ਨਵੀ ਦਿਲੀ- ਭਾਜਪਾ ਮਾਲੇਗਾਂਵ ਬੰਬ ਧਮਾਕਿਆਂ ਦੀ ਜਾਂਚ ਪੜਤਾਲ ਲਈ ਏਟੀਐਸ ਤੇ ਅਰੋਪ ਲਾ ਰਹੀ ਹੈ ਅਤੇ ਸਾਧਣੀ, ਪੁਰੋਹਿਤ ਅਤੇ ਸਾਧ ਦੀ ਹਿਮਾਇਤ ਲਈ ਤਰਲੋ-ਮਛੀ ਹੋ ਰਹੀ ਹੈ। ਹੁਣ ਕਾਂਗਰਸ ਵੀ ਖੁਲ੍ਹ ਕੇ ਏਟੀਐਸ ਦੇ ਪੱਖ ਵਿਚ ਆ ਗਈ ਹੈ। ਧਮਾਕਿਆਂ ਦੇ ਅਰੋਪੀਆਂ ਵਲੋਂ ਉਤਪੀੜਨ ਦੇ ਅਰੋਪਾਂ ਨੂੰ ਕਾਂਗਰਸ ਨੇ ਇਕ ਸੋਚੀ ਸਮਝੀ ਸਾਜਿਸ਼ ਦਾ ਹਿਸਾ ਦਸਿਆ ਹੈ। ਕਾਂਗਰਸ ਦਾ ਕਹਿਣਾ ਹੈ ਕਿ ਪੁਰੋਹਿਤ ਤੋਂ ਪੁਛਗਿਛ ਦੌਰਾਨ ਸੈਨਾ ਦਾ ਇਕ ਹੋਰ ਲੈਫਟੀਨੈਂਟ ਕਰਨਲ ਉਸ ਸਮੇ ਮੌਜੂਦ ਰਿਹਾ ਹੈ। ਇਸ ਲਈ ਇਹ ਸਾਰੇ ਇਲਜਾਮ ਬੇਬੁਨਿਆਦ ਸਾਬਿਤ ਹੋ ਜਾਂਦੇ ਹਨ।
ਕਾਂਗਰਸ ਦੇ ਮੀਡੀਆ ਵਿਭਾਗ ਦੇ ਵਰਿਪਾ ਮੋਇਲੀ ਨੇ ਕਿਹਾ ਹੈ ਕਿ ਅਰੋਪੀਆਂ ਦੀ ਬੰਗਲਾਦੇਸ਼ੀ ਅਤਵਾਦੀਆਂ ਨਾਲ ਫਰਵਰੀ ਦੇ ਮਹੀਨੇ ਵਿਚ ਕਲਕਤੇ ਵਿਚ ਮੀਟਿੰਗ ਹੋਈ ਸੀ। ਅਤਵਾਦ ਨੂੰ ਆਊਟ ਸੋਰਸਿੰਗ ਦਾ ਉਹ ਪਹਿਲਾਂ ਵੀ ਖੁਲਾਸਾ ਕਰ ਚੁਕੇ ਹਨ। ਉਸ ਸਮੇ ਤਾਂ ਅਡਵਾਨੀ ਨੇ ਕਦੇ ਕੋਈ ਸਵਾਲ ਨਹੀ ਉਠਾਏ। ਉਸ ਸਮੇ ਤਾਂ ਅਰੋਪੀਆਂ ਤੇ ਪੋਟਾ ਲਾਉਣ ਦੀ ਮੰਗ ਕਰਦੇ ਰਹੇ ਹਨ। ਇਸ ਵਾਰ ਮਕੋਕਾ ਲਾਉਣ ਤੇ ਹੀ ਅਡਵਾਨੀ ਤਿਲਮਿਲਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਭਾਜਪਾ ਦਾ ਦੋਹਰਾ ਚਰਿਤਰ ਹੈ। ਮੋਇਲੀ ਨੇ ਕਿਹਾ ਕਿ ਕਾਂਗਰਸ ਤੇ ਅਤਵਾਦ ਪ੍ਰਤੀ ਨਰਮੀ ਦਾ ਅਰੋਪ ਲਾਉਣ ਵਾਲੀ ਭਾਜਪਾ ਨੂੰ ਆਪਣੇ ਗਿਰੇਬਾਨ ਵਿਚ ਝਾਕ ਕੇ ਵੇਖਣਾ ਚਾਹੀਦਾ ਹੈ। ਬਟਲਾ ਹਾਊਸ ਮਾਮਲੇ ਵਿਚ ਪ੍ਰਧਾਨਮੰਤਰੀ ਤਕ ਸਿ਼ਕਾਇਤ ਪਹੁੰਚੀ ਸੀ , ਪਰ ਸਰਕਾਰ ਨੇ ਜਾਂਚ ਵਿਚ ਕੋਈ ਦਖਲਅੰਦਾਜੀ ਨਹੀ ਕੀਤੀ। ਹੁਣ ਭਾਜਪਾ ਜਾਂਚ ਤੋਂ ਕਿਉਂ ਤਿਲਮਿਲਾ ਰਹੀ ਹੈ।
ਕਾਂਗਰਸ ਨੇ ਕਿਹਾ ਕਿ ਗੁਜਰਾਤ ਦੇ ਮੁੱਖਮੰਤਰੀ ਸੁਪਰੀਮ ਕੋਰਟ ਦੇ ਜਜ ਨਹੀ ਹਨ। ਇਸ ਲਈ ਉਨ੍ਹਾਂ ਨੂੰ ਅਦਾਲਤ ਦੀ ਜਾਂਚ ਵਿਚ ਦਖਲ ਨਹੀ ਦੇਣਾ ਚਾਹੀਦਾ। ਵੀਰਪਾ ਨੇ ਕਿਹ ਕਿ ਗੁਜਰਾਤ ਵਿਚ ਸੰਪਰਦਾਇਕ ਦੰਗਿਆਂ ਤੋਂ ਬਾਅਦ ਅਮਰੀਕਾ ਨਰੇਂਦਰ ਮੋਦੀ ਨੂੰ ਵਜਿਾ ਦੇਣ ਤੋਂ ਇਨਕਾਰ ਕਰ ਚੁਕਾ ਹੈ। ਇਸਦੇ ਬਾਵਜੂਦ ਵੀ ਉਸਨੂੰ ਕੋਈ ਸ਼ਰਮ ਨਹੀ ਹੈ। ਜਦੋਂ ਮੋਇਲੀ ਨੂੰ ਇਹ ਸਵਾਲ ਕੀਤਾ ਗਿਆ ਕਿ ਅਮਰੀਕਾ ਨੇ ਮੋਦੀ ਨੂੰ ਵੀਜੇ ਤੋਂ ਇਨਕਾਰ ਕਰਕੇ ਠੀਕ ਕੀਤਾ ਤਾਂ ਮੋਇਲੀ ਨੇ ਇਸ ਨੂੰ ਪੁਰਾਣਾ ਮਾਮਲਾ ਦਸਕੇ ਟਿਪਣੀ ਕਰਨ ਤੋਂ ਇਨਕਾਰ ਕਰ ਦਿਤਾ।