ਲਖਨਊ – ਮੁਲਾਇਮ ਯਾਦਵ ਦੇ ਪਰਿਵਾਰ ਵਿੱਚ ਛਿੜਿਆ ਯੁੱਧ ਹੁਣ ਸਿੱਖਰਾਂ ਤੇ ਪਹੁੰਚ ਗਿਆ ਹੈ। ਸਪਾ ਮੁੱਖੀ ਮੁਲਾਇਮ ਸਿੰਹੁ ਯਾਦਵ ਨੇ ਪੁੱਤਰ ਮੋਹ ਦਾ ਤਿਆਗ ਕਰਦੇ ਹੋਏ ਸ਼ੁਕਰਵਾਰ ਨੂੰ ਸਖਤ ਫੈਂਸਲਾ ਲੈ ਕੇ ਉਤਰ ਪ੍ਰਦੇਸ਼ ਦੇ ਮੁੱਖਮੰਤਰੀ ਅਖਿਲੇਸ਼ ਯਾਦਵ ਅਤੇ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਮੁੱਖ ਸਕੱਤਰ ਨੂੰ 6 ਸਾਲ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਹੈ। ਉਨ੍ਹਾਂ ਨੇ ਇਹ ਕਦਮ ਅਖਿਲੇਸ਼ ਵੱਲੋਂ ਬਾਗੀ ਤੇਵਰ ਵਿਖਾਉਣ ਕਰਕੇ ਉਠਾਇਆ।
ਸਮਾਜਵਾਦੀ ਪਾਰਟੀ ਦੇ ਮੁੱਖੀ ਮੁਲਾਇਮ ਨੇ ਆਪਣੇ ਭਰਾ ਸਿ਼ਵਪਾਲ ਯਾਦਵ ਨਾਲ ਮਿਲ ਕੇ ਇੱਕ ਪੱਤਰਕਾਰ ਸੰਮੇਲਨ ਵਿੱਚ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮੁੱਖਮੰਤਰੀ ਅਖਿਲੇਸ਼ ਇਹ ਨਹੀਂ ਸਮਝ ਰਹੇ ਕਿ ਰਾਮਗੋਪਾਲ ਉਸਦ ਭਵਿੱਖ ਸਮਾਪਤ ਕਰ ਰਹੇ ਹਨ। ਪਾਰਟੀ ਮੁੱਖੀ ਦੇ ਇਲਾਵਾ ਕਿਸੇ ਨੂੰ ਵੀ ਨੈਸ਼ਨਲ ਐਗਜੀਕਿਊਟਿਵ ਮੀਟ ਬਲਾਉਣ ਦਾ ਅਧਿਕਾਰ ਨਹੀਂ ਹੈ। ਰਾਮ ਗੋਪਾਲ ਨੇ ਅਜਿਹਾ ਕਰਕੇ ਪਾਰਟੀ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਲਈ ਪਾਰਟੀ ਸੱਭ ਤੋਂ ਮੁੱਖ ਹੈ ਅਤੇ ਇਸ ਦੀ ਰੱਖਿਆ ਕਰਨਾ ਹੀ ਸਾਡਾ ਪਹਿਲਾ ਕਰਤੱਵ ਹੈ। ਇਸ ਤੋਂ ਪਹਿਲਾਂ ਅਖਿਲੇਸ਼ ਅਤੇ ਰਾਮ ਗੋਪਾਲ ਨੂੰ ਕਾਰਣ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਸੀ।
ਵਰਨਣਯੋਗ ਹੈ ਕਿ ਅਖਿਲੇਸ਼ ਨੇ 29 ਦਸੰਬਰ ਵੀਰਵਾਰ ਨੂੰ ਉਤਰ ਪ੍ਰਦੇਸ ਵਿਧਾਨਸਭਾ਼ ਚੋਣਾਂ ਦੇ ਲਈ ਆਪਣੇ 235 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ। ਇਸ ਸੂਚੀ ਵਿੱਚ ਕਈ ਨਾਮ ਮੁਲਾਇਮ ਯਾਦਵ ਦੀ ਲਿਸਟ ਤੋਂ ਵੱਖਰੇ ਸਨ। ਮਲਾਇਮ ਨੇ 393 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ।