ਲੁਧਿਆਣਾ, (ਮਹੇਸ਼ਇੰਦਰ ਸਿੰਘ ਮਾਂਗਟ) – ਪ੍ਰੈੱਸ ਲਾਇਨਜ਼ ਕਲੱਬ ਰਜਿ. ਦੀ ਅਹਿਮ ਮੀਟਿੰਗ ਪੰਜਾਬੀ ਭਵਨ ਵਿਖੇ ਕਲੱਬ ਦੇ ਪ੍ਰਧਾਨ ਸਰਬਜੀਤ ਸਿੰਘ ਲੁਧਿਆਣਵੀ ਦੀ ਅਗਵਾਈ ਵਿਚ ਹੋਈ। ਜਿਸ ਵਿਚ ਕਰਨਾਟਕ ਦੀ ਪੱਤਰਕਾਰ ਗੌਰੀ ਲੰਕੇਸ਼ ਦੀ ਗੋਲੀਆਂ ਮਾਰ ਕੀਤੀ ਹੱਤਿਆ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ ਗਈ। ਇਸ ਮੌਕੇ ਕਲੱਬ ਦੇ ਸਮੂਹ ਮੈਂਬਰਾਂ ਨੇ ਪੱਤਰਕਾਰ ਗੌਰੀ ਲੰਕੇਸ਼ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜ਼ਲੀ ਭੇਂਟ ਕੀਤੀ। ਕਲੱਬ ਦੇ ਸਮੂਹ ਮੈਂਬਰਾਂ ਨੇ ਪੱਤਰਕਾਰਾਂ ਤੇ ਆਏ ਦਿਨ ਹੋ ਰਹੇ ਹਮਲਿਆਂ ਦੀ ਆਵਾਜ਼ ਬਣ ਕੇ ਕਿਹਾ ਕਿ ਹਮਲੇ ਕਰਨ ਵਾਲਿਆ ਦੀ ਗੋਲੀਆ ਅਤੇ ਉਹ ਆਪ ਤਾਂ ਮੁੱਕ ਜਾਣਗੇ, ਪਰ ਪੱਤਰਕਾਰਾਂ ਦੀ ਕਲਮ ਹੱਕ ਸੱਚ ਦੀ ਆਵਾਜ਼ ਬਣਨ ਤੋਂ ਨਹੀਂ ਰੁਕੇਗੀ। ਇਸ ਦੌਰਾਨ ਬੀਤੀ ਦਿਨੀਂ ਪੰਚਕੂਲਾ ਵਿਖੇ ਸੌਦਾ ਸਾਧ ਅਤੇ ਉਸਦੇ ਪ੍ਰੇਮੀਆਂ ਵੱਲੋਂ ਪੱਤਰਕਾਰਾਂ ਤੇ ਮੀਡੀਆ ਦੀਆਂ ਗੱਡੀਆਂ ਤੇ ਹੋਏ ਹਮਲੇ ਦੀ ਵੀ ਸ਼ਖਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਕਿਹਾ ਕਿ ਮੀਡੀਆ ਦੀ ਆਵਾਜ਼ ਨੂੰ ਦਬਾਉਣ ਵਾਲੇ ਦੀ ਹੋਂਦ ਖਤਮ ਹੋਣ ਨੂੰ ਬਹੁਤਾ ਸਮਾਂ ਨਹੀਂ ਲੱਗਦਾ, ਕਿਉਂਕਿ ਮੀਡੀਆ ਲੋਕਾਂ ਦੇ ਹੱਕ ਸੱਚ ਦੀ ਆਵਾਜ਼ ਬਣ ਕੇ ਲੋਕਾਂ ਸਾਹਮਣੇ ਸੱਚ ਰੱਖਦਾ ਹੈ। ਮੀਟਿੰਗ ਦੌਰਾਨ ਪੱਤਰਕਾਰਾਂ ਦੇ ਪਰਿਵਾਰਾਂ ਵਿਚ ਹੋਈਆਂ ਅਚਨਚੇਤ ਮੌਤਾਂ ਤੇ ਵੀ ਸ਼ੋਕ ਪ੍ਰਗਟ ਕੀਤਾ ਗਿਆ। ਇਸ ਮੌਕੇ ਸਰਬਜੀਤ ਸਿੰਘ ਲੁਧਿਆਣਵੀ, ਪ੍ਰਿਤਪਾਲ ਸਿੰਘ ਪਾਲੀ, ਸਮਰਾਟ ਸ਼ਰਮਾ, ਨੀਲ ਕਮਲ ਸ਼ਰਮਾ, ਮਨਜੀਤ ਸਿੰਘ ਦੁੱਗਰੀ, ਮਹੇਸ਼ਇੰਦਰ ਸਿੰਘ ਮਾਂਗਟ, ਕੁਲਵਿੰਦਰ ਸਿੰਘ ਮਿੰਟੂ, ਵਰਿੰਦਰ ਕੁਮਾਰ ਸਹਿਗਲ, ਅਸ਼ੋਕ ਪੁਰੀ, ਗੁਰਮੀਤ ਸਿੰਘ ਆਹਲੂਵਾਲੀਆ, ਸਰਬਜੀਤ ਸਿੰਘ ਪਨੇਸਰ, ਹਰੀਦੱਤ, ਰਘਬੀਰ ਸਿੰਘ, ਪਰਮਜੀਤ ਸਿੰਘ ਬੰਟੀ, ਡੀ.ਪੀ ਸਿੰਘ, ਸੂਰਜ ਕੁਮਾਰ ਆਦਿ ਤੋਂ ਇਲਾਵਾ ਕਲੱਬ ਦੇ ਮੈਂਬਰ ਤੇ ਆਹੁਦੇਦਾਰ ਹਾਜ਼ਰ ਸਨ।