ਪਣਜੀ – ਗੋਆ ਦੇ ਇੱਕ ਚਰਚ ਨੇ ਆਪਣੀ ਮੈਗਜ਼ੀਨ ਵਿੱਚ ਇਸ ਸਮੇਂ ਦੇਸ਼ ਅਤੇ ਰਾਜ ਵਿੱਚ ਮੌਜੂਦ ਬੀਜੇਪੀ ਸਰਕਾਰ ਨੂੰ ਨਾਜ਼ੀਆਂ ਦੇ ਬਰਾਬਰ ਦੱਸਿਆ ਹੈ। ਮੈਗਜ਼ੀਨ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਵਰਤਮਾਨ ਭਾਜਪਾ ਸਰਕਾਰ ਨਾਲੋਂ ਤਾਂ ਦੇਸ਼ ਵਿੱਚ ਭ੍ਰਿਸ਼ਟਾਚਾਰ ਸਰਕਾਰ ਚੰਗੀ ਹੈ, ਜੋ ਲੋਕਾਂ ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਜੀਣ ਤਾਂ ਦਿੰਦੀ ਹੈ। ਗੋਆ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸੰਪਰਦਾਇਕ ਤਾਕਤਾਂ ਦੇ ਖਿਲਾਫ਼ ਵੋਟ ਦੇਵੇ ਤਾਂ ਜੋ ਫਾਸੀਵਾਦੀ ਤਾਕਤਾਂ ਨੂੰ ਦੇਸ਼ ਵਿੱਚ ਵੱਧਣ ਤੋਂ ਰੋਕਿਆ ਜਾ ਸਕੇ।
ਪਣਜੀ ਦੇ ਇੱਕ ਵਕੀਲ ਡਾ. ਐਫਈ ਨੋਰੋਨਹਾ ਦੁਆਰਾ ਲਿਖਿਆ ਇਹ ਲੇਖ ਰੇਨੋਵਾਕਾਓ ਮੈਗਜ਼ੀਨ ਵਿੱਚ ਪਬਲਿਸ਼ ਹੋਇਆ ਹੈ। ਇਸ ਮੈਗਜ਼ੀਨ ਨੂੰ ਗੋਆ ਅਤੇ ਦਮਨ ਦੇ ਆਰਕਬਿਸ਼ਪ ਛਾਪਦੇ ਹਨ। ਇਸ ਲੇਖ ਵਿੱਚ ਰਾਜ ਦੇ ਮੁੱਖਮੰਤਰੀ ਤੇ ਵੀ ਨਿਸ਼ਾਨਾ ਸਾਧਿਆ ਗਿਆ ਹੈ। ਮੈਗਜ਼ੀਨ ਰਾਹੀਂ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਉਹ ਅਜਿਹੇ ਲੋਕਾਂ ਨੂੰ ਕਦੇ ਵੀ ਵੋਟ ਨਾ ਦੇਣ ਜੋ ਰਾਜ ਦੇ ਹਿੱਤ ਵਿੱਚ ਫੈਂਸਲੇ ਨਹੀਂ ਲੈ ਸਕਦੇ ਅਤੇ ਰਾਸ਼ਟਰਵਾਦੀ ਫਾਸਿਸਟ ਤਾਕਤਾਂ ਨੂੰ ਉਤਸਾਹਿਤ ਕਰ ਰਹੇ ਹਨ। ਇਸ ਸਮੇਂ ਭਾਰਤ ਵਿੱਚ ਸਥਿਤੀ ਬਹੁਤ ਹੀ ਖਰਾਬ ਹੈ। ਭ੍ਰਿਸ਼ਟਾਚਾਰ ਗੰਦਾ ਹੁੰਦਾ ਹੈ, ਸੰਪਰਦਾਇਕ ਖਰਾਬ ਹੈ ਪਰ ਫਾਸਿਸਟ ਹੋਣਾ ਇਨ੍ਹਾਂ ਦੋਵਾਂ ਤੋਂ ਬਦਤਰ ਹੈ। 2012 ਵਿੱਚ ਹਰ ਇੱਕ ਨੇ ਕਰਪਸ਼ਨ ਮੁਕਤ ਗੋਆ ਦੇ ਬਾਰੇ ਸੋਚਿਆ ਸੀ ਅਤੇ ਇਹ 2014 ਤੱਕ ਚਲਿਆ ਸੀ।
ਇਸ ਮੈਗਜ਼ੀਨ ਵਿੱਚ ਲਿਖੇ ਲੇਖ ਵਿੱਚ ਕਿਹਾ ਗਿਆ ਹੈ ਕਿ ਅਜਿਹੇ ਮਾਹੌਲ ਵਿੱਚ ਦੇਸ਼ ਵਿੱਚ ਭ੍ਰਿਸ਼ਟਾਚਾਰੀ ਸਰਕਾਰ ਹੋਣਾ ਜਿਆਦਾ ਚੰਗਾ ਹੈ, ਕਿਉਂਕਿ ਇਹ ਨਾਜ਼ੀਆਂ ਤੋਂ ਬਚਾਵੇਗੀ। ਵਿਅਕਤੀ ਦੀ ਸੁਤੰਤਰਤਾ, ਡੈਮੋਕਰੇਸੀ ਅਤੇ ਸੈਕਯੂਲਰ ਹੋਣਾ ਭ੍ਰਿਸ਼ਟਾਚਾਰ ਤੋਂ ਜਿਆਦਾ ਚੰਗਾ ਹੈ, ਪਰ ਦੇਸ਼ ਵਿੱਚ ਜੋ ਮਾਹੌਲ ਚੱਲ ਰਿਹਾ ਹੈ, ਉਸ ਨਾਲੋਂ ਭ੍ਰਿਸ਼ਟਾਚਾਰੀ ਸਰਕਾਰ ਹੋਣਾ ਵੱਧ ਸਹੀ ਹੈ, ਕਿਉਂਕਿ ਉਹ ਲੋਕਾਂ ਨੂੰ ਬੋਲਣ, ਖਾਣ-ਪੀਣ ਅਤੇ ਜਿਊਂਦੇ ਰਹਿਣ ਦੀ ਆਜ਼ਾਦੀ ਤਾਂ ਦਿੰਦੀ ਹੈ।