ਪਟਿਆਲਾ : ਅੱਜ ਮੁਸਲਿਮ ਭਾਈਚਾਰੇ ਦੇ ਚੱਲ ਰਹੇ ਰਮਜਾਨ ਦੇ ਪਵਿੱਤਰ ਮਹੀਨੇ ਮੌਕੇ ਪਟਿਆਲਾ ਦੇ ਮੁਸਲਿਮ ਸੁਸਾਇਟੀ, ਵੱਡੀ ਮਸਜਿਦ ਦੇ ਨੌਜਵਾਨ ਭਾਈਚਾਰੇ ਵਲੋਂ ਪਟਿਆਲਾ ਦੇ ਸੈਂਟਰਲ ਜੇਲ੍ਹ ਵਿਖੇ ਜੇਲ੍ਹ ਸੀਨੀਅਰ ਸ਼ਮਸ਼ੇਰ ਸਿੰਘ ਬੋਪਰਾਏ, ਅਡੀਸ਼ਨਲ ਸੁਪਰਡੈਂਟ ਮਨਜੀਤ ਸਿੰਘ, ਇੰਦਰਜੀਤ ਸਿੰਘ, ਬਿਲਾਲ ਖਾਨ ਦੀ ਅਗਵਾਈ ਹੇਠ ਰੋਜ਼ਾ ਇਫਤਾਰੀ ਦਾ ਪ੍ਰੋਗਰਾਮ ਕਰਵਾਇਆ। ਇਸ ਮੌਕੇ ਮੁਸਲਿਮ ਭਾਈਚਾਰੇ ਵਲੋਂ ਖਾਣਪੀਣ ਲਈ ਫਲ ਫਰੂਟ, ਖਜੂਰ ਆਦਿ ਦਾ ਵੱਡੀ ਮਾਤਰਾ ਵਿੱਚ ਇੰਤਜਾਮ ਕੀਤਾ ਗਿਆ ਤੇ ਜੇਲ੍ਹ ਵਿੱਚ ਰਹਿ ਰਹੇ 65 ਦੇ ਕਰੀਬ ਕੈਦੀਆਂ ਨੂੰ ਖੁਦ ਇਫਤਾਰੀ ਕਰਵਾਈ ਗਈ। ਇਸ ਮੌਕੇ ਪ੍ਰਧਾਨ ਬਿਲਾਲ ਖਾਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਰਮਜਾਨ ਦੇ ਪਵਿੱਤਰ ਮਹੀਨੇ ਵਿੱਚ ਗਰੀਬਾਂ, ਯਤੀਮਾਂ ਅਤੇ ਅਪਾਹਿਜਾਂ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਮੁਸਲਿਮ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਲਈ ਇਫਤਾਰੀ ਦਾ ਇੰਤਜਾਮ ਕਰਨਾ ਮੁਸ਼ਕਿਲ ਹੈ। ਉਨ੍ਹਾਂ ਲਈ ਇੰਤਜਾਮ ਕਰਨੇ ਚਾਹੀਦੇ ਹਨ ਤੇ ਸਾਨੂੰ ਸਾਰਿਆਂ ਧਰਮਾਂ ਦੇ ਲੋਕਾਂ ਨੂੰ ਆਪਸ ਵਿੱਚ ਮਿਲ ਕੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਰੱਖਣਾ ਚਾਹੀਦਾ ਹੈ-।ਇਸ ਮੌਕੇ ਤੇ ਇਰਫਾਨ ਉਸਮਾਨੀ, ਮੁਹੰਮਦ ਫੈਜਾਨ (ਕਾਲਾ), ਸਰਫ਼ਰਾਜ ਸ਼ੇਖ, ਮੁਹੰਮਦ ਰਿਜਵਾਨ, ਮੁਹੰਮਦ ਕਾਸਿਮ, ਮੁਹੰਮਦ ਸਾਜਿਦ, ਮੁਹੰਮਦ ਜਾਵੇਦ, ਅਬਰਾਰ ਆਦਿ ਹਾਜਿਰ ਸਨ।