ਮਨੁੱਖੀ ਜੀਵਨ ਇੱਕ ਬਹੁਤ ਵੱਡੀ ਸੁਗਾਤ ਹੈ, ਇਸ ਨੂੰ ਤੰਦਰੁਸਤ ਖੂਸਬੂਰਤ, ਖੁਸ਼ਹਾਲ ਅਤੇ ਨਰੋਆ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਇਹ ਕੁੱਝ ਹਾਸਲ ਕਰਨ ਲਈ ਸੰਤੁਲਿਤ ਭੋਜਨ, ਅੱਛੀਆਂ ਆਦਤਾਂ ਲਗਾਤਾਰ ਹਰਕਤਾਂ ਵਿਚ ਰਹਿਣ ਤੇ ਸ਼ਾਂਤ, ਉਦਾਰ ਰਹਿਣਾ ਅਤੇ ਲਗਭਗ ਹਰ ਖੇਤਰ ਵਿਚ ਸੰਜਮ ਰੱਖਣਾ ਚਾਹੀਦਾ ਹੈ। ਭੋਜਨ ਮਾਹਰਾਂ ਅਨੁਸਾਰ ਸਰੀਰ ਚਰਬੀ, ਪ੍ਰੋਟੀਨ, ਕਾਰਬੋਹਾਈਡ੍ਰੇਟ, 13 ਵਿਟਾਮਿਨਸ, 20ਮਿਨਰਲਸ, 8 ਅਮੀਨੋ ਐਸਿਡ, 2 ਜ਼ਰੂਰੀ ਫੈਟੀ ਐਸਿਡ (ਉਮੇਗਾ-3 ਅਤੇ ਉਮੇਗਾ-6) ਪਾਣੀ, ਰੋਸ਼ਨੀ, ਆਕਸੀਜਨ, ਰੇਸ਼ੇ ਅਤੇ ਲਗਾਤਾਰ ਹਰਕਤ ਵਿਚ ਰਹਿਣਾ ਜ਼ਰੂਰੀ ਹੈ। ਮੇਰੀ ਉਮਰ ਲਗਭਗ 80 ਸਾਲ ਹੈ ਮੈਨੂੰ ਕੋਈ ਘਾਤਕ ਰੋਗ ਨਹੀਂ ਹੈ। ਖਾਣ-ਪੀਣ ਬਾਰੇ ਸੁਚੇਤ ਰਹਿੰਦਾ ਹਾਂ। ਆਮ ਤੌਰ ‘ਤੇ ਮੈਂ ਹੇਠ ਲਿਖੇ ਅਨੁਸਾਰ ਖਾਂਦਾ
ਹਾਂ।
1. ਤਰਲ : ਸਰੀਰ ਨੂੰ 6 ਤੋਂ 8 ਗਿਲਾਸ ਪਾਣੀ ਪੀਣ ਦੀ ਲੋੜ ਹੈ। ਸਰਦੀਆਂ ਵਿਚ ਵੀ ਸਵੇਰੇ ਉਠਦੇ ਸਾਰ 3 ਗਿਲਾਸ ਪਾਣੀ ਦੇ ਪੀਂਦਾ ਹਾਂ। ਰੋਟੀ ਵੇਲੇ ਪਾਣੀ ਨਹੀਂ ਪੀਂਦਾ। ਬੋਤਲਬੰਦ ਪਾਣੀ ਤੋਂ ਪ੍ਰਹੇਜ਼ ਕਰਦਾ ਹਾਂ।
