ਫ਼ਤਹਿਗੜ੍ਹ ਸਾਹਿਬ – “1982 ਵਿਚ ਜਦੋਂ ਏਸੀਅਨ ਖੇਡਾਂ ਦਿੱਲੀ ਵਿਖੇ ਹੋਈਆਂ ਸਨ ਤਾਂ ਉਸ ਸਮੇਂ ਹਰਿਆਣੇ ਦੇ ਕੱਟੜਵਾਦੀ ਹਿੰਦੂਤਵ ਸੋਚ ਵਾਲੇ ਮੁੱਖ ਮੰਤਰੀ ਭਜਨ ਲਾਲ ਨੇ ਸਿੱਖਾਂ ਨੂੰ ਹਰਿਆਣੇ ਦੀ ਸਰਹੱਦ ਤੇ ਰੋਕ ਕੇ ਅਤੇ ਤਸੱਦਦ ਕਰਕੇ ਬਹੁਤ ਗੈਰ-ਇਨਸਾਨੀ ਢੰਗ ਨਾਲ ਸਿੱਖ ਕੌਮ ਦੀ ਬੇਇੱਜਤੀ ਕੀਤੀ ਸੀ ਅਤੇ ਸੈਟਰ ਦੇ ਕਿਸੇ ਵੀ ਹੁਕਮਰਾਨ ਨੇ ਸਿੱਖ ਕੌਮ ਨਾਲ ਹੋਈ ਇਸ ਜਿਆਦਤੀ ਅਤੇ ਕੁੱਚਲੇ ਗਏ ਵਿਧਾਨਿਕ ਹੱਕ ਲਈ ਕੋਈ ਅਮਲੀ ਕਾਰਵਾਈ ਨਹੀਂ ਕੀਤੀ । ਬਲਕਿ ਉਪਰੋਕਤ ਗੈਰ-ਕਾਨੂੰਨੀ ਕਾਰਵਾਈ ਨੂੰ ਹੀ ਸਹਿ ਦਿੱਤੀ । ਫਿਰ ਹੁਣ ਇੰਡੀਅਨ ਨੈਸ਼ਨਲ ਲੋਕ ਦਲ (ਚੋਟਾਲਾ) ਹਰਿਆਣੇ ਦੀ ਸਿਆਸੀ ਪਾਰਟੀ ਨੇ ਪੂਰਨ ਤੌਰ ਤੇ ਪੰਜਾਬੀਆਂ ਤੇ ਸਿੱਖਾਂ ਦੇ ਹਰਿਆਣੇ ਵਿਚ ਦਾਖਲੇ ਨੂੰ ਜ਼ਬਰੀ ਗੈਰ-ਕਾਨੂੰਨੀ ਤਰੀਕੇ ਬੰਦ ਕਰ ਦਿੱਤਾ । ਜਦੋਂਕਿ ਸਿੱਖ ਕੌਮ ਦੇ ਇਸ ਕੁੱਚਲੇ ਜਾਣ ਵਾਲੇ ਵਿਧਾਨਿਕ ਹੱਕ ਲਈ ਸਰਕਾਰੀ ਜਾਂ ਹਕੂਮਤੀ ਪੱਧਰ ਤੇ ਤੁਰੰਤ ਕਾਰਵਾਈ ਹੋਣੀ ਬਣਦੀ ਸੀ, ਜੋ ਨਹੀਂ ਹੋਈ । ਜਿਸ ਤੋਂ ਇਹ ਵੀ ਪ੍ਰਤੱਖ ਹੋ ਜਾਂਦਾ ਹੈ ਕਿ ਹੁਣ ਪੰਜਾਬ ਸੂਬੇ ਦੇ ਜਿੰਮੀਦਾਰ, ਖੇਤ ਮਜ਼ਦੂਰ ਅਤੇ ਟਰਾਸਪੋਰਟਰਾਂ ਲਈ ਆਪਣੀਆਂ ਉਤਪਾਦ ਵਸਤਾਂ, ਵਪਾਰ ਅਤੇ ਆਪਣੀ ਮਾਲੀ ਹਾਲਤ ਨੂੰ ਮਜ਼ਬੂਤ ਕਰਨ ਲਈ ਕੋਈ ਰਾਹ ਨਹੀਂ ਰਹਿ ਗਿਆ । ਕਿਉਂਕਿ ਜੋ ਵਸਤਾਂ ਟਰਾਸਪੋਰਟ ਰਾਹੀ ਬੰਦਰਗਾਹ ਰਾਹੀ ਜਾਣੀਆ ਹਨ, ਉਹ ਗੁਜਰਾਤ ਜਾਂ ਬੰਬੇ ਬੰਦਰਗਾਹ ਰਾਹੀ ਹੀ ਜਾ ਸਕਦੀਆ ਹਨ । ਇਨ੍ਹਾਂ ਬੰਦਰਗਾਹਾਂ ਤੇ ਪਹੁੰਚ ਕਰਨ ਲਈ ਸਾਨੂੰ ਫਿਰ ਹਰਿਆਣੇ ਵਿਚੋ ਹੀ ਜਾਣਾ ਪੈਦਾ ਹੈ । ਉਪਰੋਕਤ ਦੋਵੇ ਸਮੇਂ ਹੋਈਆਂ ਕਾਰਵਾਈਆਂ ਦੀ ਬਦੌਲਤ ਹੁਣ ਉਪਰੋਕਤ ਤਿੰਨੇ ਵਰਗਾਂ ਜਿੰਮੀਦਾਰਾਂ, ਖੇਤ ਮਜ਼ਦੂਰ ਅਤੇ ਟਰਾਸਪੋਰਟਰਾਂ ਅਤੇ ਪੰਜਾਬ ਦੀ ਮਾਲੀ ਹਾਲਤ ਲਈ ਅਨਿਸਚਤਾਂ ਪੈਦਾ ਹੋ ਗਈ ਹੈ । ਹੁਣ ਪੰਜਾਬ ਸੂਬੇ ਤੇ ਸਿੱਖ ਕੌਮ ਲਈ ਸਭ ਤੋਂ ਨੇੜੇ ਅਤੇ ਸਹੂਲਤ ਵਾਲੀ ਕਰਾਚੀ ਦੀ ਬੰਦਰਗਾਹ ਹੀ ਹੈ । ਹੁਣ ਪੰਜਾਬੀਆਂ ਤੇ ਸਿੱਖ ਕੌਮ ਕੋਲ ਸੀ.ਪੀ.ਈ.ਸੀ. (CPEC) ਚੀਨ-ਪਾਕਿਸਤਾਨ ਇਕੋਨੋਮਿਕ ਕੋਰੀਡੋਰ ਦਾ ਹਿੱਸਾ ਬਣਨਾ ਅਤਿ ਜ਼ਰੂਰੀ ਹੋ ਗਿਆ ਹੈ । ਇਸ ਵਿਚ ਸ਼ਾਮਲ ਹੋ ਕੇ ਹੀ ਉਪਰੋਕਤ ਤਿੰਨੇ ਵਰਗਾਂ ਦੀਆਂ ਦੁੱਖ-ਤਕਲੀਫ਼ਾਂ, ਕਰਜਿਆ, ਖੁਦਕਸ਼ੀਆਂ, ਬੇਰੁਜ਼ਗਾਰੀ ਤੋਂ ਹੀ ਰਾਹਤ ਮਿਲ ਸਕਦੀ ਹੈ । ਇਸ ਵਿਚ ਸਾਮਲ ਹੋਣ ਨਾਲ ਜੋ ਅਸੀਂ ਦੋਵੇ ਸਮੇਂ ਅਰਦਾਸ ਵਿਚ ਲਹਿੰਦੇ ਪੰਜਾਬ ਵਿਚ ਰਹਿ ਚੁੱਕੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰ ਦੀ ਗੱਲ ਕਰਦੇ ਹਾਂ, ਉਸਦੀ ਪੂਰਤੀ ਹੋ ਸਕਦੀ ਹੈ ਅਤੇ ਅਜਿਹੇ ਅਮਲ ਨਾਲ ਹੀ ਸਿੱਖਾਂ ਦਾ ਫਿਰ ਬੋਲਬਾਲਾ ਹੋ ਸਕੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਸੂਬੇ, ਇਥੋ ਦੇ ਜਿੰਮੀਦਾਰ, ਖੇਤ ਮਜ਼ਦੂਰ, ਟਰਾਸਪੋਰਟਰਾਂ ਦੇ ਭਵਿੱਖ ਉਤੇ ਮੰਡਰਾਂ ਰਹੇ ਵੱਡੇ ਖ਼ਤਰੇ ਦੇ ਬੱਦਲਾਂ ਨੂੰ ਭਾਪਦੇ ਹੋਏ ਅਤੇ ਉਪਰੋਕਤ ਤਿੰਨੇ ਵਰਗਾਂ ਅਤੇ ਪੰਜਾਬ ਸੂਬੇ ਦੀ ਬਿਹਤਰੀ ਲਈ ਚੀਨ-ਪਾਕਿਸਤਾਨ ਇਕੋਨੋਮਿਕ ਕੋਰੀਡੋਰ ਦਾ ਹਿੱਸਾ ਬਣਨ ਦੀ ਜੋਰਦਾਰ ਵਕਾਲਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹਿੰਦੂ-ਹਿੰਦੂਸਤਾਨ, ਮੁਸਲਿਮ-ਪਾਕਿਸਤਾਨ ਅਤੇ ਕਾਉਮਨਿਸਟ ਚੀਨ ਦੀ ਬਹੁਤ ਪੁਰਾਤਨ ਲੰਮੇ ਸਮੇਂ ਤੋਂ ਦੁਸ਼ਮਣੀ ਚੱਲਦੀ ਆ ਰਹੀ ਹੈ । ਜਦੋਂ ਮੁਹੰਮਦਬਿਨ ਕਾਸਿਮ ਦਾ 715 ਈਸਵੀ ਵਿਚ ਰਾਜ ਸੀ, ਇਹ ਹਿੰਦੂ ਅਤੇ ਮੁਸਲਿਮ ਕੌਮ ਦੀ ਦੁਸ਼ਮਣੀ ਉਦੋ ਤੋ ਚੱਲਦੀ ਆ ਰਹੀ ਹੈ । ਜਦੋਂਕਿ ਸਿੱਖ ਕੌਮ ਦੀ ਨਾ ਤਾਂ ਹਿੰਦੂਆਂ ਨਾਲ ਕਿਸੇ ਤਰ੍ਹਾਂ ਦੁਸ਼ਮਣੀ ਹੈ, ਨਾ ਮੁਸਲਿਮ ਕੌਮ ਨਾਲ, ਨਾ ਕਿਸੇ ਮੁਲਕ ਚੀਨ ਆਦਿ ਨਾਲ ਸਾਡਾ ਕੋਈ ਵੈਰ-ਵਿਰੋਧ ਹੈ । ਫਿਰ ਅਸੀਂ ਇਨ੍ਹਾਂ ਦੀ ਪੁਰਾਤਨ ਦੁਸ਼ਮਣੀ ਦਾ ਬਲੀ ਦਾ ਬੱਕਰਾ ਕਿਉਂ ਬਣੀਏ ? ਸਿੱਖ ਕੌਮ ਬੇਸ਼ੱਕ ਸਟੇਟਲੈਸ ਕੌਮ ਹੈ, ਪਰ ਅਸੀਂ ਮਾਰਸ਼ਲ ਵੀ ਹਾਂ । ਇਸਦੇ ਬਾਵਜੂਦ ਸਾਨੂੰ ਸਟੇਟਲੈਸ ਹੋਣ ਦੀ ਬਦੌਲਤ ਨੌਕਰੀਆਂ ਕਰਨੀਆ ਪੈਦੀਆ ਹਨ । ਪਹਿਲੇ ਅਸੀਂ ਅਫ਼ਗਾਨਾਂ ਦੀ ਫ਼ੌਜ ਵਿਚ ਰਹੇ, ਫਿਰ ਅੰਗਰੇਜ਼ਾਂ ਦੀ, ਅੱਜ ਹਿੰਦੂ ਫੌਜ ਵਿਚ ਕਰ ਰਹੇ ਹਾਂ । ਜਿਨ੍ਹਾਂ ਦੀ ਕੌਮੀਅਤ ਹੁੰਦੀ ਹੈ, ਉਹ ਆਪਣੀ ਹੀ ਫੌ਼ਜ ਵਿਚ ਜਾਂ ਸਿਵਲ ਵਿਚ ਨੌਕਰੀ ਕਰਦੇ ਹਨ । ਜਿਨ੍ਹਾਂ ਦੀ ਕੌਮੀਅਤ ਨਹੀਂ ਹੁੰਦੀ, ਉਨ੍ਹਾਂ ਨੂੰ ਮਰਸੈਨਰੀਜ਼ (mercenary) ਭਾੜੇ ਦੇ ਫੌ਼ਜੀ ਕਿਹਾ ਜਾਂਦਾ ਹੈ । ਹੁਣ ਜੋ ਹਿੰਦੂਸਤਾਨ, ਪਾਕਿਸਤਾਨ ਅਤੇ ਚੀਨ ਨਾਲ ਆਪਸੀ ਤਨਾਅ ਬਹੁਤ ਵੱਧ ਗਿਆ ਹੈ, ਅਸੀਂ ਆਪਣੀ ਕੌਮੀਅਤ ਅਤੇ ਆਪਣੇ ਆਜ਼ਾਦ ਮੁਲਕ ਦੇ ਲਈ ਤਾਂ ਲੜ ਸਕਦੇ ਹਾਂ, ਹੁਣ ਅਸੀਂ ਆਪਣਾ ਖੂਨ ਜਾਨੀ ਅਤੇ ਮਾਲੀ ਨੁਕਸਾਨ ਇਨ੍ਹਾਂ ਸਿੱਖ ਵਿਰੋਧੀ ਤਾਕਤਾਂ ਲਈ ਕਿਉਂ ਵਾਰੀਏ ? ਅਸੀਂ 70 ਸਾਲਾ ਤੋਂ ਇਨ੍ਹਾਂ ਹਿੰਦੂ ਹੁਕਰਮਾਨਾਂ ਵੱਲੋਂ ਜ਼ਲੀਲ ਹੁੰਦੇ ਆ ਰਹੇ ਹਾਂ। 1984 ਵਿਚ ਇਨ੍ਹਾਂ ਨੇ ਇਕ ਸਾਜਿ਼ਸ ਰਾਹੀ ਸਿੱਖ ਕੌਮ ਦਾ ਕਤਲੇਆਮ ਤੇ ਨਸ਼ਲਕੁਸੀ ਕੀਤੀ । ਦਿੱਲੀ, ਬਕਾਰੋ, ਕਾਹਨਪੁਰ ਆਦਿ ਇਲਾਕਿਆ ਵਿਚ ਸਿੱਖਾਂ ਦਾ ਬੇਰਹਿੰਮੀ ਨਾਲ ਕਤਲੇਆਮ ਹੋਇਆ । 1984 ਵਿਚ ਹੀ ਇਨ੍ਹਾਂ ਹੁਕਮਰਾਨਾਂ ਨੇ ਸਾਡੇ ਸਰਬਉੱਚ ਅਸਥਾਂਨ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ਕੋਈ 25 ਹਜ਼ਾਰ ਦੇ ਕਰੀਬ ਨਿਰਦੋਸ਼ ਸਰਧਾਲੂਆਂ ਦਾ ਕਤਲੇਆਮ ਕੀਤਾ । ਝੂਠੇ ਪੁਲਿਸ ਮੁਕਾਬਲਿਆ ਵਿਚ ਵੱਡੀ ਗਿਣਤੀ ਵਿਚ ਨੌਜ਼ਵਾਨ ਮਾਰੇ, 25 ਹਜ਼ਾਰ ਦੇ ਕਰੀਬ ਅਣਪਛਾਤੀਆ ਲਾਸਾ ਗਰਦਾਨਕੇ ਨਹਿਰਾਂ ਤੇ ਦਰਿਆਵਾਂ ਵਿਚ ਰੋੜ੍ਹੇ ਅਤੇ ਜ਼ਬਰੀ ਸਮਸਾਨਘਾਟਾਂ ਵਿਚ ਸੰਸਕਾਰ ਕੀਤੇ ।
1988 ਵਿਚ ਭਾਖੜਾ ਡੈਂਮ ਦੇ ਰਾਤੋ-ਰਾਤ ਬਦਨੀਤੀ ਨਾਲ ਡੈਮਾਂ ਦੇ ਗੇਟ ਖੋਲ੍ਹਕੇ ਸਮੁੱਚੇ ਪੰਜਾਬ ਨਿਵਾਸੀਆਂ ਤੇ ਸਿੱਖ ਕੌਮ ਨੂੰ ਮੌਤ ਦੇ ਮੂੰਹ ਵਿਚ ਧਕੇਲਣ ਦੀ ਸਾਜਿ਼ਸ ਰਚੀ ਗਈ । ਜਿੰਨੇ ਵੀ ਡੈਂਮ ਪੰਜਾਬ ਵਿਚ ਸਥਿਤ ਹਨ, ਜਿਵੇ ਭਾਖੜਾ ਡੈਂਮ, ਪੌਗ ਡੈਂਮ, ਬਗਲੀਹਰ ਡੈਂਮ, ਥੀਨ ਡੈਂਮ ਇਨ੍ਹਾਂ ਨੂੰ ਇਹ ਹੁਕਮਰਾਨ ਕਿਸੇ ਸਮੇਂ ਵੀ ਬਤੌਰ ਫ਼ੌਜੀ ਹਥਿਆਰ ਦੇ ਉਸੇ ਤਰ੍ਹਾਂ ਦੁਰਵਰਤੋ ਕਰ ਸਕਦੇ ਹਨ, ਜਿਵੇ 1988 ਵਿਚ ਇਨ੍ਹਾਂ ਨੇ ਕੀਤਾ ਸੀ । ਇਹੀ ਵਜਹ ਹੈ ਕਿ ਸਿੱਖ ਨੌਜ਼ਵਾਨੀ ਨੇ ਆਪਣਾ ਖੂਨ ਡੋਲ੍ਹਕੇ ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਐਸ.ਵਾਈ.ਐਲ. ਨਹਿਰ ਸਰਕਾਰੀ ਤਾਕਤ ਨਾਲ ਕੱਢਣ ਨਹੀਂ ਦਿੱਤੀ । ਇਸ ਲਈ ਉਪਰੋਕਤ ਸਾਰੇ ਹਾਲਾਤ ਅਤੇ ਮੌਜੂਦਾ ਪੰਜਾਬੀਆਂ, ਜਿੰਮੀਦਾਰਾਂ, ਖੇਤ ਮਜ਼ਦੂਰਾਂ ਅਤੇ ਟਰਾਸਪੋਰਟਰਾਂ ਦੇ ਜੀਵਨ ਨਿਰਵਾਹ ਦੇ ਰਾਹ ਬੰਦ ਕੀਤੇ ਜਾਣ ਦੀ ਬਦੌਲਤ ਹੁਣ ਸਾਡਾ ਚੀਨ-ਪਾਕਿਸਤਾਨ ਇਕੋਨੋਮਿਕ ਕੋਰੀਡੋਰ ਵਿਚ ਸਾਮਿਲ ਹੋਣ ਤੋ ਬਿਨ੍ਹਾ ਕੋਈ ਰਾਹ ਨਹੀਂ ਅਤੇ ਜੋ ਹੁਣ ਗਊ ਮਾਤਾ, ਭਾਰਤ ਮਾਤਾ, ਗੰਗਾ ਮਾਤਾ ਲਈ ਵੱਡਾ ਖ਼ਤਰਾ ਖੜ੍ਹਾ ਹੋ ਗਿਆ ਹੈ, ਉਸਦੀ ਰੱਖਿਆ ਲਈ ਬੀਜੇਪੀ, ਆਰ.ਐਸ.ਐਸ. ਦੇ ਅਧੀਨ ਚੱਲ ਰਹੇ ਮੁਤੱਸਵੀ ਸੰਗਠਨ ਸਿ਼ਵ ਸੈਨਾ, ਬਜਰੰਗ ਦਲ, ਹਿੰਦੂ ਸੁਰੱਖਸਾ ਸੰਮਤੀ, ਵਿਸ਼ਵ ਹਿੰਦੂ ਪ੍ਰੀਸ਼ਦ ਆਦਿ ਆਪਣੀ ਭਾਰਤ ਮਾਤਾ ਦੀ ਰੱਖਿਆ ਕਰਨ ਲਈ ਸਰਹੱਦਾਂ ਤੇ ਜਾਣ । ਸਿੱਖ ਕੌਮ ਦਾ ਫਰਜ ਬਣ ਜਾਂਦਾ ਹੈ ਜਿਥੇ ਵੀ ਉਹ ਵੱਸਦੇ ਹਨ, ਉਥੇ ਅਜਿਹੇ ਮੁਤੱਸਵੀਆਂ ਨੂੰ ਸਰਹੱਦਾਂ ਤੇ ਭੇਜਣ ਲਈ ਆਪਣੇ ਫਰਜ ਅਦਾ ਕਰਨ ਅਤੇ ਚੀਨ-ਪਾਕਿਸਤਾਨ ਇਕੋਨੋਮਿਕ ਕੋਰੀਡੋਰ ਦਾ ਹਿੱਸਾ ਬਣਨ ਲਈ ਕੌਮਾਂਤਰੀ ਪੱਧਰ ਤੇ ਲੋਕਮੱਤ ਰਾਹੀ ਸਿੱਖ ਕੌਮ ਦੀ ਰਾਏ ਨੂੰ ਤਾਕਤਵਰ ਬਣਾਉਣ ।