ਨਵੀਂ ਦਿੱਲੀ – ਰੀਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਨੋਟਬੰਦੀ ਦੇ ਨਿਕਟ ਭਵਿੱਖ ਵਿੱਚ ਭਾਰੀ ਨੁਕਸਾਨ ਦੇ ਹਾਵੀ ਹੋਣ ਸਬੰਧੀ ਸਰਕਾਰ ਨੂੰ ਚਿਆਵਨੀ ਦਿੱਤੀ ਸੀ। ਰਾਜਨ ਨੇ ਕਿਹਾ ਕਿ ਉਨ੍ਹਾਂ ਨੇ ਕਾਲੇ ਧੰਨ ਨੂੰ ਸਿਸਟਮ ਵਿੱਚ ਲਿਆਉਣ ਲਈ ਕੁਝ ਹੋਰ ਸੁਝਾਅ ਦਿੱਤੇ ਸਨ।ਉਨ੍ਹਾਂ ਅਨੁਸਾਰ ਫਰਵਰੀ 2016 ਵਿੱਚ ਪਹਿਲਾਂ ਆਪਣੀ ਸਲਾਹ ਦਿੱਤੀ ਸੀ ਅਤੇ ਬਾਅਦ ਵਿੱਚ ਆਰਬੀਆਈ ਨੇ ਸਰਕਾਰ ਨੂੰ ਇੱਕ ਨੋਟ ਸੌਂਪਿਆ ਸੀ, ਜਿਸ ਵਿੱਚ ਸਮੇਂ ਦੀ ਸੀਮਾ ਅਤੇ ਚੁੱਕੇ ਜਾਣ ਵਾਲੇ ਜਰੂਰੀ ਕਦਮਾਂ ਦਾ ਪੂਰਾ ਖਾਕਾ ਪੇਸ਼ ਕੀਤਾ ਗਿਆ ਸੀ।
ਸਾਬਕਾ ਗਵਰਨਰ ਰਾਜਨ ਨੇ ਇਹ ਸਾਰੀਆਂ ਗੱਲਾਂ ਆਪਣੀ ਅਗਲੇ ਹਫ਼ਤੇ ਆਉਣ ਵਾਲੀ ਪੁਸਤਕ ‘I Do What I Do: On Reforms Rhetoric and Resolve’ (ਮੈਨੂੰ ਜੋ ਕੁਝ ਕਰਨਾ ਹੁੰਦਾ ਹੈ, ਮੈਂ ਉਹ ਕਰਦਾ ਹਾਂ; ਸੁਧਾਰਾਂ ਦਾ ਸ਼ੋਰਗੁਲ ਅਤੇ ਸੰਕਲਪ) ਵਿੱਚ ਲਿਖੀਆਂ ਹਨ। ਉਹ ਲਿਖਦੇ ਹਨ, ‘ ਆਰਬੀਆਈ ਨੇ ਇਸ ਤਰਫ਼ ਇਸ ਤਰਫ਼ ਸੰਕੇਤ ਦਿੱਤਾ ਕਿ ਲੋੜੀਂਦੀ ਤਿਆਰੀ ਦੀ ਘਾਟ ਨਾਲ ਕੀ ਹੋ ਸਕਦਾ ਹੈ।’ ਉਨ੍ਹਾਂ ਨੇ ਸਪੱਸ਼ਟ ਤੌਰ ਤੇ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਕਦੇ ਵੀ ਨੋਟਬੰਦੀ ਤੇ ਫੈਂਸਲਾ ਲੈਣ ਨੂੰ ਨਹੀਂ ਸੀ ਕਿਹਾ ਗਿਆ। ਰਾਜਨ ਦਾ ਕਾਰਜਕਾਲ 5 ਸਤੰਬਰ 2016 ਨੂੰ ਪੂਰਾ ਹੋ ਗਿਆ ਸੀ, ਜਦੋਂ ਕਿ ਨੋਟਬੰਦੀ ਦਾ ਐਲਾਨ 8 ਨਵੰਬਰ 2016 ਨੂੰ ਕੀਤਾ ਗਿਆ ਸੀ।
ਮੋਦੀ ਸਰਕਾਰ ਨੇ ਨੋਟਬੰਦੀ ਦੇ ਫੈਂਸਲੇ ਦਾ ਇਹ ਕਹਿ ਕੇ ਬਚਾਅ ਕੀਤਾ ਸੀ ਕਿ ਇਸ ਨਾਲ ਟੈਕਸ ਬੇਸ ਦੇ ਵਾਧੇ ਨੂੰ ਲੈ ਕੇ ਡਿਜੀਟਲ ਟਰਾਂਜੈਕਸ਼ਨ ਵਿੱਚ ਵਾਧੇ ਤੱਕ ਕਈ ਦੂਸਰੇ ਫਾਇਦੇ ਹੋਏ ਹਨ। ਰਾਜਨ ਨੇ ਕਿਹਾ ਕਿ ਨੋਟਬੰਦੀ ਦੇ ਇਸ ਚੰਗੇ ਇਰਾਦੇ ਦੀ ਬਹੁਤ ਵੱਡੀ ਕੀਮਤ ਉਠਾਉਣੀ ਪਈ ਹੈ। ਉਨ੍ਹਾਂ ਨੇ ਕਿਹਾ, ‘ ਹੁਣ ਤਾਂ ਕੋਈ ਵੀ ਕਿਸੇ ਵੀ ਸੂਰਤ ਵਿੱਚ ਇਹ ਨਹੀਂ ਕਹਿ ਸਕਦਾ ਕਿ ਇਹ ਆਰਥਿਕ ਰੂਪ ਵਿੱਚ ਸਫ਼ਲ ਰਿਹਾ ਹੈ।’