ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ, ਖੰਨਾ ਲੁਧਿਆਣਾ ਵੱਲੋਂ ਆਟੋ ਡੈਸਕ ਫਿਊਜ਼ਨ 360 ਤੇ ਇਕ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਮਸ਼ਹੂਰ ਸਿੱਖਿਆ ਮਾਹਿਰ ਇੰਜ. ਰਾਜੇਸ਼ ਯਾਦਵ ਨੇ ਖ਼ਾਸ ਤੌਰ ਤੇ ਸ਼ਿਰਕਤ ਕਰਦੇ ਹੋਏ ਸਬੰਧਿਤ ਵਿਸ਼ੇ ਤੇ ਅਹਿਮ ਜਾਣਕਾਰੀ ਸਾਂਝੀ ਕੀਤੀ। ਰਾਜੇਸ਼ ਯਾਦਵ ਨੇ ਹਾਜ਼ਰ ਮਕੈਨੀਕਲ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਫਿਊਜ਼ਨ 360 ਅਸਲ ਵਿਚ 3 ਡੀ ਕੈਡ, ਕੈਮ ਅਤੇ ਸੀ ਏ ਈ ਜਿਹੀਆਂ ਵਿਧੀਆਂ ਦਾ ਇਕ ਟੂਲ ਹੈ। ਜੋ ਕਿ ਕਲਾਊਂਡ ਆਧਾਰਿਤ ਪਲੇਟਫ਼ਾਰਮ ਵਿਚ ਪੂਰੀ ਪ੍ਰਤਿਕਿਰਿਆ ਨੂੰ ਜੋੜਦੇ ਹੋਏ ਮੈਕ ਅਤੇ ਪੀ ਸੀ ਪਲੇਟਫ਼ਾਰਮ ਤੇ ਕੰਮ ਕਰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਨਾਲ ਹੈਡੂਪ ਡਿਵੈਲਪਮੈਂਟ, ਈ ਆਰ ਪੀ, ਕਲਾਊਂਡ ਕੰਪਿਊਟਿੰਗ, ਐਸ ਕਿਊ ਟੀ ਸਮੇਤ ਕਈ ਅਹਿਮ ਵਿਸ਼ਿਆਂ ਤੇ ਦੱਸਿਆਂ ।
ਰਾਜੇਸ਼ ਯਾਦਵ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਹਰ ਤਕਨੀਕ ਵਿਚ ਵੱਡੇ ਪੱਧਰ ਤੇ ਬਦਲਾਓ ਆ ਰਹੇ ਹਨ ,ਜਿਸ ਰਾਹੀਂ ਇੰਜੀਨੀਅਰਿੰਗ ਅਤੇ ਆਈ ਟੀ ਦੇ ਖੇਤਰ ਵਿਚ ਇਕ ਕ੍ਰਾਂਤੀ ਆਈ ਹੈ । ਜਿਸ ਨਾਲ ਇਸ ਖੇਤਰ ਵਿਚ ਵਿਸ਼ਵ ਪੱਧਰ ਨੌਕਰੀ ਦੇ ਬਹੁਤ ਵਧੀਆਂ ਮੌਕੇ ਮੌਜੂਦ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਵਧੀਆਂ ਨੌਕਰੀਆਂ ਤੇ ਪਹੁੰਚਣ ਲਈ ਹਰ ਤਰਾਂ ਦੀ ਆਧੁਨਿਕ ਜਾਣਕਾਰੀ ਨਾਲ ਅਪ ਡੂ ਡੇਟ ਰਹਿਣ ਦੀ ਪ੍ਰੇਰਨਾ ਦਿਤੀ।
ਇਸ ਮੌਕੇ ਤੇ ਗੁਲਜ਼ਾਰ ਗਰੁੱਪ ਦੇ ਐਗਜ਼ੈਕਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ ਵਿਦਿਆਰਥੀਆਂ ਨੂੰ ਮੁਖ਼ਾਤਬ ਹੁੰਦੇ ਹੋਏ ਦੱਸਿਆਂ ਕਿ ਗੁਲਜ਼ਾਰ ਗਰੁੱਪ ਵਿਚ ਇੰਜੀਨੀਅਰਿੰਗ,ਮੈਨੇਜਮੈਂਟ ਅਤੇ ਆਈ ਟੀ ਖੇਤਰ ਦੇ ਵਿਦਿਆਰਥੀਆਂ ਦੀ ਵਧੀਆ ਪਲੇਸਮੈਂਟ ਅਤੇ ਉਨ੍ਹਾਂ ਦੇ ਅੰਤਰ ਰਾਸ਼ਟਰੀ ਪੱਧਰ ਦੇ ਵਿਕਾਸ ਲਈ ਹਰ ਤਰਾਂ ਦਾ ਉਪਰਾਲਾ ਕੀਤਾ ਜਾਂਦਾ ਹੈ।ਇਸ ਤਰਾਂ ਦੇ ਸੈਮੀਨਾਰ ਵੀ ਇਸੇ ਸੁਚਾਰੂ ਸੋਚ ਦਾ ਹਿੱਸਾ ਹਨ ਤਾਂ ਕਿ ਵਿਦਿਆਰਥੀ ਅਕੈਡਮਿਕ ਸਿੱਖਿਆਂ ਦੇ ਨਾਲ ਨਾਲ ਆਪਣੇ ਆਪ ਨੂੰ ਸਮੇਂ ਦੇ ਹਾਣੀ ਬਣਾਉਦੇਂ ਹੋਏ ਆਈ ਖੇਤਰ ਦੇ ਲੀਡਰ ਬਣ ਕੇ ਉਭਰਨ ਅਤੇ ਵਿਸ਼ਵ ਪੱਧਰੀ ਜਾਣਕਾਰੀ ਸਹਾਰੇ ਬਿਹਤਰੀਨ ਨੌਕਰੀਆਂ ਪ੍ਰਾਪਤ ਕਰ ਸਕਣ।