ਖ਼ਬਰਾਂ ਹਨ ਕਿ ਸੋਮਾਲੀਆ ਦੇ ਸਮੁੰਦਰੀ ਲੁਟੇਰਿਆਂ ਨੂੰ ਦੋ ਜਹਾਜ਼ਾਂ ਦੇ ਬਦਲੇ ਰਿਕਾਰਡ 1.23 ਕਰੋੜ ਡਾਲਰ ਦੀ ਰਕਮ ਫਿਰੌਤੀ ਵਜੋਨ ਦਿੱਤੀ ਗਈ ਹੈ।
ਮੰਨਿਆ ਜਾ ਰਿਹਾ ਹੈ ਕਿ ਤੇਲ ਲਿਜਾ ਰਹੇ ਦੱਖਣੀ ਕੋਰੀਆ ਦੇ ਜਹਾਜ਼ ‘ਸਾਮਹੋ ਡਰੀਮ’ ਦੇ ਬਦਲੇ ਵਿਚ 95 ਲੱਖ ਡਾਲਰ ਦੀ ਰਕਮ ਫਿਰੌਤੀ ਵਿਚ ਦਿੱਤੀ ਗਈ ਹੈ ਜਦਕਿ ਸਿੰਗਾਪੁਰ ਦੇ ਇਕ ਜਹਾਜ਼ ‘ਗੋਲਡਨ ਬਲੇਸਿੰਗ’ ਨੂੰ ਛੱਡਣ ਦੇ ਲਈ 28 ਲੱਖ ਡਾਲਰ ਦੀ ਰਕਮ ਦਿੱਤੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਹਾਲੀਆ ਸਾਲਾਂ ਵਿਚ ਫਿਰੌਤੀ ਵਜੋਂ ਦਿੱਤੀ ਗਈ ਸਭ ਤੋਂ ਵੱਡੀ ਰਕਮ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਜਹਾਜ਼ਾਂ ਦੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ।
ਦੱਖਣੀ ਕੋਰੀਆਈ ‘ਸਾਮਹੋ ਡਰੀਮ’ ਇਕ ਵੱਡਾ ਜਹਾਜ਼ ਹੈ ਅਤੇ ਇਸ ‘ਤੇ 17 ਕਰੋੜ ਡਾਲਰ ਕੀਮਤ ਦਾ ਤੇਲ ਲੱਦਿਆ ਹੋਇਆ ਹੈ। ਅਪ੍ਰੈਲ ਵਿਚ ਹਿੰਦ ਮਹਾਸਾਗਰ ਵਿਚ ਕਦ ਇਸਨੂੰ ਅਗਵਾ ਕੀਤਾ ਗਿਆ ਤਾਂ ਇਹ ਜਹਾਜ਼ ਇਰਾਕ ਤੋਂ ਅਮਰੀਕਾ ਜਾ ਰਿਹਾ ਸੀ। ਇਸਤੋਂ 24 ਮੈਂਬਰੀ ਚਾਲਕ ਦਲ ਵਿਚ ਪੰਜ ਦੱਖਣੀ ਕੋਰੀਆ ਦੇ ਅਤੇ 19 ਫਿਲੀਪੀਂਜ਼ ਦੇ ਲੋਕ ਹਨ। ਹਾਲਾਂਕਿ ਇਸ ਜਹਾਜ਼ ਨੂੰ ਲੁਟੇਰਿਆਂ ਨੇ ਛੱਡ ਦਿੱਤਾ ਹੈ ਪਰ ਅਜੇ ਵੀ ਇਹ ਜਹਾਜ਼ ਸੋਮਾਲੀਆ ਦੀ ਸਮੁੰਦਰੀ ਸਰਹੱਦ ਵਿਚ ਹੈ। ਦਸਿਆ ਗਿਆ ਹੈ ਕਿ ਸਾਰੇ 24 ਮੈਂਬਰ ਠੀਕ ਹਨ। ਦੱਸਿਆ ਗਿਆ ਕਿ ਪਹਿਲਾਂ ਲੁਟੇਰਿਆਂ ਨੇ ਦੋ ਕਰੋੜ ਡਾਲਰ ਦੀ ਮੰਗ ਕੀਤੀ ਸੀ ਪਰ ਗੱਲਬਾਤ ਦੇ ਆਧਾਰ ‘ਤੇ ਇਹ ਰਕਮ 90 ਲੱਖ ਡਾਲਰ ਤੋਂ ਕੁਝ ਵੱਧ ਹੈ। ਮੋਂਬਾਸਾ ਦੇ ਪੂਰੀ ਅਫ਼ਰੀਕੀ ਸਮੁੰਦਰੀ ਯਾਤਰਾ ਸਹਾਇਤਾ ਪ੍ਰੋਗਰਾਮ ਦੇ ਪ੍ਰਬੰਧ ਵਲੋਂ ਦਿੱਤੀ ਗਈ ਇਸ ਜਾਣਕਾਰੀ ਦੌਰਾਨ ਇਹ ਫਿਰੌਤੀ ਸਭ ਤੋਂ ਵੱਡੀ ਰਕਮ ਹੈ।
ਸੋਮਾਲੀਆ ਦੇ ਲੁਟੇਰਿਆਂ ਨੇ ਮੰਗੀ ਰਿਕਾਰਡ ਰਕਮ
This entry was posted in ਅੰਤਰਰਾਸ਼ਟਰੀ.