ਪਿਊਂਗਯਾਂਗ- ਅਮਰੀਕਾ ਅਤੇ ਦੱਖਣੀ ਕੋਰੀਆ ਵੱਲੋਂ ਸੰਯੁਕਤ ਯੁੱਧ ਅਭਿਆਸ ਕਰਨ ਕਰਕੇ ਉਤਰ ਕੋਰੀਆ ਨੇ ਅਮਰੀਕਾ ਤੇ ਬੇਰਹਿਮ ਹਮਲਾ ਕਰਨ ਦੀ ਧਮਕੀ ਦਿੱਤੀ ਹੈ। ਇਸ ਮਿਲਟਰੀ ਡਰਿਲ ਸਬੰਧੀ ਉਤਰ ਕੋਰੀਆ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਇਹ ਲਾਪ੍ਰਵਾਹੀ ਵਾਲਾ ਰਵਈਆ ਹਾਲਾਤ ਨੂੰ ਪਰਮਾਣੂੰ ਯੁੱਧ ਦੀ ਤਰਫ਼ ਲਿਜਾ ਰਿਹਾ ਹੈ।
ਵਰਨਣਯੋਗ ਹੈ ਕਿ ਹਾਲ ਹੀ ਵਿੱਚ ਉਤਰ ਕੋਰੀਆ ਦੇ ਤਾਨਾਸ਼ਾਹ ਕਿਮ ਯੋਂਗ ਨੇ ਅਮਰੀਕਾ ਦੇ ਗੁਆਮ ਖੇਤਰ ਵਿੱਚ ਹਮਲਾ ਕਰਨ ਦੀ ਆਪਣੀ ਯੋਜਨਾ ਨੂੰ ਟਾਲ ਦਿੱਤਾ ਸੀ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵੀ ਕਿਮ ਦੇ ਇਸ ਫੈਂਸਲੇ ਦੀ ਤਾਰੀਫ਼ ਕੀਤੀ ਸੀ। ਇਸ ਤੋਂ ਪਹਿਲਾਂ ਵੀ ਉਤਰ ਕੋਰੀਆ ਦਾ ਤਾਨਾਸ਼ਾਹ ਕਈ ਵਾਰ ਅਮਰੀਕਾ ਨੂੰ ਧਮਕੀਆਂ ਦੇ ਚੁੱਕਾ ਹੈ। ਟਰੰਪ ਨੇ ਵੀ ਇਨ੍ਹਾਂ ਬਿਆਨਾਂ ਤੋਂ ਉਤੇਜਿਤ ਹੋ ਕੇ ਕਿਹਾ ਸੀ ਕਿ ਜੇ ਉਤਰ ਕੋਰੀਆ ਨੇ ਕੋਈ ਮੂਰਖਤਾ ਵਾਲਾ ਕਦਮ ਉਠਾਇਆ ਤਾਂ ਅਮਰੀਕੀ ਸੈਨਾ ਵੀ ਉਸ ਨੂੰ ਮੂੰਹਤੋੜ ਜਵਾਬ ਦੇਵੇਗੀ। ਚੀਨ ਨੇ ਵੀ ਥੁਤਰ ਕੋਰੀਆ ਨੂੰ ਸਪੱਸ਼ਟ ਤੌਰ ਤੇ ਕਹਿ ਦਿੱਤਾ ਹੈ ਕਿ ਜੇ ਉਸ ਨੇ ਪਹਿਲਾਂ ਹਮਲਾ ਕੀਤਾ ਤਾਂ ਚੀਨ ਉਸ ਦੀ ਕੋਈ ਮੱਦਦ ਨਹੀਂ ਕਰੇਗਾ।
ਉਤਰ ਕੋਰੀਆ ਵੱਲੋਂ ਕੀਤੇ ਜਾ ਰਹੇ ਮਿਸਾਈਲ ਟੈਸਟਾਂ ਦੇ ਕਰਕ ਪਿੱਛਲੇ ਕੁਝ ਅਰਸੇ ਤੋਂ ਇਸ ਖੇਤਰ ਵਿੱਚ ਸਥਿਤੀ ਤਣਾਅਪੂਰਣ ਬਣੀ ਹੋਈ ਹੈ। ਤਾਨਾਸ਼ਾਹ ਕਿਮ ਵੱਲੋਂ ਅਕਸਰ ਅਮਰੀਕਾ ਦੇ ਖਿਲਾਫ਼ ਭੜਕਾਊ ਬਿਆਨ ਦਿੱਤੇ ਜਾ ਰਹੇ ਹਨ