ਲੁਧਿਆਣਾ – ਗੁਰੁ ਨਾਨਕ ਭਵਨ ਲੁਧਿਆਣਾ ਵਿਖੇ ਲੋਕਾਂ ਵਿਚ ਡਿਜੀਟਲ ਪੇਮੈਂਟ ਸਬੰਧੀ ਤੌਰ ਤਰੀਕਿਆ ਨੂੰ ਦਰਸਾਉਂਦਾ ਡਿਜੀਧਨ ਮੇਲਾ ਲਗਾਇਆ ਗਿਆ।ਇਸ ਮੇਲੇ ਦੇ ਮੁੱਖ ਮਹਿਮਾਨ ਸ੍ਰੀ ਮਤੀ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ,ਸੀ ਵਿਜੈ ਸਾਂਪਲਾ ਕੇਂਦਰੀ ਮੰਤਰੀ ਜੀ ਸਨ।ਇਸ ਮੇਲੇ ਵਿਚ ਡਿਜੀਟਲ ਪੇਮੈਟ ਦੇ ਤੌਰ ਤਰੀਕਿਆਂ ਨੂੰ ਦਰਸਾਉਂਦੀਆਂ ਵੱਖ- ਵੱਖ ਸਟਾਲਾਂ ਲਗਾਈਆਂ ਗਈਆਂ ਸਨ। ਇਨਾਂ ਸਟਾਲਾਂ ਵਿਚੋਂ ਮਹਿਕਮਾ ਖੁਰਾਕ ਅਤੇ ਸਿਵਲ ਸਪਲਾਈ ਕਮ ਰਜਿਸਟਰਾਰ ਯੂ.ਆਈ.ਡੀ. ਪ੍ਰਜੈਕਟ ਵਲੋਂ ਲਗਾਈ ਗਈ ਸਟਾਲ ਲੋਕਾਂ ਦੀ ਵਿਸੇਸ਼ ਖਿੱਚ ਦਾ ਕੇਂਦਰ ਰਹੀ। ਇਸ ਵਿਚ ਮਹਿਕਮਾ ਖੁਰਾਕ ਸਪਲਾਈ ਦੇ ਡਾਇਰੈਕਟਰ ਸ੍ਰੀ ਸ਼ਿਵਦੁਲਾਰ ਢਿਲੋਂ,ਡਿਪਟੀ ਡਾਇਰੈਕਟਰ ਸ੍ਰੀ ਗੁਲਬਹਾਰ ਸਿੰਘ, ਜਿਲਾ ਕੰਟਰੋਲਰ ਮੈਡਮ ਗੀਤਾ ਬਿਸ਼ੰਭੂ ਵਿਸੇਸ਼ ਤੌਰ ਤੇ ਪਹੁੰਚੇ ਹੋਏ ਸਨ। ਮਹਿਕਮੇ ਵਲੋਂ ਲੋਕਾਂ ਨੂੰ ਆਧਾਰ ਕਾਰਡ ਦੇ ਵੱਖ-ਵੱਖ ਫਾਇਦੇ ਬਹੁਤ ਹੀ ਖਿਚਵੇਂ ਅਤੇ ਆਸਾਨ ਤਰੀਕਿਆਂ ਨਾਲ ਦਰਸਾਏ ਗਏ ਸਨ।ਇਸਤੋਂ ਇਲਾਵਾ ਆਧਾਰ ਕਾਰਡ ਐਨਰੋਲਮੈਂਟ ਕੈਂਪ ਵੀ ਲਗਾਇਆ ਗਿਆ ਜਿਸ ਵਿਚ ਰਿਕਾਰਡ ਤਕਰੀਬਨ 450 ਲੋਕਾਂ ਦੀ ਆਧਾਰ ਐਨਰੋਲਮੈਂਟ ਕੀਤੀ ਗਈ ਅਤੇ ਕਰੀਬ 150 ਲੋਕਾਂ ਨੂੰ ਮੌਕੇ ਤੇ ਆਧਾਰ ਕਾਰਡ ਪ੍ਰਿੰਟ ਕਰਕੇ ਦਿੱਤੇ ਗਏ।ਇਸ ਦੌਰਾਨ ਲੋਕਾਂ ਵਲੋਨ ਅਜਿਹੇ ਮੇਲੇ ਹੋਰ ਵੀ ਲਗਾਉਣ ਦੀ ਮੰਗ ਕੀਤੀ ਗਈ ਤਾਂ ਜੋ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਸਬੰਧੀ ਆਮ ਜਨਤਾ ਵਿਚ ਜਾਗਰੂਕਤਾ ਵਧ ਸਕੇ।
ਮਹਿਕਮਾ ਖੁਰਾਕ ਅਤੇ ਸਿਵਲ ਸਪਲਾਈ ਵਲੋਂ ਡਿਜੀਟਲ ਮੇਲੇ ਵਿਚ ਲਗਾਇਆ ਗਿਆ ਆਧਾਰ ਕਾਰਡਾਂ ਸਬੰਧੀ ਸਟਾਲ ਬਣਿਆ ਖਿੱਚ ਦਾ ਕੇਂਦਰ
This entry was posted in ਪੰਜਾਬ.