ਲੰਡਨ – ਬ੍ਰਿਟੇਨ ਵਿੱਚ ਹਾਲ ਹੀ ਵਿੱਚ ਹੋਏ ਅੱਤਵਾਦੀ ਹਮਲਿਆਂ ਦੇ ਬਾਵਜੂਦ ਉਥੇ ਹੋ ਰਹੀਆਂ ਆਮ ਚੋਣਾਂ ਪਹਿਲਾਂ ਤੋਂ ਤੈਅ ਹੋਏ ਸਮੇਂ ਤੇ ਹੀ ਹੋਣਗੀਆਂ। ਬ੍ਰਿਟਿਨ ਦੇ ਰਾਜਨੀਤਕ ਦਲਾਂ ਨੇ ਕਲ੍ਹ ਰਾਤ ਹੋਈ ਅੱਤਵਾਦੀ ਵਾਰਦਾਤ ਦੇ ਬਾਅਦ ਆਪਣੇ-ਆਪਣੇ ਚੋਣ ਪ੍ਰਚਾਰ ਨੂੰ ਇੱਕ ਦਿਨ ਲਈ ਸਥਗਿਤ ਕਰ ਦਿੱਤਾ ਹੈ। ਸੱਤਾਧਾਰੀ ਕੰਜਰਵੇਟਿਵ ਪਾਰਟੀ , ਵਿਰੋਧੀ ਲੇਬਰ ਪਾਰਟੀ ਸਮੇਤ ਸਕਾਟਿਸ਼ ਨੈਸ਼ਨਲ ਪਾਰਟੀ ਦੇ ਨੇਤਾਵਾਂ ਨੇ ਚੋਣ ਪ੍ਰਚਾਰ ਤੋਂ ਦੂਰੀ ਬਣਾਈ ਹੋਈ ਹੈ।
ਪ੍ਰਧਾਨਮੰਤਰੀ ਟੈਰੀਜਾ ਮੇ ਨੇ ਕਿਹਾ ਕਿ ਹਿੰਸਾ ਨਾਲ ਲੋਕਤੰਤਰਿਕ ਪ੍ਰਕਿਰਿਆ ਵਿੱਚ ਕੋਈ ਰੁਕਾਵਟ ਨਹੀਂ ਆਉਣੀ ਚਾਹੀਦੀ। ਚੋਣਾਂ 8 ਜੂਨ ਨੂੰ ਹੀ ਹੋਣਗਆਂ। ਚੋਣ ਪ੍ਰਚਾਰ ਕਲ੍ਹ ਤੋਂ ਫਿਰ ਸ਼ੁਰੂ ਹੋ ਜਾਵੇਗਾ। ਲੰਡਨ ਦੇ ਮੇਅਰ ਸਾਦਿਕ ਖਾਨ ਨੇ ਕਿਹਾ ਕਿ ਉਨ੍ਹਾਂ ਦਾ ਲੋਕਤੰਤਰ ਵਿੱਚ ਡੂੰਘਾ ਵਿਸ਼ਵਾਸ਼ ਹੈ ਅਤੇ ਉਹ ਚਾਹੁੰਦੇ ਹਨ ਕਿ ਹਾਲ ਹੀ ਵਿੱਚ ਹੋਈਆਂ ਘਟਨਾਵਾਂ ਦਾ ਚੋਣਾਂ ਦੀਆਂ ਪਹਿਲਾਂ ਤੋਂ ਨਿਰਧਾਰਿਤ ਤਾਰੀਖਾਂ ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਅਸੀਂ ਅੱਤਵਾਦੀਆਂ ਨੂੰ ਜਿੱਤਣ ਨਹੀਂ ਦੇਵਾਂਗੇ ਅਤੇ ਨਾ ਹੀ ਸਾਡਾ ਸ਼ਹਿਰ ਉਨ੍ਹਾਂ ਦੇ ਸਾਹਮਣੇ ਝੁਕੇਗਾ। ਬ੍ਰਿਟੇਨ ਦੇ ਲੋਕ ਮਾਨਵਅਧਿਕਾਰ ਅਤੇ ਲੋਕਤੰਤਰ ਦਾ ਮਹੱਤਵ ਜਾਣਦੇ ਹਨ।