ਤੇਜਾ ਸਿੰਘ ਸੁਤੰ ਮੈਮੋ. ਸੀਨੀ. ਸੈਕੰ. ਸਕੂਲ ਦੇ ਵਿਦਿਆਰਥੀਆਂ ਲਈ ਉਹ ਪਲ ਬਹੁਤ ਮਾਣ ਭਰਿਆ ਸੀ, ਜਦੋਂ ਅਮਰਜੀਤ ਸਿੰਘ ਨੇ ਅਵਾਜ਼ ਪੰਜਾਬ ਦੀ -7 ਵਿੱਚ ਜਿੱਤ ਪ੍ਰਾਪਤ ਕੀਤੀ, ਜੋ ਕਿ ਪੀ.ਟੀ.ਸੀ. ਪੰਜਾਬੀ ਦੁਆਰਾ ਆਯੋਜਿਤ ਕੀਤਾ ਗਿਆ ਸੀ। ਅਮਰਜੀਤ ਸਿੰਘ 2011-15 ਤਕ ਇਸ ਸਕੂਲ ਦਾ ਵਿਦਿਆਰਥੀ ਰਿਹਾ ਹੈ। ਉਸਦੀ ਸੰਗੀਤ ਦੇ ਵਿੱਚ ਲਗਨ ਦੇਖਦੇ ਹੋਏ ਉਸਦੀ ਸੰਗੀਤ ਅਧਿਆਪਕਾ ਨੇ ਉਸਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ, ਅਤੇ ਉਹ ਅੱਜ ਇਸ ਮੁਕਾਮ ਤੇ ਪਹੁੰਚਿਆ ਉਸਨੇ ਸਕੂਲ ਸਮੇਂ ਵਿੱਚ ਵੀ 2013-14 ਵਿੱਚ ਜ਼ਿਲ੍ਹਾ, ਖੇਤਰੀ ਤੇ ਰਾਜ ਪੱਧਰ ਤੇ ਸ਼ਬਦ ਗਾਇਨ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸੀ।
ਆਪਣੀ ਮਿਹਨਤ ਅਤੇ ਅਧਿਆਪਕਾਂ ਦੀ ਪ੍ਰੇਰਨਾ ਸਦਕਾ ਸਾਰੀਆਂ ਮੁਸ਼ਕਲਾਂ ਨੂੰ ਪਿੱਛੇ ਛੱਡਦੇ ਹੋਏ ਉਸਨੇ ਆਪਣੇ ਉਦੇਸ਼ ਨੂੰ ਪ੍ਰਾਪਤ ਕੀਤਾ। ਜਿੱਤ ਪ੍ਰਾਪਤ ਕਰਨ ਤੋਂ ਬਾਅਦ ਅਮਰਜੀਤ ਸਿੰਘ ਸਕੂਲ ਆਇਆ, ਜਿੱਥੇ ਸਕੂਲ ਦੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਉਸਦਾ ਨਿੱਘਾ ਸਵਾਗਤ ਕੀਤਾ। ਸਕੂਲ ਦੇ ਪ੍ਰਿੰਸੀਪਲ ਸ. ਗੁਰਬਚਨ ਸਿੰਘ ਗਰੇਵਾਲ ਜੀ ਨੇ ਉਸਦੀ ਇਸ ਸ਼ਾਨਦਾਰ ਸਫ਼ਲਤਾ ਤੇ ਵਧਾਈ ਦਿੰਦੇ ਹੋਏ ਹੋਰ ਅੱਗੇ ਵਧਣ ਲਈ ਸ਼ੁੱਭ ਇਛਾਵਾਂ ਦਿੱਤੀਆਂ।