ਪਟਨਾ – ਰਾਜਦ ਪ੍ਰਮੁੱਖ ਲਾਲੂ ਪ੍ਰਸਾਦ ਯਾਦਵ ਨੇ ਮੋਦੀ ਸਰਕਾਰ ਵੱਲੋਂ ਆਪਣੇ ਤਿੰਨ ਸਾਲ ਦਾ ਕਾਰਜਕਾਲ ਪੂਰਾ ਹੋਣ ਤੇ ਝੂਠੀਆਂ ਉਪਲੱਭਦੀਆਂ ਵਿਖਾਉਣ ਤੇ ਤਿੱਖੇ ਪ੍ਰਹਾਰ ਕੀਤੇ ਹਨ। ਲਾਲੂ ਯਾਦਵ ਨੇ ਗੰਗਾ, ਗਾਂ ਅਤੇ ਤਲਾਕ ਦੇ ਮੁੱਦੇ ਤੇ ਕੇਂਦਰ ਸਰਕਾਰ ਤੇ ਵਿਅੰਗ ਕਸਦੇ ਹੋਏ ਸ਼ਬਦੀ ਬਾਣ ਚਲਾਏ ਹਨ।?
ਸੋਨੀਆ ਗਾਂਧੀ ਦੀ ਪ੍ਰਧਾਨਗੀ ਵਿੱਚ ਹੋ ਰਹੀ ਸੰਯੁਕਤ ਵਿਰੋਧੀ ਦਲਾਂ ਦੀ ਬੈਠਕ ਵਿੱਚ ਭਾਗ ਲੈਣ ਲਈ ਪਹੁੰਚੇ ਲਾਲੂ ਯਾਦਵ ਨੇ ਟਵੀਟ ਕਰਕੇ ਕੇਂਦਰ ਸਰਕਾਰ ਦੇ ਤਿੰਨ ਸਾਲ ਦੇ ਕਾਰਜਕਾਲ ਦਾ ਮਜ਼ਾਕ ਉਡਾਇਆ ਹੈ। ਦੇਸ਼ਭਰ ਵਿੱਚ ਭਾਜਪਾ ਵੱਲੋਂ ਕੀਤੇ ਜਾ ਰਹੇ ਜਸ਼ਨਾਂ ਤੇ ਤੰਜ ਕਸਦੇ ਹੋਏ ਉਨ੍ਹਾਂ ਨੇ ਕਿਹਾ, ‘ਚਾਹ-ਗਾਂ, ਦੰਗਾ-ਗੰਗਾ, ਫ਼ੀਤਾ-ਗੀਤਾ, ਭਰਮ-ਧਰਮ, ਤਿੰਨ ਤਲਾਕ- ਤਿੰਨ ਦਲਾਲ, ਇਹੋ ਹਨ ਨਾ ਕੇਂਦਰ ਸਰਕਾਰ ਦੀਆਂ 3 ਸਾਲ ਦੀਆਂ ਉਪਲੱਭਦੀਆਂ। ਤਿੰਨ ਸਾਲ ਵਿੱਚ ਹੋਰ ਹੋਇਆ ਹੀ ਕੀ ਹੈ ਅਤੇ ਹੋਰ ਹੋਣਾ ਵੀ ਕੀ ਹੈ?’