ਅ. ਮੈਂ ਦਿਨ ਵਿਚ 2 ਜਾਂ 3 ਵਾਰ ਚਾਹ ਪੀਂਦਾ ਹਾਂ। ਦਹਾਕਿਆਂ ਤੋਂ ਗ੍ਰੀਨ ਚਾਹ ਪੀਂਦਾ ਹਾਂ ਅਤੇ ਚਾਹ ਨੂੰ ਉਬਲਦੇ ਪਾਣੀ ਵਿਚ ਡਬੋ ਕੇ ਪੀਂਦਾ ਹਾਂ। ਵਿਸ਼ਵ ਵਿਚ ਪਾਣੀ ਤੋਂ ਬਾਅਦ ਦੂਜਾ ਨੰਬਰ ਚਾਹੀਦਾ ਹੈ। ਚਾਹ ਵਿਚ ਕਈ ਗੁਣਕਾਰੀ ਐਂਟੀਆਕਸੀਡੈਂਟਸ ਹੁੰਦੇ ਹਨ। ਚਾਹ ਨੂੰ ਉਬਾਲ ਕੇ ਪੀਣਾ ਜਾਂ ਜ਼ਿਆਦਾ ਗੇੜੇ ਦੇਣਾ ਠੀਕ ਨਹੀਂ ਹੁੰਦਾ।
ੲ. ਡੱਬਾ ਬੰਦ ਫਰੂਟ ਜੂਸ, ਮਿੱਠੀਆਂ ਪੀਣੀਆਂ, ਅਨਰਜੀ ਡਰਿਕਸ, ਡਾਈਟ ਕੋਲਾ ਆਦਿ ਨਹੀਂ ਪੀਂਦਾ। ਇਨ੍ਹਾਂ ਦਾ ਪੋਸ਼ਟਿਕਤਾ ਨਾਲ ਦੂਰ ਦਾ ਵੀ ਸਬੰਧ ਨਹੀਂ ਹੈ। ਦਹਾਕਿਆਂ ਤੋਂ ਦੁੱਧ ਤੋਂ ਪ੍ਰਹੇਜ ਕਰਦਾ ਹਾਂ।
2. ਸਪਰੇਡ : ਆਮ ਘਰਾਂ ਵਿਚ ਨਾਸ਼ਤੇ ਵਿਚ ਸੈਂਡਵਿਚ ਖਾਣ ਦਾ ਬਹੁਤ ਰੁਝਾਨ ਹੈ। ਸੈਂਡਵਿਚ ਬਨਾਉਣ ਲਈ
ਕਈ, ਮਾਰਕੀਟ ਵਿਚ ਵਿਕਦੇ ਸਪਰੈਡ ਵਰਤੇ ਜਾਂਦੇ ਹਨ ਜਿਵੇਂ ਮਾਰਜਰਿਨ, ਲੂਟੀਲਾ, ਕਰੀਮ, ਚੀਜ, ਜਾਮ ਆਦਿ ਇਨ੍ਹਾਂ ਵਿਚ ਆਮ ਤੌਰ ‘ਤੇ ਹਲਕੇ ਫੈਟ, ਵਧ ਨਮਕ ਆਦਿ ਹੁੰਦੇ ਹਨ। ਫੂਡ ਲੇਬਲ ਪੜ੍ਹ ਕੇ ਹੀ ਖਰੀਦਣਾ ਚਾਹੀਦਾ ਹੈ। ਆਮਲੇਟ, ਪਨੀਰ, ਸਬਜ਼ੀ, ਭੁਰਜੀ, ਫੂਰਾਇਡ, ਅੰਡਾ ਅਤੇ ਸਭ ਤੋਂ ਪੋਸ਼ਟਿਕ ਹੁਮਸ ਵਰਤਣੇ ਚਾਹੀਦੇ ਹਨ, ਪਰ ਰੋਜ਼ ਇਕ ਉਬਲਿਆ ਅੰਡਾ ਖਾਣ
ਵਿਚ ਅਕਲਮੰਦੀ ਹੈ।
3. ਚਾਵਲ ਅਤੇ ਆਟਾ : ਅਨਾਜ ਦੇ ਦਾਣਿਆਂ ਦੇ ਤਿੰਨ ਭਾਗ ਹੁੰਦੇ ਹਨ। 1. ਜਰਮ 2. ਬਰਾਨ 3. ਐਡੋਂਸਪਰਮ ਕੇਵਲ ਪਹਿਲੇ ਦੋ ਭਾਗ ਹੀ ਪੋਸ਼ਟਿਕ ਹੁੰਦੇ ਹਨ ਤੀਜਾ ਭਾਗ ਯਾਨੀ ਐਂਡਸਪਰਮ ਕੇਵਲ ਗਤੇ ਦੇ ਗੁਰ ਹੀ ਰਖਦਾ ਹੈ।
