ਪਟਨਾ – ਮੰਨੇ-ਪ੍ਰਮੰਨੇ ਫ਼ਿਲਮ ਅਦਾਕਾਰ ਅਤੇ ਬੀਜੇਪੀ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਨੇ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੂੰ ਪ੍ਰੈਜੀਡੈਂਟ ਮਟੀਰੀਅਲ ਕਰਾਰ ਦਿੱਤਾ ਹੈ। ਕੋਚੀ ਦੇ ਇੱਕ ਹੋਟਲ ਵਿੱਚ ਅਡਵਾਨੀ ਅਤੇ ਸ਼ਤਰੂਘਨ ਸਿਨਹਾ ਦਰਮਿਆਨ ਲੰਬੀ ਗੱਲਬਾਤ ਵੀ ਹੋਈ ਹੈ। ਉਨ੍ਹਾਂ ਦੀ ਪਤਨੀ ਪੂਨਮ ਵੀ ਉਨ੍ਹਾਂ ਦੇ ਨਾਲ ਸਨ।
ਬੀਜੇਪੀ ਐਮਪੀ ਸ਼ਤਰੂਘਨ ਨੇ ਟਵੀਟ ਕਰ ਕੇ ਕਿਹਾ ਹੈ ਕਿ ਪ੍ਰਮੁੱਖ ਨੇਤਾ ਅਤੇ ਸਾਬਕਾ ਉਪ ਪ੍ਰਧਾਨਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਰਾਸ਼ਟਰਪਤੀ ਦੇ ਅਹੁਦੇ ਲਈ ਸੱਭ ਤੋਂ ਯੋਗ ਉਮੀਦਵਾਰ ਹਨ। ਉਨ੍ਹਾਂ ਨੇ ਕਿਹਾ ਕਿ ਪਾਰਟੀ ਦੇ ਅੰਦਰ ਅਤੇ ਬਾਹਰ ਅਡਵਾਨੀ ਦੇ ਅਨੁਭਵ ਦਾ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ। ਉਨ੍ਹਾਂ ਨੇ ਆਪਣਾ ਪੂਰਾ ਜੀਵਨ ਦੇਸ਼ ਅਤੇ ਪਾਰਟੀ ਦੇ ਲਈ ਲਗਾ ਦਿੱਤਾ ਹੈ।