ਫ਼ਤਹਿਗੜ੍ਹ ਸਾਹਿਬ – “ਜੋ ਸਤਲੁਜ ਦਰਿਆ ਹੈ, ਇਹ ਤਿੱਬਤ ਦੇ ਮਾਨ ਸਰੋਵਰ ਤੋਂ ਸੁਰੂ ਹੁੰਦਾ ਹੈ । ਜਦੋਂ ਬੀਤੇ ਸਮੇਂ ਵਿਚ ਚੀਨ ਦੀ ਪਾਰਛੂ ਝੀਲ ਤੇ ਡੈਮ ਵਿਚ ਪਾਣੀ ਖ਼ਤਰੇ ਤੋਂ ਉਪਰ ਚਲੇ ਗਿਆ ਸੀ ਤਾਂ ਇਹ ਪਾਣੀ ਸਤਲੁਜ ਦਰਿਆ ਵਿਚ ਆ ਕੇ ਪੰਜਾਬ ਅਤੇ ਪਾਕਿਸਤਾਨ ਵਿਚ ਹੜ੍ਹਾਂ ਦੀ ਸਥਿਤੀ ਪੈਦਾ ਹੋ ਗਈ ਸੀ । ਜਿਸ ਨਾਲ ਕਾਫ਼ੀ ਨੁਕਸਾਨ ਹੋਇਆ ਸੀ । ਉਸ ਉਪਰੰਤ ਚੀਨ ਅਤੇ ਭਾਰਤ ਸਰਕਾਰ ਦਾ ਇਕ ਸਮਝੋਤਾ ਹੋਇਆ ਸੀ ਕਿ ਚੀਨ ਹਰ ਸਾਲ ਪਾਰਛੂ ਝੀਲ ਦੀ ਸਥਿਤੀ ਬਾਰੇ ਭਾਰਤ ਨੂੰ ਜਾਣਕਾਰੀ ਦੇਵੇਗਾ । ਪਰ ਇਸ ਵਾਰੀ ਭਾਰਤ-ਚੀਨ ਵਿਚ ਸਰਹੱਦਾਂ ਤੇ ਪੈਦਾ ਹੋਈ ਕੁੜੱਤਣ ਦੀ ਬਦੌਲਤ ਚੀਨ ਨੇ ਪਾਰਛੂ ਝੀਲ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਤਾਂ ਭਾਰਤ ਵੱਲੋਂ ਆਪਣੇ ਸੈਟੇਲਾਈਟ ਕੈਮਰਿਆ ਰਾਹੀ ਇਹ ਸਥਿਤੀ ਦੀ ਜਾਣਕਾਰੀ ਪ੍ਰਾਪਤ ਕਰਨੀ ਬਣਦੀ ਸੀ । ਤਾਂ ਕਿ ਪਾਰਛੂ ਝੀਲ ਦਾ ਪਾਣੀ ਖ਼ਤਰੇ ਤੋਂ ਉਪਰ ਜਾਣ ਸਮੇਂ ਸਹੀ ਸਮੇਂ ਤੇ ਕੋਈ ਪ੍ਰਬੰਧ ਹੋ ਸਕੇ ਅਤੇ ਸਤਲੁਜ ਦਰਿਆ ਵਿਚ ਹੜ੍ਹਾਂ ਦੀ ਸਥਿਤੀ ਰਾਹੀ ਪੰਜਾਬ ਅਤੇ ਪਾਕਿਸਤਾਨ ਨਿਵਾਸੀਆ ਦੇ ਜਾਨ-ਮਾਲ ਦਾ ਨੁਕਸਾਨ ਨਾ ਹੋ ਸਕੇ । ਪਰ ਭਾਰਤ ਨੇ ਆਪਣੀ ਇਹ ਜਿੰਮੇਵਾਰੀ ਨੂੰ ਪੂਰਨ ਨਹੀਂ ਕੀਤਾ । ਜੋ ਇਹ ਅਣਗਹਿਲੀ ਵਰਤੀ ਜਾ ਰਹੀ ਹੈ, ਇਹ ਭਾਰਤ ਹਕੂਮਤ ਦੀ ਮੰਦਭਾਵਨਾ ਨੂੰ ਵੀ ਸਪੱਸਟ ਕਰਦੀ ਹੈ । ਜਿਸ ਪ੍ਰਤੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਖ਼ਤ ਨੋਟਿਸ ਲੈਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਛੂ ਝੀਲ ਰਾਹੀ ਸਤਲੁਜ ਦਰਿਆ ਵਿਚ ਕਿਸੇ ਵੀ ਸਮੇਂ ਵੱਡੇ ਹੜ੍ਹਾਂ ਦੀ ਸਥਿਤੀ ਪੈਦਾ ਹੋ ਜਾਣ ਨੂੰ ਰੋਕਣ ਲਈ ਭਾਰਤ ਦੇ ਹੁਕਮਰਾਨਾਂ ਵੱਲੋਂ ਵਰਤੀ ਜਾ ਰਹੀ ਮੰਦਭਾਵਨਾ ਭਰੀ ਅਣਗਹਿਲੀ ਵਿਰੁੱਧ ਸਖਤ ਨੋਟਿਸ ਲੈਦੇ ਹੋਏ ਅਤੇ ਪੰਜਾਬੀਆਂ ਤੇ ਸਿੱਖਾਂ ਪ੍ਰਤੀ ਮੰਦਭਾਵਨਾ ਰੱਖਣ ਦੇ ਅਮਲਾਂ ਦੀ ਪੁਰਜੋਰ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਜਦੋਂ ਪਾਰਛੂ ਝੀਲ ਦੇ ਪਾਣੀ ਬਾਰੇ ਜਾਣਕਾਰੀ ਹਾਸਿਲ ਨਹੀਂ ਕੀਤੀ ਜਾ ਰਹੀ, ਸੈਟੇਲਾਈਟ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਤਾਂ ਭਾਰਤ-ਚੀਨ ਦੀ ਸਰਹੱਦ ਉਤੇ ਚੀਨੀ ਫ਼ੌਜਾਂ ਦੀ ਸਰਗਰਮੀ ਬਾਰੇ ਭਾਰਤ ਕਿਵੇ ਸਹੀ ਜਾਣਕਾਰੀ ਹਾਸਿਲ ਕਰ ਸਕਦਾ ਹੈ? ਉਨ੍ਹਾਂ ਕਿਹਾ ਕਿ ਭਾਰਤੀ ਹੁਕਮਰਾਨ ਅਤੇ ਭਾਰਤੀ ਫ਼ੌਜਾਂ ਦੇ ਜਰਨੈਲ ਬਿਲਕੁਲ ਓਹੋ ਜਿਹੇ ਹਾਲਾਤਾਂ ਵਿਚੋਂ ਨਿਕਲ ਰਹੇ ਹਨ ਜਿਵੇਂ ਬੀਤੇ ਸਮੇਂ ਵਿਚ ਜਦੋਂ ਚੀਨ ਭਾਰਤ ਤੇ ਹਮਲਾਵਰ ਬਣਨ ਵਾਲਾ ਸੀ ਤਾਂ ਉਸ ਸਮੇਂ ਦੇ ਜਰਨੈਲ ਜਰਨਲ ਕੌਲ ਨੇ ਦੇਸ਼ੀ ਸਾਬਣ ਦਾ ਘੋਲ ਪੀ ਲਿਆ ਸੀ ਅਤੇ ਲੂਜ ਮੋਸਨ ਲਗਵਾਕੇ ਹਸਪਤਾਲ ਵਿਚ ਦਾਖਲ ਹੋ ਗਿਆ ਸੀ । ਜਦੋਂ ਜਰਨੈਲ ਤੇ ਹੁਕਮਰਾਨ ਹੀ ਅਜਿਹੀਆ ਜੋਖਮ ਭਰੀਆ ਜਿੰਮੇਵਾਰੀਆ ਦਾ ਸਾਹਮਣਾ ਕਰਨ ਅਤੇ ਆਪਣੇ ਫਰਜ ਪੂਰੇ ਕਰਨ ਤੋਂ ਭੱਜ ਜਾਣ, ਫਿਰ ਅਜਿਹੇ ਹੁਕਮਰਾਨ ਤੇ ਜਰਨੈਲਾਂ ਤੋਂ ਵੱਡੀ ਸੁਰੱਖਿਆ ਦੀ ਜਿੰਮੇਵਾਰੀ ਦੀ ਉਮੀਦ ਕਿਵੇ ਕੀਤੀ ਜਾ ਸਕਦੀ ਹੈ ਅਤੇ ਕਿਵੇ ਸਰਹੱਦਾਂ ਤੇ ਜਾਂ ਆਪਣੇ ਮੁਲਕ ਦੀ ਰੱਖਿਆ ਕਰ ਸਕਦੇ ਹਨ ? ਹੁਣ ਜਦੋਂ ਚੀਨ ਨੇ ਭਾਰਤ ਉਤੇ ਹਮਲਾਵਰ ਬਣਨ ਲਈ ਕਮਰ ਕੱਸਾ ਕਰ ਲਿਆ ਹੈ ਤਾਂ ਰੱਖਿਆ ਵਜ਼ੀਰ ਸ੍ਰੀ ਅਰੁਣ ਜੇਟਲੀ, ਆਰ.ਐਸ.ਐਸ. ਦੇ ਮੁੱਖੀ ਮੋਹਨ ਭਗਵਤ ਅਤੇ ਰੋਜਾਨਾ ਹੀ ਗੁਆਢੀ ਮੁਲਕਾਂ ਨਾਲ ਜੰਗ ਲਗਾਉਣ ਦੀਆਂ ਟਾਹਰਾ ਮਾਰਨ ਵਾਲੇ ਅਤੇ ਅਜਿਹੇ ਸਮੇਂ ਸਿੱਖਾਂ ਨੂੰ ਬਲਦੀ ਦੇ ਬੂਥੇ ਵਿਚ ਧਕੇਲਣ ਵਾਲੇ ਮੁਤੱਸਵੀ ਸੰਗਠਨ ਅਤੇ ਉਨ੍ਹਾਂ ਦੇ ਮੁੱਖੀ ਅਤੇ ਮੌਜੂਦਾ ਹਿੰਦੂ ਹੁਕਮਰਾਨ ਹੁਣ ਸਰਹੱਦਾਂ ਤੇ ਜਾ ਕੇ ਆਪਣੀ ਰਾਖੀ ਕਰਨ ਦੀ ਜਿੰਮੇਵਾਰੀ ਪੂਰਨ ਕਰਨ ਤੋਂ ਕਿਉਂ ਭੱਜ ਰਹੇ ਹਨ ?