ਲੁਧਿਆਣਾ – ਪੀਏਯੂ ਬਿਜ਼ਨਸ ਸਕੂਲ ਵਿੱਚ ਪੀ ਐਚ ਡੀ ਵਿਦਿਆਰਥਣ ਜਸਲੀਨ ਨੂੰ ਆਈ.ਸੀ.ਐਸ.ਐਸ.ਆਰ. ਵੱਲੋਂ ਡਾਕਟਰੇਟ ਦੀ ਖੋਜ ਲਈ ਡਾਕਟਰੇਟ ਫੈਲੋਸ਼ਿਪ 2016-17 ਦੇ ਐਵਾਰਡ ਲਈ ਚੁਣਿਆ ਗਿਆ। ਭਾਰਤ ਸਰਕਾਰ ਵੱਲੋਂ 1969 ਵਿੱਚ ਭਾਰਤ ਵਿੱਚ ਸਮਾਜਿਕ ਵਿਗਿਆਨ ਦੇ ਵਿਕਾਸ ਲਈ ਆਈ.ਸੀ.ਐਸ.ਐਸ.ਆਰ. ਦੀ ਸਥਾਪਨਾ ਕੀਤੀ ਗਈ । ਇਹ ਵਿਦਿਆਰਥਣ ਇਸ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਖੁਸ਼ਦੀਪ ਧਰਨੀ ਨਾਲ ਆਪਣਾ ਖੋਜ ਕਾਰਜ ਨੇਪਰੇ ਚਾੜ੍ਹ ਰਹੀ ਹੈ । ਇਹ ਐਵਾਰਡ ਵਿਦਿਆਰਥੀ ਨੂੰ ਡਾਕਟਰੇਟ ਪ੍ਰੋਗਰਾਮ ਸੰਬੰਧੀ ਦੋ ਸਾਲਾਂ ਲਈ ਦਿੱਤਾ ਜਾਂਦਾ ਹੈ ।
ਪੋਸਟ ਗ੍ਰੈਜੂਏਟ ਸਟੱਡੀਜ਼ ਪੀਏਯੂ ਦੇ ਡੀਨ ਡਾ. ਨੀਲਮ ਗਰੇਵਾਲ, ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਦੇ ਡੀਨ ਡਾ. ਗੁਰਿੰਦਰ ਕੌਰ ਸਾਂਘਾ ਅਤੇ ਬਿਜਨਸ ਸਟੱਡੀਜ਼ ਦੇ ਮੁੱਖੀ ਡਾ. ਪ੍ਰਤਿਭਾ ਗੋਇਲ ਨੇ ਵਿਦਿਆਰਥਣ ਜਸਲੀਨ ਨੂੰ ਵਧਾਈ ਦਿੰਦਿਆਂ ਉਸ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ।