ਲੁਧਿਆਣਾ – ਦਰਬਾਰ ਬਾਬਾ ਖੇਮ ਸ਼ਾਹ ਡਵੀਜਨ ਨੰਬਰ 6 ਥਾਣਾ ਢੋਲੇਵਾਲ ਲੁਧਿਆਣਾ ਵਿਖੇ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਅਤੇ ਐਸ.ਐਚ.ਓ. ਦਵਿੰਦਰ ਸਿੰਘ ਸੰਧੂ ਦੀ ਅਗਵਾਈ ਵਿਚ ਅਤੇ ਸਟਾਫ ਦੇ ਪੂਰਨ ਸਹਿਯੋਗ ਨਾਲ ਬਾਬਾ ਖੇਮ ਸ਼ਾਹ ਜੀ ਦਾ 27 ਵਾਂ ਸਲਾਨਾਂ ਮੇਲਾ ਢੋਲ ਦੇ ਡਗੇ ਨਾਲ ਸ਼ੁਰੂ ਹੋਇਆ ਜਿਸ ਵਿਚ ਚਾਰ ਦਰਜਣ ਤੋਂ ਉਪਰ ਕਲਾਕਾਰਾਂ ਨੇ ਆਪਣੇ ਫਨ ਦਾ ਮੁਜਾਹਰਾ ਕਰ ਕੇ ਕਲਾ ਦੀਆਂ ਵੱਖੋ-ਵਖਰੀਆਂ ਵੰਨਗੀਆਂ ਪੇਸ਼ ਕਰਕੇ ਬਾਬਾ ਜੀ ਨੂੰ ਅਕੀਦਤ ਦੇ ਫੁੱਲ ਭੇਂਟ ਕੀਤੇ । ਮੱਖਣ ਪ੍ਰੀਤ ਨੇ ਸਟੇਜ ਸੰਭਾਦਿਆਂ ਹੀ ਕਲਾਕਾਰਾਂ ਨੂੰ ਵਾਰੀ-ਵਾਰੀ ਸਟੇਜ ਤੇ ਸੱਦਾ ਦਿੱਤਾ ਤੇ ਆਪ ਵੀ ਆਪਣੀ ਸਾਥਣ ਗਾਇਕਾ ਮੰਜੂ ਨਾਲ ਦੋ ਗਾਣੇ ਪੇਸ਼ ਕੀਤੇ । ਕਲਾਕਾਰ ਜਿਨ੍ਹਾਂ ਵਿਚ ਪਾਲੀ ਦੇਤ ਵਾਲੀਆਂ, ਬੀਬੀ ਸਿਮਰਨ ਸੀਮੀ, ਸੁਰਿੰਦਰ ਸ਼ੀਦਾ, ਦਲੇਰ ਪੰਜਾਬੀ, ਬਲਵੀਰ ਮਾਨ, ਰਵਿੰਦਰ ਸਿੰਘ ਦੀਵਾਨਾ, ਬਬੀਤਾ ਸੰਧੂ, ਸਰਬਜੀਤ ਬੱਬੂ,ਸੁਖਦੇਵ ਸਾਬਰ, ਡੋਲਰਜੀਤ, ਮਲਕੀਤ ਮੰਗਾ, ਹੋਵਲਦਾਰ ਸਤਨਾਮ ਢਿੱਲੋਂ, ਮਹਿੰਮੂਦ ਵਾਰਸੀ, ਚੰਨ ਸ਼ਾਹ ਕੋਟੀ, ਬੀਬੀ ਸੁਰਿੰਦਰ ਬਰਾੜ, ਬੀਬੀ ਜਸਵੰਤ ਗਿੱਲ, ਗੁਰਮੀਤ ਮਾਨ, ਐਮ.ਐਸ. ਬਜ਼ੀਰਪੁਰੀ, ਬੀਬੀ ਗੁਰਮੀਤ ਮਾਨ, ਰੋਸਨ ਸਾਗਰ, ਨੂਰ ਸਾਗਰ, ਬੀਬੀ ਪਰਵੀਨ ਨੂਰ ਕਾਦਰੀ ਕਵਾਲ ਪਾਰਟੀ ਅਹਿੰਮਦਗੜ੍ਹ, ਬੀਬੀ ਮੰਜੂ ਆਦਿ ਦਰਜਣਾ ਕਲਾਂਕਾਰਾਂ ਨੇ ਹਾਜ਼ਰੀ ਭਰੀ । ਰੀਡਰ ਲਖਵੀਰ ਸਿੰਘ ਨੇ ਸਾਰੇ ਕਲਾਕਾਰਾਂ ਦਾ ਲਿਫਾਫਿਆਂ ਵਿਚ ਨਕਦਿ ਪਾ ਕੇ ਸਨਮਾਨ ਕੀਤਾ । ਦੱਸਣਾ ਬਣਦਾ ਹੈ ਕਿ ਮੇਲੇ ਦਾ ਉਦਘਾਟਨ ਏ.ਸੀ.ਪੀ. ਮਨਦੀਪ ਸਿੰਘ ਸੰਧੂ ਨੇ ਐਸ.ਐਚ.ਓ. ਦਵਿੰਦਰ ਸਿੰਘ ਸੰਧੂ ਨਾਲ ਲੈ ਕੇ ਕੀਤਾ ਮੇਲੇ ਦੇ ਦੂਜੇ ਦਿਨ ਡੀ.ਸੀ.ਪੀ. ਗਗਨ,ਅਜੀਤ ਸਿੰਘ, ਏ.ਡੀ.ਸੀ.ਪੀ. ਰਤਨ ਸਿੰਘ ਬਰਾੜ ਅਤੇ ਏ.ਸੀ.ਪੀ. ਮਨਦੀਪ ਸਿੰਘ ਸੰਧੂ ਨੇ ਬਾਬਾ ਜੀ ਦੀ ਦਰਗਾਹ ਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਮੇਲੇ ਦੀ ਰੋਣਕ ਨੂੰ ਵਧਾਇਆ ਤੇ ਦੂਜੇ ਦਿਨ ਜਦ ਤੱਕ ਬਾਰਿਸ਼ ਕਰਕੇ ਸਾਰੇ ਪੰਡਾਲ ਦੇ ਸ਼ਿਮਿਆਨੇ ਮੀਂਹ ਦੇ ਪਾਣੀ ਨਾਲ ਚੋਣ ਨਹੀਂ ਲੱਗ ਪਏ ਤੱਦ ਤੱਕ ਮੇਲਾ ਰਾਤ 7:00 ਵਜੇ ਤੱਕ ਚੱਲਦਾ ਰਿਹਾ ਤੇ ਸੋਰਤਿਆਂ ਨੂੰ ਅੱਗਲੇ ਸਾਲ ਫਿਰ ਇਕੱਠੇ ਹੋਣ ਦਾ ਸੁਨੇਹਾਂ ਦੇ ਗਿਆ ।