ਫ਼ਤਹਿਗੜ੍ਹ ਸਾਹਿਬ - “ਜੋ ਨਿਓਡਾ ਵਿਖੇ ਇਕ ਅਫ਼ਰੀਕਨ ਨਾਗਰਿਕ ਨੂੰ ਨਸ਼ਲਵਾਦੀ ਸੋਚ ਅਧੀਨ ਕੱਟੜਵਾਦੀਆਂ ਵੱਲੋਂ ਹਮਲਾ ਕਰਕੇ ਗੰਭੀਰ ਰੂਪ ਵਿਚ ਜਖ਼ਮੀ ਕਰ ਦਿੱਤਾ ਗਿਆ ਹੈ, ਇਹ ਹਿੰਦੂ ਕੱਟੜਵਾਦੀਆਂ ਦੀ ਮੁਤੱਸਵੀ, ਫਿਰਕੂ, ਮੰਨੂ ਸਮ੍ਰਿਤੀ ਵਾਲੀ ਜਾਤ-ਪਾਤ ਦੀ ਬਿਮਾਰੀ ਨੂੰ ਵਧਾਉਣ ਦੀ ਸੋਚ ਦਾ ਨਤੀਜਾ ਹੈ । ਇਹ ਦੁੱਖਦਾਇਕ ਅਮਲ ਕੌਮਾਂਤਰੀ ਪੱਧਰ ਤੇ ਸਪੱਸ਼ਟ ਕਰਦਾ ਹੈ ਕਿ ਹਿੰਦੂ ਕੱਟੜਵਾਦੀ ਹੁਕਮਰਾਨ, ਜਮਾਤਾਂ ਹਮੇਸ਼ਾਂ ਹੀ ਨਸ਼ਲਵਾਦੀ ਸੋਚ ਅਤੇ ਅਮਲਾਂ ਨੂੰ ਪੂਰਨ ਕਰਕੇ ਹਿੰਦ ਵਿਚ ਹਕੂਮਤ ਕਰਦੀਆ ਆ ਰਹੀਆ ਹਨ ਅਤੇ ਮਨੁੱਖਤਾ ਵਿਰੋਧੀ ਅਮਲਾਂ ਨੂੰ ਹਵਾ ਦੇਣ ਦੀਆਂ ਜਿੰਮੇਵਾਰ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਜਿਹੀ ਨਸਲਵਾਦੀ ਸੋਚ ਅਧੀਨ ਅਫ਼ਰੀਕਨ ਨਾਗਰਿਕ ਉਤੇ ਕੀਤੇ ਗਏ ਜਾਨਲੇਵਾ ਹਮਲੇ ਦੀ ਜਿੱਥੇ ਪੁਰਜੋਰ ਨਿਖੇਧੀ ਕਰਦਾ ਹੈ, ਉਥੇ ਵੱਡੇ ਜਮਹੂਰੀ ਮੁਲਕਾਂ ਅਤੇ ਯੂ. ਐਨ. ਓ. ਵਰਗੀ ਕੌਮਾਂਤਰੀ ਸੰਸਥਾ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੀਆ ਸੰਸਥਾਵਾਂ ਨੂੰ ਇਹ ਵੀ ਅਪੀਲ ਕਰਦਾ ਹੈ ਕਿ ਭਾਰਤ ਵਿਚ ਹੁਕਮਰਾਨਾਂ ਅਤੇ ਹਿੰਦੂਤਵ ਤਾਕਤਾਂ ਵੱਲੋਂ ਜਾਤ-ਪਾਤ ਅਤੇ ਨਸਲਵਾਦੀ ਸੋਚ ਅਧੀਨ ਹੋ ਰਹੀਆ ਅਜਿਹੀਆ ਅਣਮਨੁੱਖੀ ਕਾਰਵਾਈਆਂ ਵਿਰੁੱਧ ਤੁਰੰਤ ਸਖ਼ਤ ਨੋਟਿਸ ਵੀ ਲੈਣ ਅਤੇ ਭਾਰਤ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਮੁਸਲਿਮ, ਸਿੱਖ, ਇਸਾਈ ਅਤੇ ਰੰਘਰੇਟਿਆ ਆਦਿ ਦੇ ਜਾਨ-ਮਾਲ ਦੀ ਰੱਖਿਆ ਲਈ ਕੌਮਾਂਤਰੀ ਕਾਨੂੰਨਾਂ ਅਧੀਨ ਉਨ੍ਹਾਂ ਨੂੰ ਸੁਰੱਖਿਅਤ ਕਰਨ ਲਈ ਅਮਲੀ ਰੂਪ ਵਿਚ ਉਦਮ ਕਰਨ। ਤਾਂ ਕਿ ਇਹ ਹਿੰਦੂਤਵ ਹੁਕਮਰਾਨ ਤੇ ਤਾਕਤਾਂ ਭਾਰਤ ਵਿਚ ਨਸਲਵਾਦੀ ਸੋਚ ਨੂੰ ਹੋਰ ਨਾ ਉਭਾਰ ਸਕਣ ਅਤੇ ਮਨੁੱਖਤਾ ਦਾ ਘਾਣ ਨਾ ਕਰ ਸਕਣ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਨਿਓਡਾ ਵਿਖੇ ਇਕ ਅਫ਼ਰੀਕਨ ਨਾਗਰਿਕ ਉਤੇ ਹੋਏ ਹਿੰਦੂਵਾਦੀ ਤਾਕਤਾਂ ਦੇ ਹਮਲੇ ਨੂੰ ਅਤਿ ਸ਼ਰਮਨਾਕ, ਮਨੁੱਖਤਾ ਵਿਰੋਧੀ ਅਤੇ ਅਮਨ-ਚੈਨ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ ਕਰਾਰ ਦਿੰਦੇ ਹੋਏ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇਹ ਨਸਲਵਾਦੀ ਸੋਚ ਕੋਈ ਤਾਜੀ ਨਹੀਂ। ਬੀਤੇ ਸਮੇਂ ਦੇ ਹਿੰਦੂ ਇਤਿਹਾਸ ਤੇ ਅਮਲਾਂ ਦਾ ਜੇਕਰ ਨਿਰੀਖਣ ਕੀਤਾ ਜਾਵੇ ਤਾਂ ਮੰਨੂ ਸਮ੍ਰਿਤੀ ਦੀ ਕੱਟੜਵਾਦੀ ਸੋਚ ਅਧੀਨ ਬ੍ਰਾਹਮਣ ਲੋਕ ਦੁਨਿਆਵੀ ਹੇਠਲੀਆਂ ਸ੍ਰੇਣੀਆਂ ਨੂੰ ਮੰਦਰਾਂ ਵਿਚ ਨਤਮਸਤਕ ਹੋਣ ਲਈ ਜਾਣ ਦਾ ਹੁਕਮ ਨਹੀਂ ਸੀ ਦਿੰਦੇ । ਇਨ੍ਹਾਂ ਹੇਠਲੇ ਵਰਗਾਂ ਨਾਲ ਨਸ਼ਲਵਾਦੀ ਸੋਚ ਅਧੀਨ ਸੁਰੂ ਤੋਂ ਹੀ ਭਾਰੀ ਵਿਤਕਰੇ, ਬੇਇਨਸਾਫ਼ੀਆਂ ਅਤੇ ਜ਼ਬਰ-ਜੁਲਮ ਕਰਦੇ ਆ ਰਹੇ ਹਨ । ਇਸੇ ਸੋਚ ਅਧੀਨ ਨਿਓਡਾ ਵਿਖੇ ਇਕ ਅਫ਼ਰੀਕਨ ਉਤੇ ਨਸਲਵਾਦੀ ਹਮਲਾ ਹੋਇਆ ਹੈ । ਜਿਸ ਨੂੰ ਯੂ. ਐਨ. ਓ. ਵਰਗੀ ਕੌਮਾਂਤਰੀ ਸੰਸਥਾ, ਏਸ਼ੀਆ ਵਾਚ ਹਿਊਮਨ ਰਾਈਟਸ, ਅਮਨੈਸਟੀ ਇੰਟਰਨੈਸ਼ਨਲ ਅਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਸਮਝਣ ਵਾਲੀਆਂ ਸਖਸ਼ੀਅਤਾਂ ਨੂੰ ਅਜਿਹੀਆਂ ਕਾਰਵਾਈਆਂ ਵਿਰੁੱਧ ਅਮਲੀ ਰੂਪ ਵਿਚ ਉਦਮ ਵੀ ਕਰਨੇ ਪੈਣਗੇ ਅਤੇ ਹਿੰਦੂਤਵ ਤਾਕਤਾਂ ਤੇ ਆਗੂਆਂ ਵੱਲੋਂ ਸਭ ਵਿਧਾਨਿਕ, ਇਖ਼ਲਾਕੀ, ਸਮਾਜਿਕ ਕਾਇਦੇ-ਕਾਨੂੰਨ ਛਿੱਕੇ ਟੰਗਕੇ ਭਾਰਤ ਵਿਚ ਬਹੁਗਿਣਤੀ ਦੀ ਬਿਹਤਰੀ ਲਈ ਕੀਤੇ ਜਾਣ ਵਾਲੇ ਵਖਰੇਵੇ ਭਰੇ ਅਮਲਾਂ ਨੂੰ ਬੰਦ ਕਰਨ ਲਈ ਮੂਹਰਲੀਆਂ ਕਤਾਰਾਂ ਵਿਚ ਆਉਣਾ ਪਵੇਗਾ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਨਿਓਡਾ ਵਿਖੇ ਅਫਰੀਕਨ ਨਾਗਰਿਕ ਉਤੇ ਹੋਏ ਹਮਲੇ ਵਿਰੁੱਧ ਯੂ. ਐਨ. ਓ. ਦੀ ਸੰਸਥਾ ਫੋਰੀ ਹਰਕਤ ਵਿਚ ਆਵੇਗੀ ।