ਪੈਰਿਸ – ਰਾਸ਼ਟਰਪਤੀ ਪੂਤਿਨ ਨੇ ਚਿਤਾਵਨੀ ਦਿੱਤੀ ਹੈ ਕਿ ਉਤਰ ਕੋਰੀਆ ਅਤੇ ਅਮਰੀਕਾ ਵਿੱਚ ਯੁੱਧ ਛਿੜ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਉਤਰ ਕੋਰੀਆ ਤੇ ਦਬਾਅ ਵਧਾਉਣ ਦੇ ਨਤੀਜੇ ਖਤਰਨਾਕ ਹੋ ਸਕਦੇ ਹਨ। ਭੜਕਾਊ ਬਿਆਨਾਂ, ਸ਼ਰਤਾਂ ਅਤੇ ਹਮਲਾਵਰ ਰੁੱਖ ਅਖਤਿਆਰ ਕਰਨ ਨਾਲ ਇਹ ਵਿਵਾਦ ਹੋਰ ਵੀ ਵੱਧ ਸਕਦਾ ਹੈ। ਉਨ੍ਹਾਂ ਅਨੁਸਾਰ ਕੋਰਿਆਈ ਖੇਤਰ ਵਿੱਚ ਸਥਿਤੀ ਵਿਗੜ ਰਹੀ ਹੈ। ਇਸ ਲਈ ਦੋਵਾਂ ਧਿਰਾਂ ਨੂੰ ਸਿੱਧੀ ਗੱਲਬਾਤ ਦੁਆਰਾ ਆਪਸੀ ਮੱਤਭੇਦ ਅਤੇ ਸਮੱਸਿਆਵਾਂ ਨੂੰ ਹਲ ਕੀਤਾ ਜਾਵੇ।
ਰੂਸੀ ਰਾਸ਼ਟਰਪਤੀ ਪੂਤਿਨ ਨੇ ਬਰਿਕਸ ਸੰਮੇਲਨ ਤੋਂ ਪਹਿਲਾਂ ਇੱਕ ਲੇਖ ਵਿੱਚ ਚਿਤਾਵਨੀ ਦਿੱਤੀ ਹੈ। ਇਹ ਲੇਖ ਕਰੇਮਲਿਨ ਦੀ ਵੈਬਸਾਈਟ ਤੇ ਪਾਇਆ ਗਿਆ ਹੈ, ਜਦੋਂ ਕਿ ਫਰਾਂਸ ਨੇ ਉਤਰ ਕੋਰੀਆ ਦੇ ਲੰਬੀ ਦੂਰੀ ਦੀ ਬੈਲੇਸਟਿਕ ਬਣਾਉਣ ਸਬੰਧੀ ਸਾਵਧਾਨ ਕੀਤਾ ਹੈ। ਸਪੇਨ ਦੀ ਸਰਕਾਰ ਨੇ ਵੀ ਮਿਸਾਈਲ ਪ੍ਰਯੋਗ ਨੂੰ ਲੈ ਕੇ ਉਤਰ ਕੋਰੀਆ ਦੇ ਰਾਜਦੂਤ ਕਿਮ ਹੋਕ ਚੋਲ ਨੂੰ ਬਰਖਾਸਤ ਕਰ ਦਿੱਤਾ।ਫਰਾਂਸ ਦੇ ਵਿਦੇਸ਼ ਮੰਤਰੀ ਲੀ ਡਰਾਇਨ ਨੇ ਕਿਹਾ ਹੈ ਕਿ ਉਤਰ ਕੋਰੀਆ ਜਿਸ ਤਰ੍ਹਾਂ ਦੇ ਗੰਭੀਰ ਯਤਨ ਕਰ ਰਿਹਾ ਹੈ, ਉਸ ਨਾਲ ਕੁਝ ਮਹੀਨਿਆਂ ਵਿੱਚ ਹੀ ਲੰਬੀ ਦੂਰੀ ਦੀ ਬੈਲੇਸਟਿਕ ਮਿਸਾਈਲ ਬਣਾਉਣ ਵਿੱਚ ਸਫਲ ਹੋ ਜਾਵੇਗਾ।
ਫਰਾਂਸ ਦੇ ਵਿਦੇਸ਼ਮੰਤਰੀ ਜੀਨ-ਵੇਸ ਲੀ ਡਰਾਇਨ ਨੇ ਕਿਹਾ, ‘ ਉਤਰ ਕੋਰੀਆ ਖੁਦ ਨੂੰ ਦੁਨੀਆਂ ਵਿੱਚ ਕਿਤੇ ਵੀ ਪ੍ਰਮਾਣੂੰ ਹਮਲਾ ਕਰਨ ਵਿੱਚ ਯੋਗ ਬਣਾਉਣਾ ਚਾਹੁੰਦਾ ਹੈ, ਜੋ ਕਿ ਬਹੁਤ ਹੀ ਖਤਰਨਾਕ ਉਦੇਸ਼ ਹੈ। ਅੱਜ ਊਹ ਅਮਰੀਕਾ ਅਤੇ ਕੁਝ ਹੱਦ ਤੱਕ ਯੌਰਪ ਤੇ ਹਮਲਾ ਕਰਨਾ ਚਾਹੁੰਦਾ ਹੈ। ਕਿਸੇ ਦਿਨ ਉਸ ਦੇ ਨਿਸ਼ਾਨੇ ਤੇ ਚੀਨ ਅਤੇ ਜਾਪਾਨ ਵੀ ਹੋ ਸਕਦੇ ਹਨ। ਇਹ ਸਥਿਤੀ ਵਿਸਫੋਟਕ ਹੋ ਸਕਦੀ ਹੈ।’
ਫਰਾਂਸ ਨੇ ਚੀਨ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪ੍ਰਭਾਵ ਦਾ ਇਸਤੇਮਾਲ ਕਰਕੇ ਮਿੱਤਰ ਰਾਸ਼ਟਰ ਨੂੰ ਹੱਥਿਆਰਾਂ ਦੇ ਵਿਕਾਸ ਤੋਂ ਰੋਕੇ।ਪੈਰਿਸ ਵਿੱਚ ਲੀ ਡਰਾਇਨ ਨੇ ਇਹ ਸ਼ਬਦ ਚੀਨੀ ਵਿਦੇਸ਼ ਮੰਤਰੀ ਵਾਂਗ ਈ ਦੇ ਨਾਲ ਗੱਲਬਾਤ ਦੌਰਾਨ ਕਹੇ। ਲੰਮੀ ਦੂਰੀ ਦੀ ਬੈਲੇਸਟਿਕ ਮਿਸਾਈਲ 10 ਹਜ਼ਾਰ ਕਿਲੋਮੀਟਰ ਦੀ ਦੂਰੀ ਤੱਕ ਨਿਸ਼ਾਨਾ ਲਗਾਉਣ ਵਿੱਚ ਨਿਪੁੰਨ ਹੁੰਦੀ ਹੈ। ਅਮਰੀਕੀ ਰੱਖਿਆ ਮੰਤਰੀ ਜਿਮ ਮੈਟਿਸ ਨੇ ਉਤਰ ਕੋਰੀਆ ਮੁੱਦੇ ਤੇ ਰਾਸ਼ਟਰਪਤੀ ਟਰੰਪ ਨੇ ਕਿਸੇ ਵੀ ਤਰ੍ਹਾਂ ਦੇ ਮੱਤਭੇਦਾਂ ਤੋਂ ਇਨਕਾਰ ਕੀਤਾ ਹੈ।