ਲੰਡਨ – ਬ੍ਰਿਟੇਨ ਵਿੱਚ ਹੋਈਆਂ ਆਮ ਚੋਣਾਂ ਦੇ ਨਤੀਜਿਆਂ ਨਾਲ ਮੇ ਟੈਰੇਸਾ ਨੂੰ ਵੱਡਾ ਝੱਟਕਾ ਲਗਾ ਹੈ ਅਤੇ ਉਨ੍ਹਾਂ ਦੀ ਪਾਰਟੀ ਬਹੁਮੱਤ ਪ੍ਰਾਪਤ ਕਰਨ ਵਿੱਚ ਅਸਫਲ ਰਹੀ ਹੈ। ਉਨ੍ਹਾਂ ਦੀ ਕੰਜਰਵੇਟਿਵ ਪਾਰਟੀ ਭਾਂਵੇ ਸੰਸਦ ਵਿੱਚ ਸੱਭ ਤੋਂ ਵੱਡੀ ਪਾਰਟੀ ਬਣ ਕੇ ਸਾਹਮਣੇ ਆਈ ਹੈ, ਪਰ ਕੋਈ ਵੀ ਪਾਰਟੀ ਬਹੁਮੱਤ ਪ੍ਰਾਪਤ ਨਹੀਂ ਕਰ ਸਕੀ।
ਬ੍ਰਿਟੇਨ ਸੰਸਦ ਵਿੱਚ ਕੁਲ 650 ਸੀਟਾਂ ਹਨ। ਬਹੁਮੱਤ ਹਾਸਿਲ ਕਰਨ ਲਈ 326 ਸੀਟਾਂ ਦੀ ਜਰੂਰਤ ਸੀ। ਕੰਜਰਵੇਟਿਵ ਪਾਰਟੀ ਨੂੰ 315 ਸੀਟਾਂ ਮਿਲੀਆਂ ਹਨ ਅਤੇ ਉਹ ਸੱਭ ਤੋਂ ਵੱਡੀ ਪਾਰਟੀ ਬਣ ਕੇ ਸਾਹਮਣੇ ਆਈ ਹੈ। ਸਮੇਂ ਤੋਂ ਪਹਿਲਾਂ ਚੋਣਾਂ ਕਰਾਉਣ ਦਾ ਫੈਂਸਲਾ ਮੇ ਟੈਰੇਸਾ ਤੇ ਭਾਰੀ ਪਿਆ ਹੈ। ਜਦੋਂ ਕਿ ਲੇਬਰ ਪਾਰਟੀ ਨੇ 261 ਸੀਟਾਂ ਪ੍ਰਾਪਤ ਕੀਤੀਆਂ ਹਨ। ਲਿਬਰਲ ਡੈਮੋਕਰੇਟ ਨੂੰ 12, ਸਕਾਟਿਸ਼ ਨੈਸ਼ਨਲ ਪਾਰਟੀ ਨੂੰ 35, ਡੈਮੋਕਰੇਟ ਯੂਨਿਸਟ ਪਾਰਟੀ ਨੂੰ 10 ਅਤੇ ਹੋਰਾਂ ਨੂੰ 12 ਸੀਟਾਂ ਮਿਲੀਆਂ ਹਨ। ਇਸ ਤਰ੍ਹਾਂ ਕਿਸੇ ਵੀ ਪਾਰਟੀ ਨੂੰ ਸੰਪੂਰਨ ਬਹੁਮੱਤ ਨਹੀਂ ਮਿਲਿਆ।
ਲੇਬਰ ਪਾਰਟੀ ਦੇ ਨੇਤਾ ਜੇਰੇਮੀ ਕਾਰਬਿਨ ਨੇ ਮੇ ਟੈਰੇਸਾ ਤੋਂ ਅਸਤੀਫ਼ੇ ਦੀ ਮੰਗ ਕੀਤੀ ਸੀ ਪਰ ਟੈਰੇਸਾ ਨੇ ਅਸਤੀਫ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਮੇ ਨੇ ਕਿਹਾ ਕਿ ਉਹ ਅਸਤੀਫ਼ਾ ਨਹੀਂ ਦੇਵੇਗੀ ਅਤੇ ਸਰਕਾਰ ਬਣਾਉਣ ਲਈ ਕੰਮ ਕਰੇਗੀ। ਦੂਸਰੀ ਤਰਫ ਲੇਬਰ ਪਾਰਟੀ ਦਾ ਕਹਿਣਾ ਹੈ ਕਿ ਉਹ ਘੱਟ ਗਿਣਤੀ ਸਰਕਾਰ ਬਣਾਉਣ ਲਈ ਯਤਨ ਕਰਨਗੇ।