ਓਸਲੋ, (ਰੁਪਿੰਦਰ ਢਿੱਲੋ ਮੋਗਾ) – ਭਾਰਤ ਤੋਂ ਸ੍ਰ. ਸੁਰਿੰਦਰਜੀਤ ਸਿੰਘ ਆਹਲੂਵਾਲੀਆ(ਐਸ ਐਸ ਆਹਲੂਵਾਲੀਆ) ਮਨਿਸਟਰ ਆਫ ਐਗਰੀਕਲਚਰਫ਼ਫਾਰਮਰ ਵੈਲਫੇਅਰ ਇੰਡੀਆ ਦੀ ਅਗਵਾਈ ਹੇਠ ਇਹਨੀ ਦਿਨੀ ਭਾਰਤ ਦੇ ਵੱਖ ਵੱਖ ਪ੍ਰਾਂਤਾ ਦੇ ਮੈਂਬਰ ਪਾਰਲੀਮੈਟਸ ਦਾ ਵਫਦ ਨਾਰਵੇ ਦੇ ਸਰਕਾਰੀ ਦੌਰੇ ਤੇ ਆਇਆ ਹੋਇਆ ਹੈ। ਜਿੱਥੇ ਭਾਰਤ ਤੋਂ ਆਏ ਇਹਨਾਂ ਮਹਿਮਾਨਾਂ ਦਾ ਨਾਰਵੇ ਵਿੱਚ ਭਾਰਤੀ ਰਾਜਦੂਤ ਸ੍ਰੀ ਦੇਬਰਾਜ ਪ੍ਰਧਾਨ ਵੱਲੋਂ ਨਿੱਘਾ ਸਵਾਗਤ ਅਤੇ ਇੰਡੀਅਨ ਹਾਊਸ ਓਸਲੋ ਵਿਖੇ ਇੱਕ ਇੱਕਠ ਦਾ ਆਜੋਯਨ ਕੀਤਾ ਗਿਆ ਅਤੇ ਉਥੇ ਹੀ ਇਹਨਾਂ ਮਹਿਮਾਨਾਂ ਦੇ ਸਰਕਾਰੀ ਦੌਰੇ ਦੇ ਦੂਸਰੇ ਦਿਨ ਆਲ ਇੰਡੀਅਨ ਐਸੋਸੀਏਸ਼ਨ ਓਸਲੋ ਨਾਰਵੇ ਦੇ ਅਸ਼ਵਨੀ ਕੁਮਾਰ (ਪ੍ਰੈਜੀਡੈਂਟ) ਕੋਰ ਕਮੇਟੀ ਦੇ ਸੁਦੇਸ ਚੂਹਰਾ, ਗੁਰੂ ਸ਼ਰਮਾ, ਮਮਤਾ ਰਾਣੀ, ਮਨੋਜ ਕੁਮਾਰ, ਮੋਹਨ ਸਿੰਘ , ਬਲਵਿੰਦਰ ਸਿੰਘ ਜੋਸਨ, ਹਿੰਮਾਸ਼ੂ ਗੁਲਾਟੀ, ਨਜ਼ਮਾ, ਕਰੀਮ, ਪਾਂਡੇ ਜੀ, ਭਟਨਾਗਰ ਜੀ ਆਦਿ ਵੱਲੋਂ ਇਸ ਪ੍ਰਤੀਨਿਧੀ ਮੰਡਲ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਆਏ ਹੋਏ ਮਹਿਮਾਨਾਂ ਦੇ ਸਨਮਾਨ ਵਿੱਚ ਰਾਤਰੀ ਭੋਜਨ ਦਾ ਆਜੋਯਨ ਓਸਲੋ ਦੇ ਬਿਹਤਰੀਨ ਹੋਟਲ ਮੋਨਾਲੀਸਾ ਵਿਖੇ ਕੀਤਾ ਗਿਆ ਅਤੇ ਨਾਰਵੇ ਵਿੱਚ ਵੱਸਦੇ ਭਾਰਤੀ ਮੂਲ ਨਾਲ ਸਬੰਧਿਤ ਜਾਣੀਆ ਮਾਣੀਆ ਹਸਤੀਆਂ ਨੇ ਹਿੱਸਾ ਲਿਆ ਅਤੇ ਵੱਖ ਵੱਖ ਵਿਸ਼ਿਆਂ ਤੇ ਆਏ ਹੋਏ ਸਿਆਸਤਦਾਨਾਂ ਨਾਲ ਵਿਚਾਰ ਕੀਤੇ ਗਏ।
ਆਲ ਇੰਡੀਅਨ ਐਸੋਸੀਏਸ਼ਨ ਓਸਲੋ ਨਾਰਵੇ ਵੱਲੋਂ ਭਾਰਤ ਤੋਂ ਆਏ ਪ੍ਰਤੀਨਿਧੀ ਮੰਡਲ ਦਾ ਨਿੱਘਾ ਸਵਾਗਤ ਕੀਤਾ ਗਿਆ
This entry was posted in ਅੰਤਰਰਾਸ਼ਟਰੀ.