ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਮਾਸਿਕ ਪ੍ਰੋਗਰਾਮ ‘ਸੁਰਮਈ ਸ਼ਾਮ’ ਦਾ ਆਯੋਜਨ ਪੰਜਾਬੀ ਭਵਨ ਲੁਧਿਆਣਾ ਵਿਖੇ ਕੀਤਾ ਗਿਆ। ਇਸ ਮੌਕੇ ਪੀ.ਏ.ਯੂ. ਅਤੇ ਗਡਵਾਸੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ 5 ਲਾਈਨਜ਼ ਰੌਕ ਬੈਂਡ ਨੇ ਇਕ ਨਵੇਂ ਰੰਗ ਨਾਲ ਪੰਜਾਬੀ ਦੇ ਲੋਕ ਗੀਤ, ਪ੍ਰਚਲਿਤ ਗੀਤ ਅਤੇ ਪੰਜਾਬੀ ਕਵੀਆਂ ਦੀਆਂ ਰਚਨਾਵਾਂ ਦੀ ਪੇਸ਼ਕਾਰੀ ਕੀਤੀ। ਇਸ ਮੌਕੇ ਪਹੁੰਚੀਆਂ ਉ¤ਘੀਆਂ ਸ਼ਖ਼ਸੀਅਤਾਂ ਪਦਮਸ੍ਰੀ ਡਾ. ਸੁਰਜੀਤ ਪਾਤਰ, ਪ੍ਰੋ. ਰਵਿੰਦਰ ਭੱਠਲ, ਤ੍ਰੈਲੋਚਨ ਲੋਚੀ, ਡਾ. ਗੁਰਇਕਬਾਲ ਸਿੰਘ, ਮਨਜਿੰਦਰ ਸਿੰਘ ਧਨੋਆ, ਇੰਜ. ਜਸਵੰਤ ਜ਼ਫ਼ਰ, ਸ੍ਰੀਮਤੀ ਭੁਪਿੰਦਰ ਕੌਰ ਪਾਤਰ, ਸੁਖਵਿੰਦਰ ਅੰਮ੍ਰਿਤ, ਡਾ. ਇੰਦਰਜੀਤ ਕੌਰ, ਸਤੀਸ਼ ਗੁਲਾਟੀ, ਡਾ. ਐਚ.ਐਸ.ਧਾਲੀਵਾਲ, ਡਾ. ਆਰ.ਕੇ. ਧਾਲੀਵਾਲ, ਡਾ. ਨਿਰਮਲ ਜੌੜਾ, ਸਵਰਨਜੀਤ ਸਵੀ, ਮਲਕੀਅਤ ਸਿੰਘ ਔਲਖ, ਇੰਜ. ਡੀ.ਐਮ.ਸਿੰਘ, ਗੁਰਸ਼ਰਨ ਸਿੰਘ ਨਰੂਲਾ, ਰਵਿੰਦਰ ਰਵੀ, ਕੇ. ਸਾਧੂ ਸਿੰਘ ਅਤੇ ਹੋਰ ਪੰਜਾਬੀ ਦੇ ਨਾਮਵਰ ਲੇਖਕਾਂ ਨੇ ਸ਼ਮੂਲੀਅਤ ਕੀਤੀ। ਹਾਲ ਵਿਚ ਬੈਠੇ ਸਰੋਤਿਆਂ ਨੇ ਤਾੜੀਆਂ ਦੀ ਗੂੰਜ ਨਾਲ ਰੌਕ ਬੈਂਡ ਦੀ ਹੌਜਲਾ ਅਫ਼ਜਾਈ ਕੀਤੀ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਅਮਰੀਕਾ ਤੋਂ ਆਏ ਸੁਰੀਲੀ ਆਵਾਜ਼ ਦੇ ਧਨੀ ਸ੍ਰੀ ਸੁਖਦੇਵ ਸਾਹਿਲ ਹੋਰਾਂ ਨੂੂੰ ਸਰੋਤਿਆਂ ਦੇ ਰੂ-ਬ-ਰੂ ਹੋਣ ਲਈ ਸੱਦਾ ਦਿੱਤਾ। ਇਸ ਮੌਕੇ ਡਾ. ਸੁਰਜੀਤ ਸਿੰਘ ਨੇ ਸੁਖਦੇਵ ਸਾਹਿਲ ਦੀ ਗਾਇਕੀ ਅਤੇ ਉਸ ਦੇ ਨਿਵੇਕਲੇ ਅੰਦਾਜ ਬਾਰੇ ਸਰੋਤਿਆਂ ਨਾਲ ਸਾਂਝ ਪਾਈ। ਸੁਖਦੇਵ ਸਾਹਿਲ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸਰੋਤਿਆਂ ਦਾ ਮਨ ਮੋਹ ਲਿਆ। ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਪ੍ਰੋਗਰਾਮ ਦੇ ਕਨਵੀਨਰ ਡਾ. ਦੇਵਿੰਦਰ ਦਿਲਰੂਪ ਨੇ ਕੀਤਾ।