ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਸੰਪੂਰਨ ਐਗਰੀ ਵੈਂਚਰਸ ਲਿਮਟਿਡ ਦਰਮਿਆਨ ਇਕਰਾਰਨਾਮਾ ਸਹਿਬੱਧ ਕੀਤਾ ਗਿਆ। ਇਹ ਇਕਰਾਰਨਾਮਾ ਬਾਈਉਖਾਦਾਂ ਬਨਾਉਣ ਦੀ ਤਕਨੌਲੋਜੀ ਸਬੰਧੀ ਸੀ ਜਿਸ ਉਤੇ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ ਮਨਜੀਤ ਸਿੰਘ ਗਿੱਲ ਅਤੇ ਕੰਪਨੀ ਦੇ ਕਾਰਜਕਾਰਨੀ ਨਿਰਦੇਸ਼ਕ ਸੰਜੀਵ ਨਾਗਪਾਲ ਨੇ ਹਸਤਾਖਰ ਕੀਤੇ । ਇਸ ਇਕਰਾਰਨਾਮੇ ਤਹਿਤ ਕੰਪਨੀ ਨੂੰ ਯੂਨੀਵਰਸਿਟੀ ਵਲੋਂ ਵਿਕਸਤ ਬਾਈਉ ਖਾਦਾਂ ਬਣਾਉਣ ਅਤੇ ਵੇਚਣ ਦੇ ਅਧਿਕਾਰ ਦਿੱਤੇ ਗਏ ਹਨ।
ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਨੇ ਮਾਇਕਰੋ ਬਾਇਉਲੋਜੀ ਵਿਭਾਗ ਦੇ ਵਿਗਿਆਨੀ ਡਾ ਐਸ ਕੇ ਗੋਸਲ ਅਤੇ ਉਹਨਾਂ ਦੀ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਇਕਰਾਰਨਾਮੇ ਨਾਲ ਕਿਸਾਨਾਂ ਨੂੰ ਬਾਇਉ ਖਾਦਾਂ ਵਰਤਣ ਲਈ ਪ੍ਰੇਰਿਤ ਕੀਤਾ ਜਾਵੇਗਾ। ਬਾਇਉ ਖਾਦਾਂ ਦੀ ਵਰਤੋਂ ਨਾਲ ਮਿੱਟੀ ਦੀ ਸਿਹਤ ਵਿਚ ਸੁਧਾਰ ਹੋਵੇਗਾ ਅਤੇ ਰਸਾਇਣਾਂ ਨਾਲੋ ਮੁੱਲ ਘੱਟ ਲਗੇਗਾ।
ਇਸ ਮੌਕੇ ਨਿਰਦੇਸ਼ਕ ਪਸਾਰ ਸਿਖਿਆ ਡਾ ਰਾਜਿੰਦਰ ਸਿੰਘ ਸਿੱਧੂ, ਰਜਿਸਟਰਾਰ ਡਾ ਪੀ ਕੇ ਖੰਨਾ, ਅਪਰ ਨਿਰਦੇਸ਼ਕ ਖੋਜ ਡਾ ਅਸ਼ੋਕ ਕੁਮਾਰ ਅਤੇ ਮਾਇਕਰੋਬਾਇਲੋਜੀ ਵਿਭਾਗ ਦੇ ਮੁਖੀ ਡਾ. ਪਰਮਪਾਲ ਕੌਰ ਸਹੋਤਾ ਵੀ ਹਾਜ਼ਰ ਸਨ।