ਨਵੀਂ ਦਿੱਲੀ – ਕੇਂਦਰ ਸਰਕਾਰ ਦੀਆਂ ਗੱਲਤ ਨੀਤੀਆਂ ਦੇ ਚੱਲਦੇ ਭਾਰਤ-ਪਾਕਿਸਤਾਨ ਸੀਮਾ ਤੇ ਬਣੀ ਹੋਈ ਚਿੰਤਾਜਨਕ ਸਥਿਤੀ ਦਾ ਹਵਾਲਾ ਦਿੰਦੇ ਹੋਏ ਨੇਕਾਂ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਸੋਮਵਾਰ ਨੂੰ ਕਿਹਾ ਕਿ ਪੀਡੀਪੀ-ਭਾਜਪਾ ਗਠਬੰਧਨ ਸਰਕਾਰ ਨੇ ਰਾਜ ਨੂੰ ਵਿਨਾਸ਼ ਦੇ ਕੰਢੇ ਤੇ ਲਿਆ ਕੇ ਖੜ੍ਹਾਂ ਕਰ ਦਿੱਤਾ ਹੈ। ਉਨਾਂ ਨੇ ਕਿਹਾ ਕਿ ਆਰਐਸਐਸ ਨੂੰ ਖੁਸ਼ ਰੱਖ ਕੇ ਪੀਡੀਪੀ ਆਪਣੀ ਕੁਰਸੀ ਬਚਾਉਣ ਲਈ ਇਹ ਸੱਭ ਕੁਝ ਕਰ ਰਹੀ ਹੈ।
ਸ੍ਰੀਨਗਰ ਵਿੱਚ ਪਾਰਟੀ ਵਰਕਰਾਂ ਨਾਲ ਗੱਲਬਾਤ ਦੌਰਾਨ ਫਾਰੂਕ ਅਬਦੁਲਾ ਨੇ ਕਿਹਾ ਕਿ ਜੇ ਵੇਖਿਆ ਜਾਵੇ ਤਾਂ ਦਿਨ-ਬਦਿਨ ਜਮੂੰ- ਕਸ਼ਮੀਰ ਦੇ ਹਾਲਾਤ ਹੋਰ ਵੀ ਖਰਾਬ ਹੁੰਦੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਵਿਖਾਈ ਦੇ ਰਿਹਾ ਹੈ ਕਿ ਅਜਿਹੀ ਸਥਿਤੀ ਵਿੱਚ ਕਟੜਵਾਦੀ ਤਾਕਤਾਂ ਹੋਰ ਵੀ ਮਜ਼ਬੂਤ ਹੁੰਦੀਆਂ ਜਾ ਰਹੀਆਂ ਹਨ। ਜਮੂੰ-ਕਸ਼ਮੀਰ ਦੇ ਸੰਭਾਗ ਵਿੱਚ ਸੰਪਰਦਾਇਕ ਤਾਕਤਾਂ ਘੁਸਪੈਠ ਕਰਕੇ ਆਪਣੀ ਤਾਕਤ ਵਧਾ ਰਹੀਆਂ ਹਨ।
ਫਾਰੂਕ ਅਬਦੁੱਲਾ ਨੇ ਕਿਹਾ ਕਿ ਇੱਕ ਤਰਫ਼ ਤਾਂ ਆਏ ਦਿਨ ਕਰੇਕਡਾਊਨ, ਗ੍ਰਿਫ਼ਤਾਰੀਆਂ, ਰੇਡ ਆਦਿ ਕਸ਼ਮੀਰ ਵਿੱਚ ਮਾਹੌਲ ਖਰਾਬ ਕਰਨ ਲਈ ਕਰਵਾਏ ਜਾ ਰਹੇ ਹਨ ਅਤੇ ਦੂਸਰੀ ਤਰਫ਼ ਸਰਕਾਰ ਦੀ ਸੁਰੱਖਿਆ ਦਾ ਲਾਭ ਉਠਾਉਣ ਵਾਲਿਆਂ ਨੂੰ ਸੰਪਰਦਾਇਕ ਤਾਕਤਾਂ ਦੁਆਰਾ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।