ਅੰਮ੍ਰਿਤਸਰ – ਕਾਂਗਰਸ ਦੇ ਉਪਪ੍ਰਧਾਨ ਰਾਹੁਲ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਹੀ ਕਾਂਗਰਸ ਦੇ ਸੀਐਮ ਉਮੀਦਵਾਰ ਹੋਣਗੇ। ਉਨ੍ਹਾਂ ਨੇ ਕਿਹਾ ਕਿ ਬਾਦਲ ਪ੍ਰੀਵਾਰ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ। ਬਾਦਲਾਂ ਨੇ ਪੰਜਾਬ ਦਾ ਵਰਤਮਾਨ ਖਰਾਬ ਕਰ ਦਿੱਤਾ ਹੈ ਅਤੇ ਭਵਿੱਖ ਚੌਪਟ ਕਰ ਦਿੱਤਾ ਹੈ। ਪੰਜਾਬ ਕਾਂਗਰਸ ਵੱਲੋਂ ਮਜੀਠਾ ਵਿੱਚ ਆਯੋਜਿਤ ਰੈਲੀ ਵਿੱਚ ਨਸਿ਼ਆਂ ਨੂੰ ਲੈ ਕੇ ਤਿੱਖੇ ਵਾਰ ਕਰਦੇ ਹੋਏ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ ਤੇ ਪੰਜਾਬ ਵਿੱਚ ਨਸਿ਼ਆਂ ਦੇ ਖਿਲਾਫ਼ ਸਖਤ ਕਾਨੂੰਨ ਬਣਾਏ ਜਾਣਗੇ।
ਮਜੀਠਾ ਦੀ ਦਾਣਾ ਮੰਡੀ ਵਿੱਚ ਆਯੋਜਿਤ ਰੈਲੀ ਦੌਰਾਨ ਰਾਹੁਲ ਨੇ ਕਿਹਾ ਕਿ ਪੰਜਾਬ ਵਿੱਚ ਵਿਧਾਨਸਭਾ ਚੋਣਾਂ ਜਿੱਤਣ ਤੇ ਕੈਪਟਨ ਅਮਰਿੰਦਰ ਸਿੰਘ ਹੀ ਮੁੱਖਮੰਤਰੀ ਹੋਣਗੇ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲਈ ਆਪਣਾ ਖੂ-ਪਸੀਨਾ ਇੱਕ ਕੀਤਾ ਹੈ ਅਤੇ ਉਹ ਪੰਜਾਬ ਵਿੱਚ ਖੁਸ਼ਹਾਲੀ ਲੈ ਕੇ ਆਉਣਗੇ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਸਰਕਾਰ ਬਦਲਣ ਦੀ ਚੋਣ ਨਹੀਂ ਹੈ, ਇਹ ਪੰਜਾਬ ਨੂੰ ਫਿਰ ਤੋਂ ਖੜ੍ਹਾ ਕਰਨ ਦੀ ਇਲੈਕਸ਼ਨ ਹੈ ਜੋ ਕਿ ਪੰਜਾਬ ਦੀ ਜਨਤਾ ਦੇ ਸਹਿਯੋਗ ਦੇ ਨਾਲ ਹੀ ਹੋਵੇਗਾ। ਰਾਹੁਲ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਪੰਜ ਨਦੀਆਂ ਦਾ ਇਹ ਪ੍ਰਦੇਸ਼ ਪੂਰੇ ਦੇਸ਼ ਨੂੰ ਸ਼ਕਤੀ ਦਿੰਦਾ ਸੀ, ਇੱਥੋਂ ਹੀ ਪੂਰੇ ਦੇਸ਼ ਵਿੱਚ ਨੂਰ ਫੈਲਦਾ ਹੈ।
ਇਸ ਰੈਲੀ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਸਿ਼ਅਦ-ਭਾਜਪਾ ਸਰਕਾਰ ਨੂੰ ਦੁਸ਼ਟਾਂ ਦੀ ਸਰਕਾਰ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਬਾਦਲ ਸਰਕਾਰ ਮਾਫੀਆ ਦੀ ਸਰਕਾਰ ਰਹੀ ਹੈ। ਇਹ ਸਰਕਾਰ ਇੱਕ ਪ੍ਰੀਵਾਰ ਦਾ ਰਾਜ ਹੈ। ਉਨ੍ਹਾਂ ਨੇ ਇ ਵੀ ਕਿਹਾ ਕਿ ਸਾਡੀ ਸਰਕਾਰ ਆਉਣ ਤੇ ਬਾਦਲ ਸਰਕਾਰ ਵੱਲੋਂ ਪੰਜ ਲੱਖ ਲੋਕਾਂ ਤੇ ਨਜਾਇਜ਼ ਦਰਜ਼ ਕਰਵਾਏ ਗਏ ਕੇਸ ਸਮਾਪਤ ਕੀਤੇ ਜਾਣਗੇ। ਚਿੱਟਾ ਵੇਚਣ ਵਾਲਿਆਂ ਦੇ ਖਿਲਾਫ਼ ਵਿਧਾਨਸਭਾ ਵਿੱਚ ਕਾਨੂੰਨ ਪਾਸ ਕੀਤਾ ਜਾਵੇਗਾ। ਇਸ ਦੇ ਤਹਿਤ ਡਰੱਗ ਦੇ ਧੰਧੇ ਵਿੱਚ ਸ਼ਾਮਿਲ ਲੋਕਾਂ ਦੀਆਂ ਸੰਪਤੀਆਂ ਜਬਤ ਕੀਤੀਆਂ ਜਾਣਗੀਆਂ। ਨਸ਼ਾ ਵੇਚਣ ਵਾਲਿਆਂ ਦਾ ਸਾਥ ਦੇਣ ਵਾਲੇ ਪੁਲਿਸ ਅਧਿਕਾਰੀਆਂ ਨੂੰ ਵੀ ਬਖਸਿ਼ਆ ਨਹੀਂ ਜਾਵੇਗਾ।