ਬੀਜਿੰਗ – ਚੀਨ ਦੇ ਪ੍ਰਧਾਨਮੰਤਰੀ ਲੀ ਕੇਕਿਆਂਗ ਨੇ ਹਾਂਗਕਾਂਗ ਅਤੇ ਤਾਇਵਾਨ ਦੀ ਆਜ਼ਾਦੀ ਦੀ ਮੰਗ ਨੂੰ ਸਿਰੇ ਤੋਂ ਖਾਰਿਜ਼ ਕਰ ਦਿੱਤਾ ਹੈ। ਉਨ੍ਹਾਂ ਨੇ ਚੀਨ ਦੀ ਸੰਸਦ ਵਿੱਚ ਕਿਹਾ ਕਿ ਆਜ਼ਾਦੀ ਦਾ ਅੰਦੋਲਨ ਉਸਦੇ ਅੰਤਿਮ ਨਤੀਜੇ ਤੱਕ ਨਹੀਂ ਪਹੁੰਚੇਗਾ।
ਚੀਨ ਦੀ ਨੈਸ਼ਨਲ ਪੀਪਲਜ਼ ਕਾਂਗਰਸ ਵਿੱਚ ਦੇਸ਼ ਦੇ ਦੂਸਰੇ ਨੰਬਰ ਦੇ ਸੱਭ ਤੋਂ ਵੱਡੇ ਨੇਤਾ ਨੇ ਹਾਂਗਕਾਂਗ ਦੀ ਆਜ਼ਾਦੀ ਵਰਗੇ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਚੀਨ ਵਿੱਚ ‘ਇੱਕ ਦੇਸ਼ ਦੋ ਵਿਵਸਥਾ’ ਦੀ ਨੀਤੀ ਲਾਗੂ ਰਹੇਗੀ। ਉਹ ਚੀਨ ਵਿੱਚ ਹਾਂਗਕਾਂਗ ਨੂੰ 1997 ਵਿੱਚ ਦਿੱਤੀਆਂ ਗਈਆਂ ਵਿਸ਼ੇਸ਼ ਸਹੂਲਤਾਂ ਦਾ ਜਿਕਰ ਕਰ ਰਹੇ ਸਨ।
ਪ੍ਰਧਾਨਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਹਾਂਗਕਾਂਗ ਅਤੇ ਮਕਾਊ ਦੀਆਂ ਸਰਕਾਰਾਂ ਨੂੰ ਸਮੱਰਥਨ ਦਿੰਦੀ ਰਹੇਗੀ। ਸਰਕਾਰ ਇਨ੍ਹਾਂ ਦੇ ਵਿਕਾਸ ਅਤੇ ਉਥੇ ਰਹਿਣ ਵਾਲਿਆਂ ਦੇ ਕਲਿਆਣ ਦੇ ਲਈ ਕੰਮ ਕਰਦੀ ਰਹੇਗੀ। ਕੇਕਿਆਂਗ ਨੇ ਸੰਸਦ ਵਿੱਚ ਕਿਹਾ ਕਿ ਚੀਨ ਆਪਣੀ ਸਮੁੰਦਰੀ ਅਤੇ ਹਵਾਈ ਸੈਨਾ ਨੂੰ ਹੋਰ ਜਿਆਦਾ ਮਜ਼ਬੂਤ ਕਰੇਗਾ, ਸੈਨਾ ਦਾ ਮਾਰਡਨਾਏਜੇਸ਼ਨ ਜਾਰੀ ਰਹੇਗਾ।
ਵਰਨਯਣੋਗ ਹੈ ਕਿ ਹਾਂਗਕਾਂਗ ਵਿੱਚ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਦੀ ਚੋਣ ਵਿੱਚ ਚੀਨ ਵੱਲੋਂ ਕੀਤੇ ਜਾ ਰਹੇ ਦਖ਼ਲ ਦਾ ਹਾਂਗਕਾਂਗ ਦੇ ਨੌਜਵਾਨ ਤਬਕੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਹ ਹਾਂਗਕਾਂਗ ਨੂੰ ਚੀਨ ਤੋਂ ਆਜ਼ਾਦ ਕਰਵਾਉਣਾ ਚਾਹੁੰਦੇ ਹਨ। ਮਕਾਊ ਵੀ ਹਾਂਗਕਾਂਗ ਦੇ ਕੋਲ ਹੀ ਇੱਕ ਛੋਟਾ ਜਿਹਾ ਦੀਪ ਹੈ ਜਿਸ ਤੇ ਚੀਨ ਦਾ ਕੰਟਰੋਲ ਹੈ।