ਲੁਧਿਆਣਾ – ਸ਼੍ਰੋਮਣੀ ਗੁਰਦੁਆਦਰਾ ਪ੍ਰਬੰਧਕ ਕਮੇਟੀ ਦੀਆਂ ਵਿੱਦਿਅਕ ਸੰਸਥਾਵਾਂ ਨੂੰ ਸਿੱਖਿਆ ਦੇ ਖੇਤਰ ਵਿਚ ਰੋਲ ਮਾਡਲ ਦੇ ਰੂਪ ਵਜੋਂ ਉਭਾਰਨ ਵਿਚ ਜੋ ਯੋਗਦਾਨ ਜੱਥੇਦਾਰ ਅਵਤਾਰ ਸਿੰਘ ਮੱਕੜ ਨੇ ਪਾਇਆ ਉਸ ਉਪਰ ਸਮੁੱਚੀ ਕੌਮ ਨੂੰ ਮਾਣ ਹੈ । ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾ (ਜ਼ਿਲਾ ਜਲੰਧਰ) ਦੇ ਪ੍ਰਿੰਸੀਪਲ ਡਾ. ਸਾਹਿਬ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਮੱਕੜ ਨੇ ਗ੍ਰਹਿ ਵਿਖੇ ਗੱਲਬਾਤ ਕਰਦਿਆ ਹੋਇਆ ਕੀਤਾ । ਉਨ੍ਹਾਂ ਨੇ ਕਿਹਾ ਕਿ ਜੱਥੇਦਾਰ ਅਵਤਾਰ ਸਿੰਘ ਜੀ ਦੀ ਵਿਦਿਆ ਨੂੰ ਸਪਰਪਿਤ ਪਹੁੰਚ ਅਤੇ ਕਾਬਲੇ ਤਾਰੀਫ ਕਾਰਜ ਸ਼ੈਲੀ ਆਪਣੇ ਆਪ ਵਿਚ ਮਿਸਾਲ ਬਣ ਕੇ ਉਭੱਰੀ ਹੈ । ਜੋ ਕਿ ਸਾਡੇ ਲਈ ਇੱਕ ਪ੍ਰੇਣਾ ਦਾ ਸੋਰਤ ਹੈ । ਇਸ ਤੋਂ ਪਹਿਲਾ ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾ ਦੇ ਪ੍ਰਿੰ: ਡਾ. ਸਾਹਿਬ ਸਿੰਘ ਦੀ ਅਗਵਾਈ ਹੇਠ ਪੁੱਜੇ ਕਾਲਜ ਦੇ ਸਮੂਹ ਪ੍ਰੋਫੈਸਰ ਸਾਹਿਬਾਨ ਨੇ ਸਾਂਝੇ ਰੂਪ ਵਿੱਚ ਜੱਥੇਦਾਰ ਅਵਤਾਰ ਸਿੰਘ ਮੱਕੜ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਨਾਂ ਦੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਮੂਹ ਕਾਲਜਾ ਦੀ ਬੇਹਤਰੀ ਲਈ ਕੀਤੇ ਗਏ ਕਾਰਜਾ ਨੂੰ ਮੁੱਖ ਰੱਖਦਿਆ ਹੋਇਆ ਦੁਸ਼ਾਲਾ ਤੇ ਸ੍ਰੀ ਸਾਹਿਬ ਭੇਟ ਕਰਕੇ ਸਨਮਾਨਿਤ ਗਿਆ । ਇਸ ਦੌਰਾਨ ਆਪਣੇ ਵਿਚਾਰਾਂ ਦੀ ਸਾਂਝ ਕਰਦਿਆ ਜੱਥੇ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਉਨ੍ਹਾਂ ਦੀ ਰਹਿਨੁਮਾਈ ਹੇਠ ਜੋ ਵਿਦਿਅਕ ਇਨਕਲਾਬ ਸ਼੍ਰੋਮਣੀ ਕਮੇਟੀ ਦੀਆਂ ਵਿੱਦਿਅਕ ਸੰਸਥਾਵਾ ਵਿੱਚ ਆਇਆ ਹੈ । ਉਸ ਦਾ ਸਮੁੱਚਾ ਸੇਹਰਾ ਸਮੂਹ ਕਾਲਜਾ ਤੇ ਸਕੂਲਾ ਦੇ ਪ੍ਰਿੰਸੀਪਲ ਸਾਹਿਬਾਨ ਤੇ ਸਮੁੱਚੇ ਸਟਾਫ ਦੇ ਸਿਰ ਤੇ ਵੀ ਸੱਜਦਾ ਹੈ । ਜਿਨ੍ਹਾਂ ਨੇ ਮੈਨੂੰ ਆਪਣਾ ਵੱਡਮੁੱਲਾ ਸਹਿਯੋਗ ਦੇ ਕੇ ਉਕਤ ਵੱਡੇ ਮਿਸ਼ਨ ਨੂੰ ਕਾਮਯਾਬ ਕਰਨ ਵਿਚ ਯੋਗਦਾਨ ਪਾਇਆ । ਜਿਸ ਦੀ ਬਦੌਲਤ ਅੱਜ ਸ਼੍ਰੋਮਣੀ ਕਮੇਟੀ ਦੀ ਸਰਪ੍ਰਸਤੀ ਹੇਠ ਚੱਲ ਰਹੀਆਂ ਵਿਦਿਅਕ ਸੰਸਥਾਵਾ ਦੀ ਆਪਣੀ ਇੱਕ ਅੱਲਗ ਪਹਿਚਾਣ ਕਾਇਮ ਹੋਈ ਹੈ । ਉਨ੍ਹਾਂ ਨੇ ਗੁਰੂ ਨਾਨਕ ਖਾਲਸਾ ਕਾਲਜ ਤਰੋਲੀ ਕਲਾ ਦੇ ਪ੍ਰਿੰ: ਡਾ. ਸਾਹਿਬ ਸਿੰਘ ਤੇ ਕਾਲਜ ਦੇ ਸਮੂਹ ਸਟਾਫ ਮੈਂਬਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਪ੍ਰਗਟ ਕੀਤਾ ਤੇ ਕਿਹਾ ਕਿ ਉਨ੍ਹਾਂ ਵੱਲੋਂ ਬਖਸ਼ੇ ਗਏ ਮਾਣ, ਸਤਿਕਾਰ ਲਈ ਹਮੇਸ਼ਾ ਹੀ ਰਿਣੀ ਰਹਿਣਗੇ । ਇਸ ਸਮੇਂ ਉਨ੍ਹਾਂ ਦੇ ਨਾਲ ਪ੍ਰੋ: ਦਵਿੰਦਰ ਸਿੰਘ, ਪ੍ਰੋ: ਰਚਨਾ ਤੁੱਲੀ, ਪ੍ਰੋ: ਸੁਖਦੇਵ ਸਿੰਘ, ਪ੍ਰੋ: ਸ਼ਰਨਬੀਰ ਸਿੰਘ, ਪ੍ਰੋ: ਰਕੇਸ਼ ਬਾਵਾ, ਪ੍ਰੋ: ਸਿਮਰਨਜੋਤ ਕੌਰ, ਪ੍ਰੋ: ਕੁਲਵੰਤ ਕੌਰ, ਪ੍ਰੋ: ਲਖਬੀਰ ਕੌਰ, ਪ੍ਰੋ: ਪਰਮਜੀਤ ਕੌਰ, ਪ੍ਰੋ: ਸੁਰਿੰਦਰ ਕੌਰ, ਪ੍ਰੋ: ਗੁਰਬਖਸ਼ ਸਿੰਘ, ਪ੍ਰੋ: ਭਗਵੰਤ ਸਿੰਘ, ਪ੍ਰੋ: ਗੁਰਪ੍ਰੀਤ ਕੌਰ, ਜਸਵੀਰ ਸਿੰਘ, ਆਕਾਸ਼ ਤੇ ਸ. ਸੁਖਵਿੰਦਰ ਸਿੰਘ ਗਰੇਵਾਲ ਮੈਨੇਜਰ ਸ੍ਰੀ ਦੇਗਸਰ ਕਟਾਣਾ ਸਾਹਿਬ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।
ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਦੇ ਪ੍ਰੋਫੈਸਰ ਸਾਹਿਬਾਨ ਵੱਲੋਂ ਜੱਥੇ: ਅਵਤਾਰ ਸਿੰਘ ਮੱਕੜ ਨੂੰ ਕੀਤਾ ਗਿਆ ਸਨਮਾਨਿਤ
This entry was posted in ਪੰਜਾਬ.