ਜੈਤੋ, (ਧਰਮ ਪਾਲ ਪੁੰਨੀ) – ਜਿਵੇ ਜਿਵੇ ਚੋਣਾਂ ਦਾ ਦਿਨ ਨੇੜੇ ਆ ਰਿਹਾ ਹੈ ਸਾਰੀਆਂ ਰਾਜਨੀਤਕ ਪਾਰਟੀਆਂ ਨੇ ਆਪੋ ਆਪਣੀ ਚੋਣ ਮੁਿਹੰਮ ਨੂੰ ਭਖਾਉਣ ਲਈ ਆਪਣੀ ਸਾਰੀ ਤਾਕਤ ਝੋਕ ਦਿੱਤੀ ਹੈ। ਜੈਤੋ ਹਲਕੇ ਤੋ ਚੋਣ ਲੜ ਰਹੇ ਉਮੀਦਵਾਰਾਂ ਦਾ ਸਮੱਰਥਕ ਹਰ ਗਲੀ ਮੋੜ ਤੇ ਆਪੋ ਆਪਣੀ ਜਿੱਤ ਦੇ ਦਾਅਵੇ ਕਰ ਰਹੇ ਹਨ ਤੇ ਬਹਿਸਾਂ ਦਾ ਦੌਰ ਜਾਰੀ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਭਾਵੇ ਦਸ ਸਾਲਾਂ ਤੋਂ ਸੱਤਾਂ ਵਿੱਚ ਹੋਣ ਕਰਕੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਪਾਰਟੀ ਦੇ ਉਮੀਦਵਾਰ ਸੂਬਾ ਸਿੰਘ ਬਾਦਲ ਦਿਨ ਰਾਤ ਇੱਕ ਕਰ ਰਹੇ ਹਨ ਤੇ ਉਨ੍ਹਾਂ ਦੀ ਚੋਣ ਮੁਹਿੰਮ ਉਨ੍ਹਾਂ ਦੇ ਸਪੁੱਤਰ ਲਾਲੀ ਅਤੇ ਪਾਲੀ ਬਾਦਲ ਨੇ ਸੰਭਾਲ ਲਈ ਹੈ ਤੇ ਨੌਜਵਾਨ ਸ਼ਕਤੀ ਦੀ ਮੁਹਾਰ ਆਪਣੇ ਵੱਲ ਮੌੜਨ ਲਈ ਉਨ੍ਹਾਂ ਨੌਜਵਾਨਾਂ ਨਾਲ ਸਿੱਧਾ ਸੰਪਰਕ ਸਾਧ ਲਿਆ ਹੈ। ਆਪਣੇ ਪਿਤਾਂ ਨੂੰ ਵਿਧਾਇਕ ਬਣਾਉਣ ਲਈ ਦੋਵਾ ਪੁੱਤਰਾਂ ਅਤੇ ਉਨ੍ਹਾਂ ਦੀ ਮਾਤਾ ਪਰਮਜੀਤ ਕੌਰ ਬਾਦਲ ਨੇ ਦਿਨ ਰਾਤ ਇੱਕ ਕੀਤਾ ਹੋਇਆ ਹੈ। ਦੂਜੇ ਪਾਸੇ ਪਿੱਛੜ ਕੇ ਚੱਲ ਰਹੇ ਮੁਹੰਮਦ ਸਦੀਕ ਲਈ ਜੈਤੋ ਹਲਕਾ ਬਿਲਕੁਲ ਨਵਾਂ ਹੈ। ਉਨ੍ਹਾਂ ਦੀ ਚੋਣ ਮੁਹਿੰਮ ਦੀ ਨੂੰ ਹੁਲਾਰਾਂ ਦੇਣ ਲਈ ਉਨ੍ਹਾਂ ਦੀਆਂ ਦੋ ਬੇਟੀਆਂ ਘਰ ਘਰ ਜਾ ਕੇ ਆਪਣੇ ਪਿਤਾਂ ਲਈ ਵੋਟਾਂ ਮੰਗ ਰਹੀਆਂ ਹਨ। ਉਨ੍ਹਾਂ ਦੀ ਸਹਿ ਗਾਇਕਾਂ ਰਣਜੀਤ ਕੌਰ ਵੀ ਸਦੀਕ ਲਈ ਲੋਕਾਂ ਨੂੰ ਵੋਟਾਂ ਦੀ ਅਪੀਲ ਕਰ ਰਹੀ ਹੈ। ਤਿਰਮੂਲ ਕਾਂਗਰਸ ਨੇ ਵੀ ਆਪਣਾ ਉਮੀਦਵਾਰ ਅਵਤਾਰ ਸਹੋਤਾਂ ਨੂੰ ਐਲਾਣ ਦਿੱਤਾ ਹੈ ਤੇ ਜਿਸ ਦੀ ਕਮਾਨ ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ ਬਰਾੜ ਵੱਲੋਂ ਸੰਭਾਲਣ ਅਤੇ ਜੈਤੋ ਵਿਖੇ ਡੇਰੇ ਲਾਉਣ ਦੀਆਂ ਕੰਨਸੋਆਂ ਹਨ। ਜੇਕਰ ਜਗਮੀਤ ਸਿੰਘ ਜੈਤੋ ਵਿਖੇ ਤਿਰਮੂਲ ਕਾਂਗਰਸ ਦੀ ਚੋਣ ਮੁਹਿੰਮ ਦਾ ਮੋਰਚਾਂ ਸੰਭਾਲਦੇ ਹਨ ਤਾਂ ਇਹ ਕਾਂਗਰਸ ਪਾਰਟੀ ਦੇ ਉਮੀਦਵਾਰ ਸਦੀਕ ਲਈ ਖਤਰੇ ਦੀ ਘੰਟੀ ਹੈ ਕਿਓਕਿ ਜਗਮੀਤ ਸਿੰਘ ਬਰਾੜ ਦਾ ਇਸ ਹਲਕੇ ਵਿੱਚ ਕਾਫੀ ਅਧਾਰ ਹੈ ਤੇ ਉਹ ਇੱਕ ਸੁਲਝੇ ਅਤੇ ਜੁਝਾਰੂ ਲੀਡਰ ਮੰਨੇ ਜਾਂਦੇ ਹਨ। ਯਾਦ ਰਹੇ ਕਿ 2007 ਦੀਆਂ ਚੋਣਾਂ ਮੌਕੇ ਜਗਮੀਤ ਸਿੰਘ ਬਰਾੜ ਨੇ ਆਪਣੇ ਭਰਾ ਰਿਪਜੀਤ ਸਿੰਘ ਬਰਾੜ ਨੂੰ ਇਸ ਹਲਕੇ ਤੋਂ ਚੋਣ ਲੜਵਾਈ ਸੀ ਤੇ ਮਾਤਰ 7 ਦਿਨਾਂ ’ਚ ਹੀ ਚੋਣ ਪ੍ਰਚਾਰ ਨੂੰ ਸ਼ਿਖਰਾਂ ਤੇ ਪਹੁੰਚਾ ਕੇ ਸ੍ਰ ਮਨਤਾਰ ਸਿੰਘ ਬਰਾੜ ਨੂੰ ਕਰਾਰੀ ਹਾਰ ਦਿੱਤੀ ਸੀ। ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਸਟਰ ਬਲਦੇਵ ਸਿੰਘ ਦੀ ਚੋਣ ਮੁਹਿੰਮ ਸਭ ਤੋਂ ਤੇਜ ਚੱਲ ਰਹੀ ਹੈ ’ਤੇ ਉਹ ਸਭ ਤੋਂ ਅੱਗੇ ਵੀ ਚੱਲ ਰਹੇ ਹਨ। ਉਨ੍ਹਾਂ ਨੇ ਆਪਣੀ ਚੋਣ ਮੁਹਿੰਮ ਦਾ ਚੌਥਾ ਦੌਰ ਸ਼ੁਰੂ ਕਰ ਦਿੱਤਾ ਹੈੇ। ਮਾਸਟਰ ਬਲਦੇਵ ਸਿੰਘ ਦੀ ਚੋਣ ਮੁਹਿੰਮ ਨੂੰ ਪਿੰਡਾਂ ’ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਦੀ ਚੋਣ ਮੁਹਿੰਮ ਦੀ ਵਾਂਗਡੋਰ ਉਨਾਂ ਦੇ ਭਰਾ ਨੇ ਸਾਭ ਲਈ ਹੈ। ਪਰ ਆਮ ਆਦਮੀ ਪਾਰਟੀ ਦੇ ਕਾਰਕੁੰਨਾਂ ਵੱਲੋਂ ਆਪਣੀ ਜਿੱਤ ਦਾ ਲੋੜ ਤੋਂ ਵੱਧ ਆਤਮਵਿਸ਼ਵਾਸ਼ ਅਤੇ ਵਿਰੋਧੀਆਂ ਨੂੰ ਕਮਜੋਰ ਸਮਝਣਾ ਅਤਿ ਖਤਰਨਾਕ ਸਿੱਧ ਹੋ ਸਕਦਾ ਹੈ। ਉਨ੍ਹਾਂ ਨੂੰ ਸੰਭਲ ਕੇ ਚੱਲਣਾ ਚਾਹੀਦਾ ਹੈ। ਚੋਣ ਅਖਾੜਾ ਪੂਰੀ ਤਰ੍ਹਾਂ ਭੱਖ ਚੁਕਿਆਂ ਹੈ ਤੇ ਇਹੀ ਕਿਹਾ ਜਾ ਸਕਦਾ ਹੈ ‘ਕੁੱਢੀਆਂ ਦੇ ਸਿੰਗ ਫਸਗੇ ਹੁਣ ਨਿਤਰੂ ਵੜੇਵੇ ਖਾਣੀ।