1. ਚਾਵਲ : ਕੇਵਲ ਭੂਰੇ ਚਾਵਲਾਂ ਵਿਚ ਹੀ ਤਿੰਨੇ ਭਾਗ ਹੁੰਦੇ ਹਨ ਚਿੱਟੇ ਚਾਵਲ ਕੇਵਲ ਫੋਕਟ ਹੀ ਹੁੰਦੇ ਹਨ ਭੂਰੇ ਚਾਵਲ ਬਨਾਉਣੇ ਕੁੱਝ ਔਖੇ ਹੁੰਦੇ ਹਨ। ਸੇਲਾ (ਪਰੀਬੋਰਿਲਡ) ਚਾਵਲ ਇਕ ਅੱਛਾ ਬਦਲ ਹੈ। ਇਨ੍ਹਾਂ ਦੇ ਗੁਣ ਭੂਰੇ ਚਾਵਲਾਂ ਦੇ ਲਗਭਗ ਬਰਾਬਰ ਹੁੰਦੇ ਹਨ ਅਤੇ ਬਨਾਉਣਾ ਵੀ ਅਸਾਨ ਹੈ।
2. ਆਟਾ : ਕਿਸੇ ਵੀ ਅਨਾਜ ਦੇ ਆਟੇ ਵਿਚ ਤਿੰਨੋ ਭਾਗ ਜ਼ਰੂਰੀ ਹਨ ਕਈ ਵਾਰ ਛਾਣ ਕੇ ਅਸਲ
ਪੋਸ਼ਟਿਕ ਭਾਗ ਵੱਖ ਕਰ ਲਏ ਜਾਂਦੇ ਹਨ। ਪਿਛੋਂ ਆਟਾ ਫੋਕਟ ਹੀ ਹੁੰਦਾ ਹੈ।
4. ਡਬਲ ਰੋਟੀ : ਚਿਟੀ ਡਬਲ ਰੋਟੀ ਦਾਣੇ ਦੇ ਫੋਕਟ ਭਾਗ ਤੋਂ ਬਣਦੀ ਹੈ। ਭੂਰੀ ਡਬਲ ਰੋਟੀ ਵਿਚ ਦਾਣੇ ਦੇ
ਤਿੰਨੋ ਭਾਗ ਹੁੰਦੇ ਹਨ, ਪ੍ਰੰਤੂ ਚਿੱਟੀ ਡਬਲ ਰੋਟੀ ਨੂੰ ਭੂਰੀ ਡਬਲ ਰੋਟੀ ਕਹਿ ਕੇ ਵੇਚਣਾ ਆਮ ਜਿਹੀ ਗੱਲ ਹੈ। ਭੂਰੀ ਡਬਲ ਰੋਟੀ ਖਰੀਦਣ ਤੋਂ ਪਹਿਲਾਂ ਫੂਡ ਲੇਬਲ ਪੜੋ ਅਤੇ ਵੇਖੋ ਕਿ ਉਸ ਉਪਰ 100 ਪ੍ਰਤੀਸ਼ਤ ਹੋਲਵੀਟ ਲਿਖਿਆ ਹੈ ਅਤੇ ਉਸ ਦੇ ਇਕ ਸਲਾਈਸ ਵਿਚ ਲਗਭਗ 3 ਗ੍ਰਾਮ ਰੇਸ਼ਾ ਹੈ।
5. ਘੀ (ਫੈਟ) : ਸਰੀਰ ਨੂੰ ਫੈਟ ਦੀ ਬਹੁਤ ਲੋੜ ਹੈ। ਮੁੱਖ ਤੌਰ ‘ਤੇ ਫੈਟ ਤਿੰਨ ਤਰ੍ਹਾਂ ਦੇ ਹੁੰਦੇ ਹਨ ਅਤੇ ਸਰੀਰ ਨੂੰ ਤਿੰਨੋ ਕਿਸਮ ਦੀ ਫੈਟ ਦੀ ਲੋੜ ਹੈ।
1. ਪੂਫਾ : ਸੂਰਜਮੁਖੀ, ਸੋਆਬੀਨ
2. ਮੂਫਾ : ਮੂੰਗਫਲੀ, ਸਰੋਂ
3. ਸਫਾ : ਦੇਸੀ ਘੀ
ਇਨ੍ਹਾਂ ਦੇ ਹਰ ਰੋਜ਼ ਇਕ-ਇਕ ਚਮਚਾ ਲਿਆ ਜਾ ਸਕਦਾ ਹੈ।ਇਕ ਮਾਰੂ ਕਿਸਮ ਦੀ ਫੈਟ ਟਰਾਂਸ, ਫੈਟੀ ਤੋਂ ਬਚਾਵ ਕਰਨਾ ਚਾਹੀਦਾ ਹੈ। ਇਹ ਘੀ ਬੇਕਰੀਆਂ, ਰੈਸਟੋਰੈਂਟਾਂ, ਮਿਠਾਈਆਂ ਦੀਆਂ ਦੁਕਾਨਾਂ ਵਿਚ ਆਮ ਵਰਤੀ ਜਾਂਦੀ ਹੈ।
6. ਸੀਰੀਅਲ : ਸਵੇਰੇ ਨਾਸ਼ਤੇ ਵਿਚ ਸੀਰੀਅਲ ਵੱਡੀ ਪੱਧਰ ਉਤੇ ਖਾਦੇ ਜਾਂਦੇ ਹਨ। ਮਾਹਰਾਂ ਅਨੁਸਾਰ 98
ਪ੍ਰਤੀਸ਼ਤ ਸੀਰੀਅਲ ਜੰਗ ਫੂਡ ਹੁੰਦੇ ਹਨ। ਇਨ੍ਹਾਂ ਵਿਚ ਖੰਡ ਅਤੇ ਨਮਕ ਜ਼ਿਆਦਾ ਹੁੰਦਾ ਹੈ। ਸੀਰੀਅਲ ਖਰੀਦਣ ਤੋਂ ਪਹਿਲਾ ਫੂਡ ਲੇਬਲ ਜ਼ਰੂਰ ਪੜੋ। ਗੁੰਮਰਾਹ ਕਰਨ ਵਾਲੀ ਇਸ਼ਤਿਹਾਰਬਾਜੀ ਤੋਂ ਬਚੋ। ਵੈਸੇ ਦਲੀਆ ਓਤਮ ਸੀਰੀਅਲ ਹੈ।
7. ਵਿਟਾਮਿਨਸ/ਮਿਨਰਲਸ/ਤਾਕਤ ਦੀਆਂ ਦਵਾਈਆਂ ਆਦਿ : ਸਰੀਰ ਨੂੰ ਚੁਸਤ-ਦਰੁਸਤ ਰੱਖਣ ਲਈ ਵਿਟਾਮਿਨਸ ਅਤੇ ਮਿਨਰਲਸ ਦੀ ਲੋੜ ਹੁੰਦੀ ਹੈ। ਕਈ ਵਾਰ ਅਸੰਤੁਸ਼ਟ ਭੋਜਨ ਖਾਣ ਕਾਰਨ ਕਿਸੇ ਬੀਮਾਰੀ ਕਾਰਨ ਇਨ੍ਹਾਂ ਦੀ ਘਾਟ ਹੋ ਜਾਂਦੀ ਹੈ। ਮਿਨਰਲ ਕੈਲਸ਼ੀਅਮ ਮਾਇਰਨ, ਜਿੰਕ, ਕਰੋਮੀਆਮ ਅਤੇ ਵਿਟਾਮਿਨਸ ਏ, ਬੀ, ਸੀ, ਫੋਲਿਕ ਐਸਿਡ ਆਦਿ ਬਹੁਤ ਲੋੜੀਂਦੇ ਖਾ ਲੈਣੇ ਚਾਹੀਦੇ ਹਨ। ਸਾਕਾਹਾਰੀਆਂ ਨੂੰ ਬੀ-12 ਬਾਰੇ ਬਹੁਤ ਸੁਚੇਤ ਰਹਿਣਾ ਦੀ ਲੋੜ ਹੁੰਦੀ ਹੈ।
ਕਦੇ ਵੀ ਇਸਤਿਹਾਰਬਾਜੀ ਦੇ ਝਾਂਸੇ ਵਿਚ ਨਹੀਂ ਆਉਣਾ ਚਾਹੀਦਾ।
8. ਓਮੇਗਾ-3 ਅਤੇ ਉਮੇਗਾ-6 : ਇਹ ਦੋਵੇਂ ਫੈਟੀ ਐਸਿਡ ਸਰੀਰ ਲਈ ਬਹੁਤ ਲੋੜੀਂਦੇ ਹਨ ਤੇ ਭਾਰਤੀ ਅਤੇ ਖਾਸ ਕਰਕੇ
ਪੰਜਾਬੀ ਇਨ੍ਹਾਂ ਬਾਰੇ ਪੂਰੀ ਜਾਣਕਾਰੀ ਨਹੀਂ ਰਖਦੇ। ਉਮੇਗਾ-6 ਤਾਂ ਕੁਝ ਭੋਜਨਾ ਤੋਂ ਪ੍ਰਾਪਤ ਹੋ ਜਾਂਦਾ ਹੈ, ਪ੍ਰੰਤੂ ਉਮੇਗਾ-3 ਦੇ ਬਹੁਤ ਸੀਮਿਤ ਸੋਮੇ ਹਨ। ਇਹ ਖਾਸ ਕਿਸਮ ਦੀ ਮੱਛੀ (ਟੋਟਾ, ਸੈਲਮਨ) ਵਿਚ ਪਾਇਆ ਜਾਂਦਾ ਹੈ। ਬੇਸ਼ੱਕ ਇਹ ਅਲਸੀ ਵਿਚ ਹੁੰਦਾ ਹੈ, ਪ੍ਰੰਤੂ ਮਾਲਸੀ ਦਾ ਸੇਵਨ ਬਾਰੇ ਕਈ ਵਹਿਮ ਹਨ। ਅਲਸੀ ਦੇ ਬੀਜ ਘਰ ਵਿਚ ਪੀਸ ਕੇ ਇਕ/ਦੋ
ਹਫਤੇ ਹੀ ਖਾਧੀ ਜਾ ਸਕਦੀ ਹੈ। ਮਾਹਰਾਂ ਅਨੁਸਾਰ ਉਮੇਗਾ-1 ਦੇ ਕੈਪਸੂਲ ਜਾਂ ਸੈਵਨ ਸੀ ਕੈਪਸੂਲ ਲੈਣ ਵਿਚ ਹੀ ਸਿਆਣਪ ਹੈ।
9. ਨਮਕ : ਨਮਕ ਵਿਚ ਦੋ ਤੱਤ ਹੁੰਦੇ ਹਨ।
1. ਸੋਡੀਅਮ
2. ਕਲੋਰੀਨ।
ਸੋਡੀਅਮ ਸਰੀਰ ਦੀਆਂ ਕਈ ਗਤੀਵਿਧੀਆਂ ਲਈ ਲੋੜੀਂਦਾ ਹੈ। ਇਕ ਵਿਅਕਤੀ ਹਰ ਰੋਜ਼ ਦੋ ਗ੍ਰਾਮ ਸੋਡੀਅਮ ਖਾ ਸਕਦਾ ਹੈ, ਜੋ ਨਮਕ ਦੇ ਇਕ ਟੀ-ਸਪੂਨ ਤੋਂ ਮਿਲ ਜਾਂਦਾ ਹੈ। ਜ਼ਿਆਦਾ ਖਾਦਾ ਨਮਕ ਅਤੇ ਘੱਟ ਨਮਕ ਸਰੀਰ ਵਿਚ ਵਿਗਾੜ ਪੈਦਾ ਕਰਦਾ ਹੈ। ਭਾਰਤੀ ਲੋੜੀਂਦੀ ਨਮਕ ਦੀ ਮਾਤਰਾ ਤੋਂ ਲਗਭਗ 3 ਗੁਣਾ ਜ਼ਿਆਦਾ ਖਾ ਰਹੇ ਹਨ। ਚਟਨੀ, ਸਾਸ, ਸਾਲਸਾ, ਪਾਪੜ, ਚਿਪਸ ਆਦਿ ਨਮਕ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਨੂੰ ਸੰਜਮ ਨਾਲ ਖਾਵੋ।
10. ਲੌਂਗ : ਸਰੀਰ ਵਿਚ ਭੋਜਨ ਖਾਣ ਉਪਰੰਤ ਕਈ ਰਸਾਇਣ ਕ੍ਰਿਆਵਾਂ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਕਾਰਨ ਸਰੀਰ ਵਿਚ ਉਤਪਾਦ ਮਾਰੂ ਫਰੀ ਰੈਡੀਕਲ ਪੈਦਾ ਹੁੰਦੇ ਹਨ। ਇਹ ਸਰੀਰ ਦੇ ਸੈਨਾ ਉਪਰ ਮਾਰੂ ਪ੍ਰਭਾਵ ਪਾਉਂਦੇ ਹਨ। ਇਨ੍ਹਾਂ ਤੋਂ ਬਚਣ ਲਈ ਐਂਟੀਆਕਸਾਈਡੇਂਟਸ ਢਾਲ ਦਾ ਕੰਮ ਕਰਦੇ ਹਨ। ਫਲ, ਸਬਜ਼ੀਆਂ ਆਦਿ ਤੋਂ ਇਹ ਢਾਲ ਖੜੀ ਕਰਦੇ ਹਨ, ਪ੍ਰੰਤੂ ਕੁਦਰਤ ਵੱਲੋਂ ਲੌਂਗਾਂ ਦਾ ਪਾਊਡਰ ਐਂਟੀਆਕਸਡੈਂਟਸ ਦੀ ਖਾਣ ਹੈ। ਸਬਜ਼ੀ, ਦਾਲ, ਰੈਤੇ ਉਪਰ ਇਕ ਜਾਂ ਦੋ ਗ੍ਰਾਮ ਲੌਂਗਾਂ ਦਾ ਪਾਉਡਰ ਪਾਉਣਾ ਨਾ ਭੁੱਲੋ।
11. ਅੰਡੇ : ਅੰਡੇ ਸਰੇਸ਼ਟ ਭੋਜਨ ਹਨ। ਇਹ ਪ੍ਰੋਟੀਨ, ਫੈਟ, ਮਿਨਰਲਸ ਅਤੇ ਵਿਟਾਮਿਨਸ ਨਾਲ ਭਰਪੂਰ ਹੁੰਦੇ ਹਨ। ਨਵੀਂ ਖੋਜ ਅਨੁਸਾਰ ਅੰਡਿਆਂ ਦਾ ਦਿਲ ਦੇ ਰੋਗਾਂ ਨਾਲ ਕੋਈ ਸਬੰਧ ਨਹੀਂ ਹੈ। ਕੱਚੇ ਅਤੇ ਖਾਣਾ ਉਚਿਤ ਨਹੀਂ ਹੁੰਦਾ। ਹਰ ਰੋਜ਼ ਇਕ ਅੰਡਾ ਖਾਧਾ ਜਾ ਸਕਦਾ ਹੈ।