ਗ਼ਜ਼ਲ

ਸਜਣਾਂ ਮਿਲਣੀਆਂ ਨਾ  ਮੁਰਾਦਾਂ ਤੈਨੂੰ  ਮੂੰਹੋਂ   ਮੰਗੀਆਂ ,
ਲੜਨਾਂ ਸਿਖਾਵੇ  ਜ਼ਿੰਦਗੀ ਤੈਨੂੰ ਵਾਂਗਰ ਇਹ ਜੰਗੀਆਂ ।

ਹੁੰਦਾ ਕੀ ਹੈ ਅੱਲ੍ਹੜਪੁਣਾ,  ਚੜ੍ਹਦੀ  ਜਵਾਨੀ  ਦਾ  ਨਸ਼ਾਂ ,
ਜੋ ਸੱਧਰਾਂ  ਸਨ ਸਾਡੀਆਂ  ਫਰਜ਼ਾਂ  ਨੇ ਸੂਲੀ  ਟੰਗੀਆਂ ।

ਦੇਖੀਆ  ਨੇ  ਮੈ ਯਾਰੋ  ਇਥੇ  ਭੀੜਾਂ  ਬੇਕਾਬੂ   ਹੁੰਦੀਆਂ ,
ਬੋਲਣ  ਜੇ ਲਗ  ਜਾਣ  ਕਿਧਰੇ  ਜੀਭਾਂ  ਯਾਰੋ ਗੁੰਗੀਆਂ ।

ਅਜ  ਲੁੱਟਦੇ   ਨੇ  ਆਪਣੇ  ਹੀ   ਦੇਸ਼  ਨੂੰ  ਲੋਕ  ਬਹੁਤੇ,
ਪਹਿਲਾਂ ਤਾਂ ਲੁੱਟਿਆ ਸੀ ਇਹ ਯਾਰੋ ਮੁੰਗਲਾਂ ਤੇ ਫਰੰਗੀਆਂ ।

ਵਸਗੇ ਨੇ ਸ਼ਹਿਰ ਉਥੇ ਤੇ ਯਾਰੋ ਪੈ ਗਈਆ ਨੇ ਬਿਲਡਿੰਗਾਂ ,
ਕੁਦਰਤ ਮਿਹਰਬਾਨ ਤੇ ਹਿਰਨ ਭਰਦੇ ਜਿਥੇ ਸੀ ਚੁੰਗੀਆਂ ।

ਨਸ਼ਿਆਂ ‘ਚ ਪੈ ਕੇ ਨਾ ਕਰੋ  ਇਹ ਜ਼ਿੰਦਗੀ ਬਰਬਾਦ ਹੁਣ ,
ਚੜਦੀ ਜਵਾਨੀ ਵਿਚ ਤਾਂ ਹੁੰਦੀਆ ਹਸਰਤਾ ਬਹੁ-ਰੰਗੀਆਂ।

ਕਹਿੰਦੈ ਨੇ ਸ਼ਹਿਰੀ ਸੁੰਦਰਤਾ ਤੇ ਲੱਗਿਆ ਦਾਗ ਹੈ.. ਪਰ ,
ਹੁੰਦਾਂ ਵਿਕਾਸ ਦਿਖਾਉਦੀਆਂ ਸ਼ਹਿਰਾਂ ਦੀਆਂ ਇਹ ਝੁੰਗੀਆਂ ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>