋਆ ਵਿੱਚ ਇੱਕ ਪ੍ਰੋਗਰਾਮ ਦੌਰਾਨ ਕਿਹਾ ਸੀ ਕਿ ਜੇ 50 ਦਿਨਾਂ ਵਿੱਚ ਸਥਿਤੀ ਨਹੀਂ ਸੁਧਰੀ ਤਾਂ ਉਨ੍ਹਾਂ ਨੂੰ ਜੋ ਵੀ ਸਜ਼ਾ ਦਿੱਤੀ ਜਾਵੇਗੀ, ਉਹ ਉਸ ਨੂੰ ਸਵੀਕਾਰ ਕਰਨਗੇ। ਲਾਲੂ ਪ੍ਰਸਾਦ ਨੇ ਇਹ ਵੀ ਕਿਹਾ ਕਿ ਉਤਰ ਪ੍ਰਦੇਸ਼ ਵਿੱਚ ਸਪਾ ਦੀ ਹੀ ਸਰਕਾਰ ਬਣੇਗੀ।