ਓਸਲੋ, (ਰੁਪਿੰਦਰ ਢਿੱਲੋ ਮੋਗਾ) – ਭਾਰਤ ਸਰਕਾਰ ਵੱਲੋਂ ਨੋਟਬੰਦੀ ਤੋਂ ਬਾਅਦ ਵਿਦੇਸ਼ਾਂ ਵਿੱਚ ਵੱਸੇ ਪ੍ਰਵਾਸੀ ਭਾਰਤੀਆਂ ਨੂੰ ਰਿਆਇਤ ਦਿੱਤੀ ਹੈ ਕਿ ਉਹ 30 ਜੂਨ 2017 ਤੱਕ ਪੁਰਾਣੀ ਕਰੰਸੀ ਵਾਲੇ 1000 ਤੇ 500 ਦੇ ਨੋਟ ਬਦਲੀ ਕਰਵਾ ਸਕਦੇ ਹਨ। ਪ੍ਰਵਾਸੀ ਜਿਹਨਾਂ ਕੋਲ ਭਾਰਤ ਪ੍ਰਵਾਸ ਦੌਰਾਨ ਆਪਣੇ ਘਰ ਪਹੁੰਚਣ ਲਈ ਜਾ ਰਸਤੇ ਦੇ ਖਰਚੇ ਲਈ ਆਮ ਕਰ 15…20 ਹਜਾਰ ਤੱਕ ਦੀ ਕਰੰਸੀ ਹੋਣਾ ਆਮ ਗੱਲ ਹੈ, ਪਰ ਇਸ ਕਰੰਸੀ ਨੂੰ ਬਦਲਾਉਣ ਦੀ ਪ੍ਰਕਿਰਿਆ ਬਹੁਤ ਗੁੰਝਲਦਾਰ ਹੈ, ਕਿਉਂਕਿ ਇਹ ਕਰੰਸੀ ਸਿਰਫ ਆਰ ਬੀ ਆਈ ਦੀ ਬੈਂਕ ਸ਼ਾਖਾ ਦਿੱਲੀ, ਮੁੰਬਈ, ਚੇਨਈ ਜਾਂ ਕੱਲਕਤਾ ਹੀ ਬਦਲਾਈ ਜਾ ਸਕਦੀ ਹੈ ਅਤੇ 2 ਤਰਾਂ ਦੇ ਫਾਰਮ ਭਰਨ ਦੀਆਂ ਫਾਰਮੈਲਟੀਆਂ ਵੀ ਆਸਾਨ ਨਹੀਂ ਹਨ, ਜੋ ਕਿ ਪੰਜਾਬ ਜਾਣ ਵਾਲੇ ਪ੍ਰਵਾਸੀਆਂ ਲਈ ਪਰੇਸ਼ਾਨੀ ਦਾ ਕਾਰਨ ਬਣ ਰਹੀ ਹੈ। ਕਿਉਂਕਿ ਪਰਿਵਾਰ ਸਮੇਤ ਲੰਬੇ ਸਫਰ ਤੋਂ ਬਾਅਦ ਦਿੱਲੀ ਰੁਕਣਾ ਉਹਨਾਂ ਲਈ ਮੁਸ਼ਕਿਲ ਹੁੰਦਾ ਹੈ ਅਤੇ ਅਗਰ ਉਹ ਆਪਣੇ ਪਿੰਡ ਸ਼ਹਿਰ ਜਾਂ ਵਾਪਿਸ ਦਿੱਲੀ ਆਂਉਦੇ ਹਨ ਤੇ ਤਿੰਨ ਦਿਨ ਫਿਰ ਖਰਾਬ ਹੁੰਦੇ ਹਨ ਯਾਨੀ ਕਿ 10…15 ਹਜਾਰ ਦੀ ਰਕਮ ਬਦਲਾਉਣ ਲਈ ਸਮੇਂ ਦੇ ਨਾਲ – ਨਾਲ ਓਨਾ ਹੀ ਖਰਚਾ ਹੁੰਦਾ ਹੈ, ਬਾਕੀ ਕਈ ਪ੍ਰਵਾਸੀ 2…3 ਹਫਤਿਆਂ ਲਈ ਪੰਜਾਬ ਆਉਂਦੇ ਹਨ ਅਤੇ ਇਸ ਸਮੇਂ ਦੌਰਾਨ ਅਗਰ 3 ਦਿਨ 10… 15 ਹਜਾਰ ਬਦਲਾਉਣ ਲਈ ਪਹਿਲਾਂ ਹੀ ਘੱਟ ਸਮੇਂ ਲਈ ਆਪਣੇ ਪਰਿਵਾਰ ‘ਚ ਆਏ ਪ੍ਰਵਾਸੀਆਂ ਨੂੰ ਸਮੇਂ ਅਤੇ ਓਨੇ ਹੀ ਪੈਸੇ ਖਰਚਣੇ ਪੈਣ ਤਾਂ ਹਰ ਕੋਈ ਇਸ ਰਿਆਇਤ ਨੂੰ ਗੁੰਝਲਦਾਰ ਪ੍ਰਕਿਰਿਆ ਸਮਝ ਰਿਹਾ ਹੈ। ਪ੍ਰਵਾਸੀਆਂ ਦੀ ਭਾਰਤ ਸਰਕਾਰ ਨੂੰ ਪੁਕਾਰ ਹੈ ਕਿ ਪੁਰਾਣੇ ਕਰੰਸੀ ਨੋਟ ਬਦਲਾਉਣ ਦੀ ਪ੍ਰਕਿਰਿਆ ਆਸਾਨ ਕੀਤੀ ਜਾਵੇ ਤਾਂਕਿ ਕੰਮ ਸੇ ਕੰਮ ਜੋ ਲੋਕਲ ਬੈਂਕਾਂ ਹਨ ਪ੍ਰਵਾਸੀਆਂ ਦੀ ਪਹਿਚਾਣ ਪੱਤਰ ਅਤੇ ਇਹ ਪ੍ਰਮਾਣ ਵੇਖ ਕਿ ਉਹ 8 ਨਵੰਬਰ ਤੋਂ 31 ਦਸੰਬਰ ਦੌਰਾਨ ਦੇਸ਼ ‘ਚ ਨਹੀਂ ਸਨ ਵੇਖਕੇ ਲੋਕਲ ਬੈਂਕਾ ‘ਚ ਅਲੱਗ ਕਾਂਊਟਰ ਬਣਾ ਕਰੰਸੀ ਬਦਲੀ ਦਿੱਤੀ ਜਾਵੇ ਜਾਂ ਫਿਰ ਪੰਜਾਬ ਦੇ 2…3 ਮੁੱਖ ਸ਼ਹਿਰਾਂ ਦੀਆਂ ਸਰਕਾਰੀ ਬੈਂਕਾਂ ਨੂੰ ਇਹ ਅਧਿਕਾਰ ਦਿੱਤੇ ਜਾਣ। ਪਰਵਾਸੀਆਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿੱਤ ਮੰਤਰੀ ਅਰੁਣ ਜੇਤਲੀ ਅਤੇ ਵਿਦੇਸ਼ ਮੰਤਰੀ ਸ਼ੁਸਮਾ ਸਵਰਾਜ ਜੀ ਤੋਂ ਮੰਗ ਹੈ ਕਿ ਇਸ ਮੁਸ਼ਕਿਲ ਪ੍ਰਤੀ ਧਿਆਨ ਦਿੱਤਾ ਜਾਵੇ।
ਭਾਰਤ ਯਾਤਰਾ ਦੌਰਾਨ ਪਰਵਾਸੀਆਂ ਨੂੰ ਪੁਰਾਣੀ ਕਰੰਸੀ ਬਦਲਾਉਣ ‘ਚ ਆ ਰਹੀਆਂ ਮੁਸ਼ਕਿਲਾਂ ਪ੍ਰਤੀ ਭਾਰਤ ਸਰਕਾਰ ਨੂੰ ਧਿਆਨ ਦੇਣ ਦੀ ਮੰਗ
This entry was posted in ਅੰਤਰਰਾਸ਼ਟਰੀ.