ਪਟਿਆਲਾ : ਆਲ ਮੁਸਲਿਮ ਬ੍ਰਦਰਜ਼ ਵੈਲਫੇਅਰ ਆਗਨਾਈਜ਼ੇਸ਼ਨ ਦੇ ਪ੍ਰਧਾਨ ਬੀਲਾਲ ਖਾਨ ਦੀ ਅਗਵਾਈ ਹੇਠ ਸੁੰਦਰ ਨਗਰ ਮੁਸਲਿਮ ਕਲੌਨੀ ਵਿਖੇ ਮਦਰਸਾ ਇਸਲਾਮਿਆ ਅਰਬੀਆਂ ਮਦੀਨਾਤੂਲ ਉਲੂਮ ਵਿਖੇ ਬੜ੍ਹੀ ਹੀ ਧੂਮ-ਧਾਮ ਨਾਲ ਅਜ਼ਾਦੀ ਦਾ ਜਸ਼ਨ ਮਨਾਇਆ ਗਿਆ।ਇਸ ਮੌਕੇ ਮਦਰਸੇ ਦੇ ਉਸਤਾਦ ਕਾਰੀ ਅਫਜਾਲ ਤੇ ਕਾਰੀ ਇਸਲਾਮ ਦੀ ਨਿਗਾਨੀ ਹੇਠ ਛੋਟੇ ਛੋਟੇ ਬੱਚਿਆਂ ਨੇ ਰਾਸ਼ਟਰੀ ਗੀਤ ਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਤੇ ਨੰਨ੍ਹੇ ਮੁੰਨ੍ਹੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਦੇ ਹੋਏ ਵੱਖ-ਵੱਖ ਭਾਸ਼ਾਵਾਂ ‘ਚ ਦੇਸ਼ ਭਗਤੀ ਦੇ ਗੀਤ ਗਾ ਕੇ ਭਾਈਚਾਰਕ ਏਕਤਾ ਦਾ ਸੁਨੇਹਾ ਦਿੱਤਾ ਤੇ ਇਸ ਮੌਕੇ ਵਿਸ਼ੇਸ਼ ਤੌਰ ਤੇ ਆਗਨਾਈਜ਼ੇਸ਼ਨ ਦੇ ਪ੍ਰਧਾਨ ਬੀਲਾਲ ਖਾਨ ਤੇ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਅਤੇ ਐਮ.ਸੀ.ਵਾਰਡ ਨੰ: 22 ਕੇ.ਕੇ. ਮਲਹੋਤਰਾ ਨੇ ਆਪਣੇ ਸੰਬੋਧਨ ‘ਚ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਸਾਡੇ ਦੇਸ਼ ਵਿੱਚ ਹਰ ਧਰਮ ਦੇ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਹੈ ਤੇ ਵੱਡੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਤੇ ਸਾਡਾ ਵੀ ਅੱਜ ਇਹ ਫਰਜ ਹੈ ਕਿ ਅਸੀਂ ਸ਼ਹੀਦਾਂ ਦੇ ਪਾਏ ਪੂਰਨਿਆਂ ‘ਤੇ ਚੱਲੀਆਂ ਤੇ ਆਪਸੀ ਭਾਈਚਾਰੇ ਨੂੰ ਹੋਰ ਮਜ਼ਬੂਤ ਬਣਾਈਏ।
ਇਸ ਮੌਕੇ ਵਿਸ਼ੇਸ਼ ਤੌਰ ਤੇ ਸਹਾਰਨਪੁਰ ਤੋਂ ਆਏ ਮੁਫਤੀ ਰਾਹਤ ਸਾਹਿਬ ਨੇ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਵਲੋਂ ਦਿੱਤੀਆਂ ਕੁਰਬਾਨੀਆਂ ਬਾਰੇ ਜਾਣੂ ਕਰਵਾਇਆ ਤੇ ਉਨ੍ਹਾਂ ਦੀਆਂ ਜ਼ਿੰਦਗੀ ਮੁਤਾਬਿਕ ਚਲਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਕਿ ਦੇਸ਼ ਲਈ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ ਅਤੇ ਇਥੋਂ ਚੱਲੀਆਂ ਲਹਿਰਾਂ ਅਤੇ ਕੁਰਬਾਨੀਆਂ ਸਦਕਾ ਹੀ ਅਸੀਂ ਆਜ਼ਾਦੀ ਪ੍ਰਾਪਤ ਕਰਨ ਵਿਚ ਸਫ਼ਲ ਹੋਏ ਸਾਂ। ਉਨ੍ਹਾਂ ਕਿਹਾ ਕਿ ਆਜ਼ਾਦੀ ਮਿਲਣ ਤੋਂ ਬਾਅਦ ਵੀ ਸਾਰੇ ਧਰਮਾਂ ਦੇ ਲੋਕਾਂ ਨੇ ਮੁਲਕ ਦੀ ਸੁਰੱਖਿਆ, ਏਕਤਾ ਤੇ ਅਖੰਡਤਾ ਲਈ ਅਨੇਕਾਂ ਕੁਰਬਾਨੀਆਂ ਕੀਤੀਆਂ। ਤੇ ਇਸ ਤੋਂ ਬਾਅਦ ਮਲਹੋਤਰਾ ਜੀ ਦੇ ਨਾਲ ਲੋਕਾਂ ਨੇ ਝੰਡੇ ਲਹਿਰਾਇਆ।
ਇਸ ਮੌਕੇ ਮੁਹੱਲਾ ਵਾਸੀਆਂ ਤੋਂ ਇਲਾਵਾ ਮੁਫਤੀ ਅਫਾਕ, ਐਮ.ਸੀ. ਵਾਰਡ ਨੰ: 19 ਸੂਰਜ ਭਾਨ, ਏ.ਐਸ.ਆਈ ਪ੍ਰਦੀਪ ਸ਼ਰਮਾ, ਸੁਖਵਿੰਦਰ ਸਿੰਘ, ਅਸ਼ਵਨੀ ਸ਼ਰਮਾ, ਨਵਦੀਪ ਸਿੰਘ ਜਨਰਲ ਸੈਕਟਰੀ ਜ਼ਿਲ੍ਹਾ ਕਾਂਗਰਸ, ਸ਼ਮੀ ਖਾਨ, ਸਾਦਿਕ, ਸਾਹਿਲ, ਇਮਰਾਨ, ਨੌਮਾਨ, ਜਾਵੇਦ, ਸਾਜਿਦ, ਭੂਰਾ ਖਾਨ, ਸ਼ਾਕਿਰ, ਬਸ਼ੀਰ ਖਾਨ, ਆਸ ਮੁਹੰਮਦ ਆਦਿ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।