ਇਸਲਾਮਾਬਾਦ – ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਗਿਲਗਿਤ-ਬਾਲਿਟਸਤਾਨ ਵਿੱਚ ਸਿੰਧੂ ਨਦੀ ਤੇ ਮੇਗਾ ਡੈਮ ਬਣਾਉਣ ਦੀ ਯੋਜਨਾ ਤੇ ਚੀਨ ਦੀ ਮੱਦਦ ਨਾਲ ਬਹੁਤ ਹੀ ਸਪੀਡ ਨਾਲ ਅੱਗੇ ਵੱਧਣ ਦੇ ਯਤਨ ਕੀਤੇ ਜਾ ਰਹੇ ਹਨ। ਭਾਰਤ ਵੱਲੋਂ ਪਾਕਿਸਤਾਨ ਅਤੇ ਚੀਨ ਦੁਆਰਾ ਸਾਂਝੇ ਤੌਰ ਤੇ ਇਸ ਪ੍ਰੋਜੈਕਟ ਨੂੰ ਲਿਆਉਣ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਪਾਕਿਸਤਾਨ ਦੇ ਯੋਜਨਾ ਮੰਤਰੀ ਅਹਿਸਾਨ ਇਕਬਾਲ ਨੇ ਇੱਕ ਨਿਊਜ਼ ਏਜੰਸੀ ਨੂੰ ਦਿੱਤੇ ਇੰਟਰਵਿਯੂ ਵਿੱਚ ਕਿਹਾ ਕਿ ਸਾਡੀ ਸਰਕਾਰ ਦੀ ਸਿੰਧੂ ਨਦੀ ਤੇ ਨਦੀ ਤੇ ਮੇਗਾ ਡੈਮ ਬਣਾਉਣ ਦੀ ਮਹੱਤਵਪੂਰਣ ਯੋਜਨਾ ਹੈ ਪਰ ਪੈਸੇ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਚੀਨ ਸਮੇਤ ਕਈ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਗੱਲਬਾਤ ਚੱਲ ਰਹੀ ਹੈ। ਜਦੋਂ ਕਿ ਸਾੇ ਗਵਾਂਢੀ ਦੇਸ਼ ਭਾਰਤ ਇਸ ਦਾ ਵਿਰੋਧ ਕਰ ਰਿਹਾ ਹੈ। ਇਹ ਡੈਮ ਪਾਕਿਸਤਾਨ ਦੇ ਲਈ ਕਾਫ਼ੀ ਅਹਿਮ ਹੋਵੇਗਾ। ਇਸ ਨਾਲ ਸਿੰਚਾਈ ਦੀ ਵੀ ਸਹੂਲਤ ਮਿਲੇਗੀ। ਪਾਕਿਸਤਾਨੀ ਅਤੇ ਚੀਨੀ ਇੰਜਨੀਅਰਾਂ ਨੇ ਮਿਲ ਕੇ ਡੈਮ ਬਣਾਉਣ ਲਈ ਸਰਵੇਖਣ ਸ਼ੁਰੂ ਕਰ ਦਿੱਤੇ ਹਨ।
ਸਿੰਧੂ ਨਦੀ ਤੇ ਬਣਨ ਵਾਲੇ ਦਿਆਮੇਰ-ਬਾਸਾ ਡੈਮ ਤੋਂ 4500 ਮੇਗਾਵਾਟ ਬਿਜਲੀ ਪੈਦਾ ਹੋ ਸਕੇਗੀ। ਇਹ ਡੈਮ ਬਣਾਉਣ ਦੇ ਲਈ ਚੀਨੀ ਕੰਪਨੀ ਨਾਲ ਗੱਲਬਾਤ ਚੱਲ ਰਹੀ ਹੈ। ਇਹ ਡੈਮ 10 ਸਾਲ ਵਿੱਚ ਬਣ ਕੇ ਤਿਆਰ ਹੋਵੇਗਾ। ਇਸ ਤੇ ਜੁਲਾਈ 2018 ਵਿੱਚ ਕੰਮ ਸ਼ੁਰੂ ਹੋ ਜਾਵੇਗਾ। ਭਾਰਤ ਵੀ ਕਸ਼ਮੀਰ ਵਿੱਚ ਸਿੰਧੂ ਨਦੀ ਤੇ ਕਈ ਡੈਮ ਪ੍ਰੋਜੈਕਟਾਂ ਤੇ ਕੰਮ ਕਰ ਰਿਹਾ ਹੈ।