ਇਸਲਾਮਾਬਾਦ – ਸਊਦੀ ਅਰਬ ਦੀ ਅਗਵਾਈ ਵਿੱਚ 39 ਰਾਸ਼ਟਰਾਂ ਨੇ ਇੱਕ ਸੈਨਿਕ ਗਠਬੰਧਨ ਕੀਤਾ ਹੈ। ਪਾਕਿਸਤਾਨ ਦੇ ਹਾਲ ਹੀ ਵਿੱਚ ਰੀਟਾਇਰ ਹੋਏ ਜਨਰਲ ਰਾਹੀਲ ਸ਼ਰੀਫ਼ ਨੂੰ ਇਸ ਸੰਗਠਨ ਦਾ ਮੁੱਖੀ ਥਾਪਿਆ ਗਿਆ ਹੈ।
ਪਾਕਿਸਤਾਨੀ ਰੱਖਿਆ ਮੰਤਰੀ ਖਵਾਜ਼ਾ ਆਸਿਫ਼ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਸਬੰਧ ਵਿੱਚ ਇੱਕ ਸਮਝੌਤੇ ਨੂੰ ਸਰਕਾਰ ਨੂੰ ਵਿਸ਼ਵਾਸ਼ ਵਿੱਚ ਲੈਣ ਤੋਂ ਬਾਅਦ ਅੰਤਿਮ ਰੂਪ ਦਿੱਤਾ ਗਿਆ ਹੈ। ਇਸ ਇਸਲਾਮੀ ਸੈਨਿਕ ਗਠਬੰਧਨ ਦਾ ਮੁੱਖ ਆਫਿਸ ਰਿਆਦ ਵਿੱਚ ਹੋਵੇਗਾ।
ਇਸ ਸੰਗਠਨ ਦੇ ਜਨਮ ਦੇ ਨਾਲ ਹੀ ਵਿਵਾਦ ਵੀ ਪੈਦਾ ਹੋ ਗਿਆ ਹੈ। ਕੁਝ ਲੋਕਾਂ ਵੱਲੋਂ ਸਊਦੀ ਅਰਬ ਦੇ ਨੇਤਰਵ ਨੂੰ ਲੈ ਕੇ ਸਵਾਲ ਉਠਾਏ ਹਨ ਕਿਉਂਕਿ ਇਸ ਤੋਂ ਪਹਿਲਾਂ ਸਊਦੀ ਅਰਬ ਤੇ ਇਸਲਾਮਿਕ ਸਟੇਟ ਨੂੰ ਫੰਡਿਗ ਕਰਨ ਦੇ ਆਰੋਪ ਵੀ ਲਗ ਚੁੱਕੇ ਹਨ। ਇਸ ਸੰਗਠਨ ਵਿੱਚ ਈਰਾਨ, ਇਰਾਕ ਅਤੇ ਅਫ਼ਗਾਨਿਸਤਾਨ ਵਰਗੇ ਦੇਸ਼ ਸ਼ਾਮਿਲ ਨਹੀਂ ਹੋਏ।