ਨਾਭਾ/ਪਟਿਆਲਾ - ਭਾਰਤ ਪਾਕਿਸਤਾਨ ਦੋਸਤਾਨਾਂ ਸਬੰਧਾਂ ਉਪਰ ਆਧਾਰਿਤ ,ਸੱਚੇ ਪਿਆਰ ਅਤੇ ਸੰਗੀਤ-ਕਲਾ ਨੂੰ ਸਮਰਪਿਤ ਪੰਜਾਬੀ ਟੈਲੀ ਫਿਲਮ “ਅਮਰ-ਪ੍ਰੀਤ” ਪ੍ਰਸਿੱਧ ਪੰਜਾਬੀ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਦੇ ਪੜਪੋਤਰੇ ਮੇਜਰ ਆਦਰਸ਼ਪਾਲ ਸਿੰਘ ਵਲੋਂ ਵ੍ਰਿਜੇਸ਼ ਭਵਨ ਨਾਭਾ ਵਿਖੇ ਰਿਲੀਜ਼ ਕੀਤੀ ਗਈ।
‘ਸਿਮਰਤ ਮਿਊਜਿਕ’ ਦੇ ਬੈਨਰ ਹੇਠ ਕੁਲਜੀਤ ਕੇੈਨੇਡਾ ਵਲੋਂ ਤਿਆਰ ਫਿਲਮ “ਅਮਰ-ਪ੍ਰੀਤ” ਦੇ ਡਾਇਰੈਕਟਰ ਰਵਿੰਦਰ ਰਵੀ ਸਮਾਣਾ,ਨਿਰਮਾਤਾ ਡਾ ਜਗਮੇਲ ਭਾਠੂਆਂ ਅਤੇ ਸੰਗੀਤਕਾਰ ਡਾ ਰਵਿੰਦਰ ਕੌਰ ਰਵੀ (ਪੰਜਾਬੀ ਯੁਨੀਵਰਸਿਟੀ ,ਪਟਿਆਲਾ) ਹਨ। ਮੁੰਬਈ ਫਿਲਮ ਨਗਰੀ ਦੇ ਸੀਨੀਅਰ ਕਲਾਕਾਰ ਰਾਜੇਂਦਰ ਜਸਪਾਲ,ਇਕਬਾਲ ਗੱਜਣ,ਰਮਾ ਕੋਮਲ,ਰਵਿੰਦਰ ਰਵੀ,ਮਿਸ ਪਵਨਦੀਪ ਜੌਹਲ ,ਬਾਲਾ ਹਰਵਿੰਦਰ,ਰਾਗਨੀ ਸ਼ਰਮਾ ਸੰਤੋਸ਼, ਮੱਖਣ ਮੰਡੋਰ ਅਤੇ ਹਰਜੀਤ ਜੱਸਲ ,ਬੇਬੀ ਹਰਨ੍ਰੂਰ ਆਦਿ ਪ੍ਰਮੁਖ ਕਲਾਕਾਰ ਹਨ, ਕੋਰੀਓਗ੍ਰਾਫਰ ਲਾਜ ਪਾਤੜਾਂ ਅਤੇ ਕੈਮਰਾਮੈਨ ਵਿਕੀ ਭਵਾਨੀਗੜ ਤੇ ਰਾਜੇਸ਼ ਕੁਮਾਰ ਹਨ।ਇਸ ਮੌਕੇ ਰਿਲੀਜ਼ ਤੋਂ ਪਹਿਲਾਂ ਫਿਲਮ “ਅਮਰ-ਪ੍ਰੀਤ” ਦੀ ਸਕਰੀਨਿੰਗ ਵੀ ਕੀਤੀ ਗਈ।
ਇਸ ਉਦਮ ਦੀ ਸਲਾਘਾ ਕਰਦਿਆਂ ਮੇਜਰ ਏ.ਪੀ ਸਿੰਘ ਨੇ ਕਿਹਾ ਕਿ ਭਾਰਤ-ਪਾਕਿ ਦੋਸਤਾਨਾਂ ਸੰਬੰਧਾਂ ਅਮਨ-ਸ਼ਾਂਤੀ ਅਤੇ ਭਾਈਚਾਰੇ ਦਾ ਸੰਦੇਸ਼ ਦੇਣ ਵਾਲ਼ੀਆਂ ਅਜਿਹੀਆਂ ਕਲਾਤਮਕ ਤੇ ਸਾਰਥਕ ਵਿਸ਼ੇ ਵਾਲੀਆਂ ਫਿਲਮਾਂ ਦੀ ਅੱਜ ਸਾਡੇ ਸਮਾਜ ਨੂੰ ਸਖਤ ਜ਼ਰੂਰਤ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਕਲਾਕਾਰ ਰਾਜੇਂਦਰ ਜਸਪਾਲ, ਅਸਿਸਟੈਂਟ ਪ੍ਰੋਫੈਸਰ ਡਾ ਰਵਿੰਦਰ ਕੌਰ ਰਵੀ ਪੰਜਾਬੀ ਯੁਨੀਵਰਸਿਟੀ ,ਪਟਿਆਲਾ ,ਸ਼ਿਰੋਮਣੀ ਕਵੀ ਦਰਸ਼ਨ ਸਿੰਘ ਬੁੱਟਰ, ਰਵਿੰਦਰ ਰਵੀ ਸਮਾਣਾ, ਡਾ ਜਗਮੇਲ ਭਾਠੂਆਂ, ਅਤੇ ਐਕਟਰ ਮੰਗਾ ਹਾਜ਼ਿਰ ਸਨ।