ਪੰਚਕੂਲਾ – ਸੈਨਾ ਅਤੇ ਪੁਲਿਸ ਨੇ ਡੇਰਾ ਸਮੱਰਥਕਾਂ ਨੂੰ ਖਦੇੜਨ ਦੇ ਲਈ ਸਖਤੀ ਨਾਲ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦਰਮਿਆਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਫਿਰ ਤੋਂ ਫਿਟਕਾਰਦੇ ਹੋਏ ਕਿਹਾ ਹੈ ਕਿ ਰਾਜਨੀਤਕ ਲਾਭ ਦੇ ਲਈ ਰਾਜ ਵਿੱਚ ਹਿੰਸਾ ਹੋਣ ਦਿੱਤੀ ਗਈ। ਕੋਰਟ ਨੇ ਇਹ ਵੀ ਪੁੱਛਿਆ ਕਿ ਜਦੋਂ ਕਾਫਿਲੇ ਵਿੱਚ ਪੰਜ ਤੋਂ ਵੱਧ ਗੱਡੀਆਂ ਦੇ ਸ਼ਾਮਿਲ ਹੋਣ ਦੀ ਪਰਮਿਸ਼ਨ ਨਹੀਂ ਸੀ ਤਾਂ ਫਿਰ ਸੈਂਕੜਿਆਂ ਦੀ ਸੰਖਿਆ ਵਿੱਚ ਗੱਡੀਆਂ ਕਿਵੇਂ ਆਈਆਂ।
ਸਿਰਸਾ ਵਿੱਚ ਡੇਰੇ ਨੂੰ ਖਾਲੀ ਕਰਵਾਉਣ ਲਈ ਸੈਨਾ ਸਰਗਰਮ ਹੋ ਗਈ ਹੈ। ਇਸ ਦੇ ਇਲਾਵਾ ਦੇਸ਼ ਦੇ ਕੁਝ ਹੋਰ ਹਿੱਸਿਆਂ ਵਿੱਚ ਸਥਿਤ ਕੁਲ 36 ਡੇਰਿਆਂ ਨੂੰ ਸੀਲ ਕਰ ਦਿੱਤਾ ਜਾਵੇਗਾ। ਸਿਰਸਾ ਦੇ ਡੇਰੇ ਵਿੱਚ ਅਜੇ ਵੀ ਕਾਫੀ ਸੰਖਿਆ ਵਿੱਚ ਸਾਧ ਦੇ ਚੇਲੇ ਮੌਜੂਦ ਹਨ। ਪ੍ਰਸ਼ਾਸਨ ਦੁਆਰਾ ਦਿੱਤੀ ਗਈ ਚਿਤਾਵਨੀ ਤੋਂ ਬਾਅਦ 5000 ਹਜ਼ਾਰ ਦੇ ਕਰੀਬ ਸਮੱਰਥਕ ਤਾਂ ਰਾਤ ਨੂੰ ਹੀ ਡੇਰਾ ਛੱਡ ਕੇ ਚਲੇ ਗਏ ਸਨ, ਪਰ ਅਜੇ ਵੀ ਡੇਰੇ ਅੰਦਰ ਬਹੁਤ ਸਾਰੇ ਚੇਲੇ ਮੌਜੂਦ ਹਨ। ਡੇਰੇ ਵਿੱਚੋਂ ਪੈਟਰੋਲ ਦੇ ਡਰੰਮ ਅਤੇ ਬੀਅਰ ਦੀਆਂ ਸੈਂਕੜੇ ਦੀ ਗਿਣਤੀ ਵਿੱਚ ਖਾਲੀ ਬੋਤਲਾਂ ਮਿਲੀਆਂ। ਜਿਸ ਦਾ ਪ੍ਰਯੋਗ ਪੈਟਰੋਲ ਬੰਬ ਬਣਾਉਣ ਲਈ ਕੀਤਾ ਜਾਣਾ ਸੀ।
ਕੇਂਦਰ ਨੇ ਹਰਿਆਣਾ ਸਰਕਾਰ ਤੋਂ ਇਸ ਮਾਮਲੇ ਦੀ ਪੂਰੀ ਰਿਪੋਰਟ ਮੰਗੀ ਹੈ। ਮੁੱਖਮੰਤਰੀ ਮਨੋਹਰ ਲਾਲ ਖੱਟਰ ਨੂੰ ਵੀ ਦਿੱਲੀ ਤਲਬ ਕੀਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਨੇ ਅੱਜ ਹੀ ਉਚ ਪੱਧਰੀ ਮੀਟਿੰਗ ਬੁਲਾਈ ਹੈ ਜਿਸ ਵਿੱਚ ਹਾਲਾਤ ਦੀ ਸਮੀਖਿਆ ਕੀਤੀ ਜਾਵੇਗੀ