ਗਿਲਾ ਕੋਈ ਨਹੀਂ ਸਾਨੂੰ ਇਨ੍ਹਾਂ ਝੂਠੇ ਗਵਾਹਾਂ ‘ਤੇ।
ਅਸੀਂ ਤਾਂ ਫ਼ੈਸਲਾ ਛੱਡ ਦਿੱਤਾ ਹੁਣ ਆਪਣੇ ਗੁਨਾਹਾਂ ‘ਤੇ।
ਉਨ੍ਹਾਂ ਨੇ ਯਤਨ ਤਾਂ ਕੀਤੇ ਸੁਨਹਿਰੀ ਪਹਿਨ ਕੇ ਜੁੱਤੀ,
ਮਗਰ ਪੈੜਾਂ ਨਾ ਬਣ ਸਕੀਆਂ ਸਦੀਵੀ ਸਾਡੇ ਰਾਹਾਂ ‘ਤੇ।
ਇਕੱਠੇ ਬੈਠ ਕੇ ਏਹੇ ਕਦੇ ਤਾਂ ਕਰਨਗੇ ਮੰਥਨ,
ਅਜੇ ਚਲਦੇ ਨੇ ਏਹੇ ਲੋਕ ਤਾਂ ਨਿਰੀਆਂ ਸਲਾਹਾਂ ‘ਤੇ।
ਸਮੇਂ ਦਾ ਵਹਿਣ ਸਦੀਆਂ ਤੋਂ ਇਵੇਂ ਹੀ ਵਹਿੰਦਾ ਆਇਆ ਹੈ,
ਇਦ੍ਹੀ ਤਾਂ ਮਿਹਰ ਹਾਲੇ ਤਕ ਰਹੀ ਹੈ ਬਾਦਸ਼ਾਹਾਂ ‘ਤੇ।
ਜੇ ਪਰਲੇ ਪਾਰ ਹੈ ਜਾਣਾ ਤਾਂ ਦਰਿਆ ਚੀਰਨਾ ਪੈਣਾ,
ਭਰੋਸਾ ਕਿਸ਼ਤੀਆਂ ‘ਤੇ ਨਾ ਰਿਹਾ ਨਾ ਹੀ ਮਲਾਹਾਂ ‘ਤੇ।
ਇਹ ਕੇਹੀ ਵੇਦਨਾ ਹੈ ‘ਮਾਨ’ ਮੇਰੇ ਹਰਫ਼ ਬੇਵੱਸ ਨੇ,