ਨਿਊਯਾਰਕ – ਅੰਤਰਰਾਸ਼ਟਰੀ ਮੁਦਰਾ ਕੋਸ਼ ( ਆਈਐਮਐਫ) ਨੇ ਮੋਦੀ ਵੱਲੋਂ 500 ਅਤੇ 1000 ਰੁਪੈ ਦੇ ਪੁਰਾਣੇ ਨੋਟਾਂ ਨੂੰ ਬੰਦ ਕੀਤੇ ਜਾਣ ਕਰਕੇ ਉਪਭੋਗ ਵਿੱਚ ਆਈ ਕਮੀ ਕਰਕੇ ਭਾਰਤ ਦਾ ਵਿਕਾਸ ਅਨੁਮਾਨ ਇੱਕ ਫੀਸਦੀ ਤੋਂ ਘਟਾ ਕੇ 6.6 ਫੀਸਦੀ ਕਰ ਦਿੱਤਾ ਹੈ, ਜਦੋਂ ਕਿ ਚੀਨ ਦਾ ਵਿਕਾਸ ਅਨੁਮਾਨ 6.7 ਫੀਸਦੀ ਰਹਿਣ ਦਾ ਅਨੁਮਾਨ ਪ੍ਰਗਟਾਇਆ ਹੈ।
ਆਈਐਮਐਫ ਵੱਲੋਂ ਜਾਰੀ ‘ਵਰਲਡ ਇਕਨਾਮਿਕ ਆਊਟਲੁਕ ਅਪਡੇਟ, ਜਨਵਰੀ 2017 ਵਿੱਚ ਕਿਹਾ ਕਿ ਭਾਰਤ ਦਾ ਵਿਕਾਸ ਅਨੁਮਾਨ ਚਾਲੂ ਵਿੱਤ ਵਰਸ਼ ਦੇ ਲਈ ਇੱਕ ਫੀਸਦੀ ਅਤੇ ਅਗਲੇ ਵਿੱਤ ਵਰਸ਼ ਦੇ ਲਈ 0.4 ਫੀਸਦੀ ਘਟਾ ਦਿੱਤਾ ਗਿਆ ਹੈ। ਇਸ ਦਾ ਮੁੱਖ ਕਾਰਣ ਹਾਲ ਹੀ ਵਿੱਚ ਮੋਦੀ ਸਰਕਾਰ ਵੱਲੋਂ ਕੀਤੀ ਗਈ ਨੋਟਬੰਦੀ ਅਤੇ ੳਸ ਦੇ ਕਾਰਣ ਨਕਦੀ ਦੀ ਕਿਲਤ ਅਤੇ ਭੁਗਤਾਨ ਵਿੱਚ ਰੁਕਾਵਟਾਂ ਆਉਣ ਕਰਕੇ ਅਸਥਾਈ ਰੂਪ ਵਿੱਚ ਉਪਭੋਗ ਵਿੱਚ ਕਮੀ ਆਈ ਹੈ।
ਵਿੱਤੀ ਸਾਲ 2016-17 ਵਿੱਚ ਭਾਰਤ ਦੀ ਵਿਕਾਸ ਦਰ ਘੱਟ ਕੇ 6.6 % ਰਹਿਣ ਦੀ ਗੱਲ ਕਹੀ ਗਈ ਹੈ। ਪਹਿਲਾਂ ਇਹ ਦਰ 7.6 ਰਹਿਣ ਦਾ ਅਨੁਮਾਨ ਪ੍ਰਗਟਾਇਆ ਗਿਆ ਸੀ। ਇਸ ਰਿਪੋਰਟ ਵਿੱਚ ਚੀਨ ਦੀ ਵਿਕਾਸ ਦਰ 6.7% ਰਹਿਣ ਦਾ ਅਨੁਮਾਨ ਦਰਸਾਇਆ ਗਿਆ ਹੈ। ਅਰਥਵਿਵਸਥਾ ਦੇ ਉਮੀਦ ਤੋਂ ਵੱਧ ਪ੍ਰਦਰਸ਼ਨ ਕਾਰਣ ਚੀਨ ਦਾ ਵਿਕਾਸ ਅਨੁਮਾਨ 0.3% ਤੋਂ ਵਧਾ ਕੇ 6.5% ਕਰ ਦਿੱਤਾ ਗਿਆ ਹੈ।