ਨਵੀਂ ਦਿੱਲੀ – ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਅਤੇ ਆਮ ਆਦਮੀ ਪਾਰਟੀ ਤੋਂ ਬਰਖਾਸਤ ਕੀਤੇ ਗਏ ਕਪਿਲ ਮਿਸ਼ਰਾ ਨੇ ਇੱਕ ਵਾਰ ਫਿਰ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਤੇ ਵੱਡੇ ਆਰੋਪ ਲਗਾਏ ਹਨ। ਮਿਸ਼ਰਾ ਨੇ ਸ਼ੁਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਲੀ ਦੇ ਮੁੱਖਮੰਤਰੀ ਦੇ ਹਵਾਲਾ ਕਾਰੋਬਾਰ ਵਿੱਚ ਸ਼ਾਮਿਲ ਹੋਣ ਦੇ ਆਰੋਪ ਲਗਾਉਂਦੇ ਹੋਏ ਅਸਤੀਫ਼ੇ ਦੀ ਮੰਗ ਕੀਤੀ।
ਮਿਸ਼ਰਾ ਨੇ ਚਾਰ ਕੰਪਨੀਆਂ ਦੀਆਂ ਰਸੀਦਾਂ ਵਿਖਾਈਆਂ, ਹਰ ਇੱਕ ਰਸੀਦ 50 ਲੱਖ ਰੁਪੈ ਦੀ ਸੀ। ਇਸ ਅਨੁਸਾਰ 5 ਅਪਰੈਲ 2014 ਨੂੰ ਆਪ ਦੇ ਖਾਤੇ ਵਿੱਚ ਕੁਲ ਦੋ ਕਰੋੜ ਰੁਪੈ ਜਮ੍ਹਾਂ ਹੋਏ ਅਤੇ ਉਸ ਸਮੇਂ ਮੁਕੇਸ਼ ਕੰਪਨੀ ਦੇ ਡਾਇਰੈਕਟਰ ਨਹੀਂ ਸਨ। ਉਨ੍ਹਾਂ ਨੇ ਕਿਹਾ ਕਿ ਦੋ ਕਰੋੜ ਦੇ ਲਈ ਕੇਜਰੀਵਾਲ ਨੇ ਝੂਠ ਬੋਲਿਆ ਹੈ। ਆਮ ਆਦਮੀ ਪਾਰਟੀ ਵਿੱਚ ਹਵਾਲਾ ਕੰਪਨੀਆਂ ਦਾ ਚੰਦਾ ਹੈ। ਉਨ੍ਹਾਂ ਨੇ ਪਾਰਟੀ ਨੂੰ ਚੰਦਾ ਦੇਣ ਵਾਲੀਆਂ ਕੰਪਨੀਆਂ ਦੇ ਲੈਟਰਹੈਡ ਸਬੰਧੀ ਵੀ ਇਹ ਆਰੋਪ ਲਗਾਇਆ ਕਿ ਇਹ ਘਰ ਵਿੱਚ ਬੈਠ ਕੇ ਬਣਾਏ ਗਏ ਲੈਟਰਹੈਡ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖਮੰਤਰੀ ਇਨਕਮ ਟੈਕਸ ਨੂੰ ਇਹ ਦੱਸੇ ਕਿ ਦੋ ਕਰੋੜ ਰੁਪੈ ਕਿਹੜੇ ਸਰੋਤਾਂ ਤੋਂ ਪ੍ਰਾਪਤ ਹੋਏ ਹਨ।
ਕਪਿਲ ਨੇ ਕਿਹਾ ਕਿ ਕੇਜਰੀਵਾਲ ਹਵਾਲਾ ਨਾਲ ਜੁੜੇ ਹੋਏ ਹਨ ਅਤੇ ਉਹ ਹਰ ਹਾਲ ਵਿੱਚ ਜੇਲ੍ਹ ਜਾਣਗੇ। ੳਨ੍ਹਾਂ ਨੇ ਕਿਹਾ ਕਿ ਇਹ ਖੁਲਾਸਾ ਕਰਨ ਕਰਕੇ ਮੇਰੀ ਹੱਤਿਆ ਵੀ ਕਰਵਾਈ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਮੁਕੇਸ਼ ਨੂੰ ਸੱਚ ਛਿਪਾਉਣ ਦੇ ਲਈ ਸਾਹਮਣੇ ਲਿਆਂਦਾ ਹੈ। ਮੁਕੇਸ਼ ਨੇ ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਚਾਰੇ ਕੰਪਨੀਾਂ ਮੇਰੀਆਂ ਹਨ ਅਤੇ ਆਪ ਨੂੰ ਦੋ ਕਰੋੜ ਰੁਪੈ ਦਾ ਪਾਰਟੀ ਫੰਡ ਮੇਰੇ ਵੱਲੋਂ ਹੀ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹੇਮਪ੍ਰਕਾਸ਼ ਸ਼ਰਮਾ ਨੂੰ ਬਚਾਉਣ ਦੇ ਲਈ ਪਾਰਟੀ ਨੇ ਮੁਕੇਸ਼ ਕੁਮਾਰ ਨੂੰ ਸਾਹਮਣੇ ਕਰ ਦਿੱਤਾ ਹੈ।