ਕੋਲਕਾਤਾ – ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਹੁਣ ਭਾਰਤੀ ਯੂਨੀਵਰਿਸਿਟੀਆਂ ਵਿੱਚ ਸੁਤੰਤਰ ਸੋਚ ਅਤੇ ਖੁਲ੍ਹੇ ਵਿਚਾਰ ਰੱਖਣਾ ਖ਼ਤਰੇ ਵਿੱਚ ਹੈ। ਸਾਬਕਾ ਪ੍ਰਧਾਨਮੰਤਰੀ ਨੇ ਕਿਹਾ ਕਿ ਹੈਦਰਾਬਾਦ ਕੇਂਦਰੀ ਵਿਸ਼ਵ ਵਿਦਿਆਲਿਆ ਅਤੇ ਜੇਐਨਯੂ ਵਿੱਚ ਵਿਦਿਆਰਥੀਆਂ ਦੀ ਖੁਲ੍ਹੀ ਸੋਚ ਅਤੇ ਸੁਤੰਤਰ ਵਿਚਾਰ ਰੱਖਣ ਕਾਰਣ ਸਰਕਾਰ ਵੱਲੋਂ ਦਖ਼ਲਅੰਦਾਜੀ ਕਰਨ ਦੇ ਯਤਨ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਨੇ ਇਸ ਨੂੰ ਵਿਦਿਆਰਥੀਆਂ ਦੀ ਆਵਾਜ਼ ਨੂੰ ਦਬਾਉਣ ਅਤੇ ਲੋਕਤੰਤਰ ਦੇ ਖਿਲਾਫ਼ ਦੱਸਿਆ।
ਪ੍ਰੈਜੀਡੈਂਸੀ ਯੂਨੀਵਰਿਸਿਟੀ ਦੇ 200 ਸਾਲ ਪੂਰੇ ਹੋਣ ਤੇ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਡਾ. ਮਨਮੋਹਨ ਸਿੰਘ ਨੇ ਕਿਹਾ, ‘ਦੁੱਖ ਹੈ ਕਿ ਭਾਰਤੀ ਯੂਨੀਵਰਿਸਟੀਆਂ ਵਿੱਚ ਸੁਤੰਤਰ ਸੋਚ ਅਤੇ ਖੁਲ੍ਹੀ ਮਾਨਸਿਕਤਾ ਨੂੰ ਹੁਣ ਖ਼ਤਰਾ ਹੈ।ਸ਼ਾਂਤੀਪੂਰਣ ਅਸਹਿਮਤੀ ਨੂੰ ਦਬਾਉਣ ਦੇ ਯਤਨ ਨਾ ਸਿਰਫ਼ ਸਿੱਖਣ ਦੇ ਲਈ ਹਾਨੀਕਾਰਕ, ਬਲਿਕ ਅਲੋਕਤੰਤਰਿਕ ਵੀ ਹਨ।’ ਸਾਬਕਾ ਪ੍ਰਧਾਨਮੰਤਰੀ ਨੇ ਕਿਹਾ, ‘ ਸਹੀ ਰਾਸ਼ਟਰਵਾਦ ਉਥੇ ਪਾਇਆ ਜਾਂਦਾ ਹੈ ਜਿੱਥੇ ਵਿਦਿਆਰਥੀਆਂ ਅਤੇ ਨਾਗਰਿਕਾਂ ਨੂੰ ਸੋਚਣ ਅਤੇ ਖੁਲ੍ਹ ਕੇ ਬੋਲਣ ਦੇ ਲਈ ਉਸਾਹਿਤ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਦਬਾਇਆ ਨਹੀਂ ਜਾਂਦਾ। ਇਹ ਸਿਰਫ਼ ਰਚਨਾਤਮਕ ਸੰਵਾਦ ਦੁਆਰਾ ਹੀ ਹੁੰਦਾ ਹੈ। ਇਸ ਦੁਆਰਾ ਹੀ ਸਹੀ ਅਰਥਾਂ ਵਿੱਚ ਮਜ਼ਬੂਤ, ਅਧਿਕ ਜੋੜਨ ਵਾਲੇ ਅਤੇ ਆਪਣੇ ਦੇਸ਼ ਵਿੱਚ ਸੱਚੇ ਲੋਕਤੰਤਰ ਦਾ ਨਿਰਮਾਣ ਕਰ ਸਕਦੇ ਹਾਂ।’
ਸਾਬਕਾ ਪ੍ਰਧਾਨਮੰਤਰੀ ਨੇ ਇਸ਼ਾਰਿਆਂ-ਇਸ਼ਾਰਿਆਂ ਵਿੱਚ ਹੈਦਰਾਬਾਦ ਦੇ ਵਿਦਿਆਰਥੀ ਰੋਹਿਤ ਵੇਮੁਲਾ ਦੇ ਆਤਮਹੱਤਿਆ ਕੀਤੇ ਜਾਣ ਵੀ ਦਾ ਜਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਸਿੱਖਿਅਕ ਅਦਾਰਿਆਂ ਵਿੱਚ ਨਿਯੁਕਤੀਆਂ ਸਬੰਧੀ ਰਾਜਨੀਤਕ ਦਖ਼ਲ ਗੈਰਵਾਜਿਬ ਹੈ। ਉਨ੍ਹਾਂ ਨੇ ਕਿਹਾ, ‘ ਸਾਨੂੰ ਆਪਣੇ ਸਿੱਖਿਅਕ ਅਦਾਰਿਆਂ ਦੀ ਸੁਤੰਤਰਤਾ ਦੀ ਰੱਖਿਆ ਕਰਨ ਦੇ ਯਤਨ ਕਰਨੇ ਚਾਹੀਦੇ ਹਨ ਅਤੇ ਵਿਚਾਰਾਂ ਨੂੰ ਪੇਸ਼ ਕਰਨ ਦੇ ਸਾਡੇ ਵਿਦਿਆਰਥੀਆਂ ਦੇ ਅਧਿਕਾਰਾਂ ਨੂੰ ਉਤਸਾਹਿਤ ਕਰਨਾ ਚਾਹੀਦਾ ਹੈ।’