ੳਸਲੋ (ਰੁਪਿੰਦਰ ਢਿੱਲੋ ਮੋਗਾ) – ਭਾਰਤ ਦੇ ਆਜ਼ਾਦੀ ਦਿਵਸ 15 ਅਗਸਤ ਦੀ ਖੁਸ਼ੀ ਦੇ ਮੋਕੇ ਇੰਡੀਅਨ ਓਵਰਸ਼ੀਜ ਕਾਂਗਰਸ ਨਾਰਵੇ ਇਕਾਈ ਦੇ ਪ੍ਰਧਾਨ ਸ੍ਰ ਗੁਰਮੇਲ ਸਿੰਘ ਗਿੱਲ(ਚੱਬੇਵਾਲ) ਅਤੇ ਸਮੂਹ ਟੀਮ ਵੱਲੋ ਇੱਕ ਸ਼ਾਨਦਾਰ ਰੰਗਾ ਰੰਗ ਪ੍ਰੋਗਰਾਮ ਜੱਸੀ ਸਿੱਧੂ ਲਾਈਵ ਸਟੇਜ ਸ਼ੋ ਨਾਰਵੇ ਦੀ ਰਾਜਧਾਨੀ ੳਸਲੋ ਦੇ ਬਿਹਤਰੀਨ ਹਾਲ ਸਮਫੂਨ ਹਾਊਸ ਵਿੱਚ ਕਰਵਾਇਆ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਨਾਰਵੇ ਦੇ ਭਾਰਤੀ ਦੂਤ ਸ਼੍ਰੀ ਬਨਬੀਤ ਏ ਰੋਏ ਵੱਲੋ ਦੀਪ ਰੋਸ਼ਨ ਕਰ ਕੀਤੀ ਗਈ ਅਤੇ ਭਾਰਤ ਦਾ ਰਾਸ਼ਟਰੀ ਗੀਤ ਜਨ ਮਨ ਗਨ ਗਾ ਭਾਰਤ ਦੀ ਆਜ਼ਾਦੀ ਦੇ ਸ਼ਹੀਦਾ ਨੂੰ ਸਰਧਾਜਲੀਆ ਭੇਟ ਕੀਤੀਆ। ਭਾਰਤੀ ਦੂਤ ਸ਼੍ਰੀ ਬਨਬੀਤ ਏ ਰੋਏ ਨੇ ਸੱਭ ਭਾਰਤੀਆ ਨੂੰ 15 ਅਗਸਤ ਦੀ ਲੱਖ ਲੱਖ ਵਧਾਈ ਦਿੱਤੀ।ਇਸ ਰੰਗਾ ਰੰਗ ਪ੍ਰੋਗਰਾਮ ਚ ਨਾਰਵੇ ਦੀ ਸੱਤਾਧਾਰੀ ਪਾਰਟੀ ਲੇਬਰ ਪਾਰਟੀ ਦੀ ਜਾਣੀ ਮਾਣੀ ਨੇਤਾ ਮਾਰੀਤ ਨੀਬਾਕ ਅਤੇ ਸੱਜੇ ਪਾਰਟੀ(ਹੋਈਰੇ) ਦੀ ਕ੍ਰਿਸਟਨ ਵਿਨਜੇ ਨੇ ਵੀ ਸਿ਼ਰਕਤ ਕੀਤੀ ਅਤੇ ਭਾਰਤੀਆ ਨੂੰ ਇਸ ਦਿਨ ਦੀ ਵਧਾਈ ਦਿੱਤੀ । ਦੋਨਾ ਨਾਰਵੀਜਿਨ ਲੀਡਰਾ ਵੱਲੋ ਨਾਰਵੇ ਦੀ ਤੱਰਕੀ ਵਿੱਚ ਭਾਰਤੀਆ ਵੱਲੋ ਪਾਏ ਗਏ ਸਹਿਯੋਗ ਦੀ ਵੀ ਸਲਾਘਾ ਕੀਤੀ।ਇਸ ਤੋ ਬਾਅਦ ਇੰਗਲੈਡ ਤੋ ਆਏ ਪੰਜਾਬੀ ਗਾਇਕ ਜੱਸੀ ਸਿੱਧੂ ਨੇ ਸਟੇਜ ਤੇ ਆ ਸ਼ਰੋਤਿਆ ਨੂੰ ਫਤਿਹ ਬੁਲਾਈ ਅਤੇ ਧਾਰਮਿਕ ਗੀਤ ਗਾ ਆਪਣੇ ਪ੍ਰੋਗਰਾਮ ਦੀ ਸੁਰੂਆਤ ਕਰ ਆਪਣੇ ਪੋਪ ਮਿਊਜਿਕ ਵਾਲੇ ਗੀਤ ਆਸ਼ਕੀ, ਚੜੀ ਜਵਾਨੀ,ਦਿਲ ਲੁਟਿਆ,ਦਿਲ ਮੰਗਦੀ, ਮਿਰਜਾ, ਕੋਕਾ ਆਦਿ ਗਾ ਪ੍ਰੋਗਰਾਮ ਨੂੰ ਰੰਗੀਨ ਬਣਾ ਦਿੱਤਾ ਅਤੇ ਆਏ ਹੋਏ ਦਰਸ਼ਕਾ ਨੇ ਜੱਸੀ ਸਿੱਧੂ ਦੇ ਨੱਚਣ ਟੱਪਣ ਦੀ ਲੋਰ ਵਾਲੇ ਗਾਣਿਆ ਤੇ ਨੱਚਣਾ ਜਾਰੀ ਰੱਖਿਆ।ਮੈਡਮ ਅੰਸ਼ੂ ਨੇ ਸਟੇਜ ਸਕੈਟਰੀ ਦੀ ਜੁੰਮੇਵਾਰੀ ਬੜੀ ਬੇਖੂੱਬੀ ਨਾਲ ਨਿਭਾਈ। ਭੱਟੀ ਨਾਮੀ ਗਾਇਕ ਨੇ ਵੀ ਆਪਣੇ ਮਿੱਠਡੇ ਬੋਲਾ ਨਾਲ ਦਰਸ਼ਕਾ ਦੀ ਕਚਹਿਰੀ ਚ ਆਪਣੀ ਹਾਜ਼ਰੀ ਲਵਾਈ। 3 ਘੰਟੇ ਚੱਲੇ ਇਸ ਪ੍ਰੋਗਰਾਮ ਦੇ ਆਖਿਰ ਵਿੱਚ ਇੰਡੀਅਨ ਓਵਰਸੀਜ ਕਾਗਰਸ ਨਾਰਵੇ ਦੇ ਪ੍ਰਧਾਨ ਸ੍ਰ ਗੁਰਮੇਲ ਸਿੰਘ ਗਿੱਲ(ਚੱਬੇਵਾਲ) ਅਤੇ ਕਾਂਗਰਸ ਵਰਕਰਾ ਵੱਲੋ ਆਏ ਹੋਏ ਮੁੱਖ ਮਹਿਮਾਨਾ ਨੂੰ ਯਾਦਗਾਰੀ ਚਿੰਨ ਦੇ ਸਨਮਾਨਿਤ ਅਤੇ ਪ੍ਰੋਗਰਾਮ ਚ ਹਰ ਇੱਕ ਦਾ ਤਹਿ ਦਿੱਲੋ ਧੰਨਵਾਦ ਕੀਤਾ।
ਆਜ਼ਾਦੀ ਦਿਵਸ ਦੇ ਮੋਕੇ ਇੰਡੀਅਨ ਓਵਰਸੀਜ ਕਾਂਗਰਸ(ਨਾਰਵੇ) ਵੱਲੋ ਰੰਗਾ ਰੰਗ ਪ੍ਰੋਗਰਾਮ ਕਰਵਾਇਆ ਗਿਆ
This entry was posted in ਸਰਗਰਮੀਆਂ.